ਮਾਤਾ ਜਰਨੈਲ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
ਗੋਨਿਆਣਾ ਮੰਡੀ: ਸਰੀਰਦਾਨੀ ਜਰਨੈਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਦੀ ਹੋਈ ਸਾਧ ਸੰਗਤ। ਗੋਨਿਆਣਾ ਮੰਡੀ: ਸਰੀਰਦਾਨੀ ਮਾਤਾ ਜਰਨੈਲ ਕੌਰ ਇੰਸਾਂ ਦੀ ਫਾਈਲ ਫੋਟੋ।

ਪਿੰਡ ਹਰਰਾਏਪੁਰ ਦੇ ਇੱਕੋ ਪਰਿਵਾਰ ਦੇ 5ਵੇਂ ਸਰੀਰ ਦਾਨੀ ਹੋਣ ਦਾ ਜੱਸ ਖੱਟਿਆ

(ਜਗਤਾਰ ਜੱਗਾ) ਗੋਨਿਆਣਾ ਮੰਡੀ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਕੱਲ੍ਹ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਹਰਰਾਏਪੁਰ ਦੇ ਜਰਨੈਲ ਕੌਰ ਇੰਸਾਂ (73) ਪਤਨੀ ਬਿੱਕਰ ਸਿੰਘ ਇੰਸਾਂ ਨੇ ਬਲਾਕ ਦੇ 42ਵੇਂ ਤੇ ਪਿੰਡ ਦੇ ਇੱਕੋ ਪਰਿਵਾਰ ਦੇ ਪੰਜਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪਿਛਲੇ ਦਿਨੀਂ ਸੰਖੇਪ ਬਿਮਾਰੀ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। Welfare Work

ਮ੍ਰਿਤਕ ਦੇਹ ਨੂੰ ਸ੍ਰੀ ਬਾਬੂ ਸਿੰਘ ਜੈ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਫਰੁੱਖਾਵਾਦ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ (Welfare Work)

ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਪ੍ਰੇਮੀ ਸੇਵਕ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਜਰਨੈਲ ਕੌਰ ਇੰਸਾਂ ਦਾ ਪੂਰਾ ਪਰਿਵਾਰ ਪਿਛਲੇ ਲੰਮੇ ਅਰਸੇ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਮਾਤਾ ਜਰਨੈਲ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ੍ਰੀ ਬਾਬੂ ਸਿੰਘ ਜੈ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਫਰੁੱਖਾਵਾਦ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ।

Welfare Work
ਗੋਨਿਆਣਾ ਮੰਡੀ: ਸਰੀਰਦਾਨੀ ਜਰਨੈਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਦੀ ਹੋਈ ਸਾਧ ਸੰਗਤ। ਗੋਨਿਆਣਾ ਮੰਡੀ: ਸਰੀਰਦਾਨੀ ਮਾਤਾ ਜਰਨੈਲ ਕੌਰ ਇੰਸਾਂ ਦੀ ਫਾਈਲ ਫੋਟੋ।

ਇਹ ਵੀ ਪੜ੍ਹੋ: ਕਿਸਾਨਾਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ’ਤੇ ਹੋਈ ਚਰਚਾ

ਉਹਨਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ, ਰਿਸ਼ਤੇਦਾਰਾਂ, ਵੱਡੀ ਗਿਣਤੀ ਸਾਧ-ਸੰਗਤ ਤੇ ਇਲਾਕਾ ਨਿਵਾਸੀਆਂ ਵੱਲੋਂ ‘ਮਾਤਾ ਜਰਨੈਲ ਕੌਰ ਇੰਸਾਂ ਅਮਰ ਰਹੇ’ ਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਐਂਬੂਲੈਂਸ ਨੂੰ ਰਵਾਨਾ ਕਰਨ ਲਈ ਪ੍ਰਦੀਪ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ, ਲੈਕਚਰਾਰ ਬਲਜਿੰਦਰ ਕੌਰ ਮਹਿਮੀ, ਮਾਸਟਰ ਰਾਜਿੰਦਰ ਸਿੰਘ, ਆਸਾ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ ਹਰਰਾਏਪੁਰ ਤੇ ਹੋਰ ਵੀ ਮੋਹਤਵਰ ਹਾਜ਼ਰ ਸਨ। Welfare Work

ਮੈਡੀਕਲ ਖੇਤਰ ਲਈ ਬਹੁਤ ਵੱਡੀ ਦੇਣ: 85 ਮੈਂਬਰ

ਇਸ ਮੌਕੇ 85 ਮੈਂਬਰ ਸੇਵਕ ਇੰਸਾਂ ਨੇ ਕਿਹਾ ਕਿ ਇਸ ਪਰਿਵਾਰ ਨੇ ਜੋ ਇੰਨੀ ਵੱਡੀ ਕੁਰਬਾਨੀ ਦਿੱਤੀ ਹੈ ਇਸ ਲਈ ਉਹ ਪੂਰੇ ਪਰਿਵਾਰ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਣੀ ਹਨ, ਜਿਨ੍ਹਾਂ ਦੀ ਸਿੱਖਿਆ ਦੀ ਬਦੌਲਤ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ’ਚ ਦਿਨ ਰਾਤ ਲੱਗੇ ਹੋਏ ਹਨ। ਸਰੀਰਦਾਨ ਕਰਨਾ ਮੈਡੀਕਲ ਸਾਇੰਸ ਦੇ ਖੇਤਰ ’ਚ ਬਹੁਤ ਵੱਡੀ ਪ੍ਰਾਪਤੀ ਹੈ ਜੋ ਕਿ ਪੂਜਨੀਕ ਗੁਰੂ ਜੀ ਦੇ ਯਤਨਾਂ ਸਦਕਾ ਹੀ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਕਿ ਮੈਡੀਕਲ ਦੇ ਵਿਦਿਆਰਥੀਆਂ ਨੂੰ ਚੂਹਿਆ ’ਤੇ ਖੋਜਾਂ ਕਰਨੀਆਂ ਪੈਂਦੀਆਂ ਸਨ ਪਰ ਅੱਜ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਵੱਲੋਂ ਐਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਦਿਹਾਂਤ ਉਪਰੰਤ ਸਰੀਰ ਦਾਨ ਕਰਕੇ ਮੈਡੀਕਲ ਖੋਜਾਂ ’ਚ ਵੱਡਾ ਯੋਗਦਾਨ ਪਾ ਰਹੇ ਹਨ।

ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਲੱਖਾਂ ਵਾਰ ਸਿਰ ਝੁਕਦੈੈ: ਪੰਚ

ਇਸ ਸਬੰਧੀ ਪਿੰਡ ਹਰਰਾਏਪੁਰ ਦੇ ਮੌਜ਼ੂਦਾ ਪੰਚ ਕਰਮਜੀਤ ਕੌਰ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਏਨੀ ਪਵਿੱਤਰ ਸਿੱਖਿਆ ਦਿੱਤੀ ਹੈ ਕਿਉਂਕਿ ਹੁਣ ਦੇ ਸਮੇਂ ਵਿੱਚ ਤਾਂ ਕੋਈ ਆਪਣੇ ਸਰੀਰ ਦਾ ਇੱਕ ਵਾਲ ਪੁੱਟ ਕੇ ਦੇਣ ਲਈ ਵੀ ਤਿਆਰ ਨਹੀਂ ਤੇ ਡੇਰਾ ਸ਼ਰਧਾਲੂ ਜੋ ਕਿ ਪੂਰੇ ਦਾ ਪੂਰਾ ਸਰੀਰ ਦਾਨ ਕਰਦੇ ਹਨ। ਉਹਨਾਂ ਕਿਹਾ ਕਿ ਏਨੀ ਵੱਡੀ ਕੁਰਬਾਨੀ ਲਈ ਡੇਰਾ ਸ਼ਰਧਾਲੂਆਂ ਤੇ ਪੂਜਨੀਕ ਗੁਰੂ ਜੀ ਦੀ ਸੋਚ ਤੇ ਪਵਿੱਤਰ ਸਿੱਖਿਆ ’ਤੇ ਲੱਖਾਂ ਵਾਰ ਉਹਨਾਂ ਦਾ ਸਿਰ ਝੁਕਦਾ ਹੈ।