Chandigarh-Dibrugarh Express’ Train Accident
ਬੀਤੇ 35 ਮਹੀਨਿਆਂ ’ਚ 131 ਰੇਲ ਹਾਦਸਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਰੇਲ ਮਹਿਕਮਾ ਤੁਹਾਡੀ ਜਾਨ ਲੈਣ ’ਤੇ ਪੂਰੀ ਤਰ੍ਹਾਂ ਉਤਾਰੂ ਹੋਇਆ ਪਿਆ ਹੈ ਯਾਤਰੀਆਂ ਦੀ ਬਿਲਕੁਲ ਪਰਵਾਹ ਨਹੀਂ ਹੈ ਉਨ੍ਹਾਂ ਨੂੰ, ਹਾਦਸਾ ਹੁੰਦਿਆਂ ਹੀ ਸ਼ਾਸਨ-ਪ੍ਰਸ਼ਾਸਨ ਵੱਲੋਂ ਜਾਂਚ-ਪੜਤਾਲ ਦਾ ਹਵਾਲਾ ਕੇ ਕੇ ਇੱਕ-ਅੱਧੇ ਮਹੀਨੇ ’ਚ ਮਾਮਲਾ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੱਲ੍ਹਮ-ਹਮਦਰਦੀ ਦੇ ਰੂਪ ’ਚ ਕੇਂਦਰ ਜਾਂ ਸੂਬਾ ਸਰਕਾਰਾਂ ਮੁਆਵਜ਼ਾ ਦੇ ਕੇ ਚੁੱਪ ਕਰਵਾ ਦਿੰਦੀਆਂ ਹਨ ਅਤੇ ਅਗਲੇ ਹਾਦਸੇ ਦੀ ਉਡੀਕ ਕਰਨ ਲੱਗਦੀਆਂ ਹਨ ਇਸ ਲੜੀ ’ਚ ‘ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ’ ਹਾਦਸਾ ਸਾਡੇ ਸਾਹਮਣੇ ਹੈ। Chandigarh-Dibrugarh Express’ Train Accident
ਇਸ ਹਾਦਸੇ ’ਚ ਵੀ ਪਹਿਲਾਂ ਵਾਂਗ ਨਾਕਾਫੀ ਕਦਮ ਚੁੱਕੇ ਜਾਣਗੇ, ਰੌਲਾ ਸ਼ਾਂਤ ਕਰਨ ਲਈ ਤਮਾਮ ਤਰਕੀਬਾਂ ਲੜਾਈਆਂ ਜਾਣਗੀਆਂ ਨਹੀਂ ਤਾਂ, ਅਜਿਹਾ ਤਾਂ ਹੈ ਨਹੀਂ ਕਿ ਜਿਵੇਂ ਲਾਲ ਬਹਾਦਰ ਸ਼ਾਸਤਰੀ ਵਾਂਗ ਕੋਈ ਨੈਤਿਕਤਾ ਦੇ ਆਧਾਰ ’ਤੇ ਜਿੰਮੇਵਾਰੀ ਲੈ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗਾ ਅਜਿਹਾ ਤਾਂ ਸੋਚਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਨਿਸ਼ਚਿਤ ਤੌਰ ’ਤੇ ਚੰਡੀਗੜ੍ਹ-ਡਿਬਰੂੁਗੜ੍ਹ ਐਕਸਪ੍ਰੈਸ ਰੇਲ ਹਾਦਸੇ ਦੀ ਜਾਂਚ ਹੋਵੇਗੀ ਫਿਰ ਚਾਹੇ ਕਾਗਜ਼ਾਂ ’ਚ ਹੋਵੇ ਜਾਂ ਧਰਤ ’ਤੇ, ਪਰ ਨਤੀਜਾ ਕੀ ਨਿੱਕਲੇਗਾ, ਇਹ ਗੱਲ ਸਰਕਾਰੀ ਸਕੂਲ ’ਚ ਪੜ੍ਹਨ ਵਾਲਾ 5ਵੀਂ ਜ਼ਮਾਤ ਦਾ ਬੱਚਾ ਵੀ ਦੱਸ ਦੇਵੇਗਾ। Chandigarh-Dibrugarh Express’ Train Accident
Read This : ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਹਾਦਸੇ ਦਾ ਕਾਰਨ ਮਹਿਕਮੇ ਦੇ ਕਿਸੇ ਨਾ ਕਿਸੇ ਅਧਿਕਾਰੀ ਦੇ ਸਿਰ ਮੜਿ੍ਹਆ ਜਾਵੇਗਾ ਦੋ-ਚਾਰ ਸਸਪੈਂਡ ਕੀਤੇ ਜਾਣਗੇ, ਕੁਝ ਮਹੀਨਿਆਂ ਲਈ, ਬਾਅਦ ’ਚ ਹਿਦਾਇਤ ਦੇ ਕੇ ਫਿਰ ਤੋਂ ਕਮਾਨ ਦੇ ਦਿੱਤੀ ਜਾਵੇਗੀ ਜਾਂਚ ਦੀਆਂ ਫਾਈਲਾਂ ਅਧਿਕਾਰੀਆਂ ਦਿਆਂ ਮੇਜ਼ਾਂ ’ਤੇ ਕੁਝ ਮਹੀਨੇ ਘੁੰਮਣਗੀਆਂ, ਫਿਰ ਕਲੋਜਰ ਰਿਪੋਰਟ ਦੇ ਕੇ, ਮਾਮਲਾ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ ਰੇਲ ਖਾਮੀਆਂ ਦੀ ਲੰਮੀ ਫੇਹਰਿਸਤ ਹੈ ਬਿੰਦੂਵਾਰ ਤਰੀਕੇ ਨਾਲ ਦੇਖੀਏ ਤਾਂ ਦਿਮਾਗ ਘੁੰਮ ਜਾਂਦਾ ਹੈ ਅੱਵਲ ਤਾਂ ਇਹੀ ਹੈ ਕਿ ਬਰਸਾਤ ਦੇ ਦਿਨਾਂ ’ਚ ਪਟੜੀਆਂ ’ਤੇ ਰੇਲ ਭਜਾਉਣਾ ਸਭ ਤੋਂ ਵੱਡਾ ਜੋਖ਼ਿਮ ਹੁੰਦਾ ਹੈ ਪਟੜੀਆਂ ਦੇ ਹੇਠਾਂ ਪਾਣੀ ਜਾਣ ਨਾਲ ਦਲਦਲ ਬਣ ਜਾਂਦੀ ਹੈ ਜੋ ਤੇਜ਼ ਰਫਤਾਰ ਦੌੜਨ ਵਾਲੀ ਰੇਲ ਚੱਲਦੇ ਸਮੇਂ ਲਿਪ-ਲਿਪ ਕਰਦੀ ਹੈ ਬਰਸਾਤ ’ਚ ਕਈ ਰੇਲ ਟਰੈਕ ਤਾਂ ਪਾਣੀ ਨਾਲ ਰੁੜ੍ਹ ਵੀ ਜਾਂਦੇ ਹਨ। Chandigarh-Dibrugarh Express’ Train Accident
ਅੰਗਰੇਜ਼ਾਂ ਦੇ ਸਮੇਂ ਦੀਆਂ ਰੇਲੀ ਪਟੜੀਆਂ ਜਿਉਂ ਦੀਆਂ ਤਿਉਂ ਸੁਰੱਖਿਅਤ ਹਨ
ਜਿੱਥੇ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਹਾਦਸਾ ਹੋਇਆ ਉਸ ਤੋਂ ਢਾਈ ਸੌ ਕਿਲੋਮੀਟਰ ਦੂਰ ਪੀਲੀਭੀਤ ਜਿਲ੍ਹੇ ’ਚ ਹਾਲੇ ਕੁਝ ਮਹੀਨੇ ਪਹਿਲਾਂ ਹੀ ਨਵਾਂ ਰੇਲ ਟਰੈਕ ਵਿਛਾਇਆ ਗਿਐ ਜੋ ਬਰਸਾਤ ’ਚ ਰੁੜ੍ਹ ਚੁੱਕਾ ਹੈ ਜਦੋਂਕਿ, ਉਸ ਤੋਂ ਅੱਗੇ ਅੰਗਰੇਜ਼ਾਂ ਦੇ ਸਮੇਂ ਦੀਆਂ ਰੇਲੀ ਪਟੜੀਆਂ ਜਿਉਂ ਦੀਆਂ ਤਿਉਂ ਸੁਰੱਖਿਅਤ ਹਨ ਇਨ੍ਹਾਂ ਖਾਮੀਆਂ ਨੂੰ ਦੇਖ ਕੇ ਵੀ ਰੇਲ ਮਹਿਕਮਾ ਯਾਤਰੀਆਂ ਦੀ ਜਾਨ ਨਾਲ ਖੁੱਲ੍ਹੇਆਮ ਖੇਡਦਾ ਹੈ ਹਾਦਸੇ ਹੋਣਗੇ ਅਤੇ ਕਿੱਥੇ-ਕਿੱਥੇ ਹੋ ਸਕਦੇ ਹਨ, ਇਨ੍ਹਾਂ ਸੱਚਾਈਆਂ ਤੋਂ ਵੀ ਰੇਲ ਵਿਭਾਗ ਵਾਕਿਫ ਹੁੰਦਾ ਹੈ ਅਜਿਹੇ ਪੁਆਇੰਟ ਨੂੰ ਨਿਸ਼ਾਨਦੇਹ ਕਰਕੇ ਬਕਾਇਦਾ ਪਹਿਲਾਂ ਰੇਲ ਟਰੈਕ ਦਾ ਨਿਰੀਖਣ-ਪ੍ਰੀਖਣ ਕਰਨਾ ਚਾਹੀਦਾ ਹੈ। Chandigarh-Dibrugarh Express’ Train Accident
ਸਥਾਨਕ ਹਲਕਾ ਡੀਐਮਆਰ ਨੂੰ ਖੁਦ ਜਾਂਚ-ਪੜਤਾਲ ਕਰਨੀ ਚਾਹੀਦੀ ਹੈ
ਸਥਾਨਕ ਹਲਕਾ ਡੀਐਮਆਰ ਨੂੰ ਖੁਦ ਜਾਂਚ-ਪੜਤਾਲ ਕਰਨੀ ਚਾਹੀਦੀ ਹੈ, ਪਰ ਮੰਦਭਾਗ ਨੂੰ ਉਹ ਬਰਸਾਤ ਦੇ ਮੌਸਮ ’ਚ ਆਪਣੇ ਕਮਰਿਆਂ ਤੋਂ ਬਾਹਰ ਨਿੱਕਲਣਾ ਤੱਕ ਮੁਨਾਸਿਬ ਨਹੀਂ ਸਮਝਦੇ ਅਜਿਹੀਆਂ ਸਾਰੀਆਂ ਜਿੰਮੇਵਾਰੀਆਂ ਰੇਲ ਦੇ ਚੌਥਾ ਦਰਜ਼ਾ ਕਰਮਚਾਰੀਆਂ ਰੇਲ ਬੇਲਦਾਰ, ਪਟੜੀ ਚੈਕਰ ਅਤੇ ਟੈਕਨੀਸ਼ੀਅਨ ’ਤੇ ਛੱਡ ਦਿੱਤੀਆਂ ਜਾਂਦੀਆਂ ਹਨ ਇਹ ਕਰਮਚਾਰੀ ਜਦੋਂ ਪਟੜੀਆਂ ਨਾਲ ਸਬੰਧਿਤ ਖਾਮੀਆਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਦੇ ਹਨ ਤਾਂ ਉਹ ਗੌਰ ਨਹੀਂ ਕਰਦੇ, ਉੱਪਰੋਂ ਉਨ੍ਹਾਂ ਨੂੰ ਝਿੜਕ ਦਿੰਦੇ ਹਨ ਬਰਸਾਤ-ਮਾਨਸੂਨ ’ਚ ਰੇਲ ਪਟੜੀਆਂ ਦੀ ਆਧੁਨਿਕ ਤਰੀਕਿਆਂ ਨਾਲ ਜਾਂਚ ਕਰਨ ਤੋਂ ਬਾਅਦ ਰੇਲ ਸੰਚਾਲਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ ਪੂਰੀ ਤਸੱਲੀ ਹੋਣ ’ਤੇ ਹੀ ਰੇਲਾਂ ਨੂੰ ਪਟੜੀਆਂ ’ਤੇ ਛੱਡਣਾ ਚਾਹੀਦਾ ਹੈ। Chandigarh-Dibrugarh Express’ Train Accident
ਦਸੰਬਰ 2020 ਦੀ ਇੱਕ ਰਿਪੋਰਟ ਮੁਤਾਬਕ ਰੇਲ ਪੱਟੜੀਆਂ ਪੂਰੇ ਹਿੰਦੁਸਤਾਨ ’ਚ ਖਸਤਾ ਹਾਲਤ ’ਚ ਹਨ
ਰੇਲ ਮੰਤਰਾਲੇ ਦੀ ਦਸੰਬਰ 2020 ਦੀ ਇੱਕ ਰਿਪੋਰਟ ’ਤੇ ਗੌਰ ਕਰੀਏ ਤਾਂ ਰੇਲ ਪੱਟੜੀਆਂ ਪੂਰੇ ਹਿੰਦੁਸਤਾਨ ’ਚ ਖਸਤਾ ਹਾਲਤ ’ਚ ਹਨ ਜਿਨ੍ਹਾਂ ’ਚ ਸਧਾਰਨ ਰੇਲਾਂ ਜਿੰਨੀ ਸਪੀਡ ਸਿਰਫ਼ 100-80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਹੈ, ਉਨ੍ਹਾਂ ਦੀ ਰਫਤਾਰ ਝੱਲਣ ਦੇ ਲਾਇਕ ਨਹੀਂ ਹੁੰਦੀ ਪਰ ਸਾਡਾ ਰੇਲ ਵਿਭਾਗ ਕਮਾਲ ਦਾ ਹੈ, ਉਨ੍ਹਾਂ ਹੀ ਟਰੈਕ ’ਤੇ ਬੁਲੇਟ ਟਰੇਨ ਅਤੇ ਹਾਈ ਸਪੀਡ ਰੇਲਗੱਡੀਆਂ ਦੌੜਾਉਣ ਦੀ ਗੱਲ ਕਰਦਾ ਹੈ ਇਸ ਸਮੇਂ ਪੂਰੇ ਭਾਰਤ ’ਚ ਮੋਹਲੇਧਾਰ ਮੀਂਹ ਦਾ ਦੌਰ ਹੈ ਜਿਸ ’ਚ ਵੱਡੇ-ਵੱਡੇ ਪੁਲ, ਹਾਈਵੇ, ਸੜਕਾਂ ਤੱਕ ਧਰਾਸ਼ਾਹੀ ਹੋਈਆਂ ਹਨ ਬਿਹਾਰ ’ਚ ਪੁਲਾਂ ਦੇ ਡਿੱਗਣ ਦੇ ਚਰਚੇ ਤਾਂ ਹਰ ਥਾਂ ਹਨ ਹੀ, ਹੁਣ ਉੱਤਰਾਖੰਡ ’ਚ ਵੀ ਕੱਲ੍ਹ-ਪਰਸੋਂ ਇੱਕ ਵਿਸ਼ਾਲ ਸਿਗਨੇਚਰ ਬਰਿੱਜ ਢਹਿ ਗਿਆ ਅਜਿਹੇ ’ਚ ਵੱਡਾ ਸਵਾਲ ਇਹੀ ਹੈ।
ਬਿਨਾਂ ਜਾਂਚ ਕੀਤੇ ਉਨ੍ਹਾਂ ’ਤੇ ਰੇਲਾਂ ਨੂੰ ਦੌੜਾਉਣਾ ਵੀ ਤਾਂ ਸਮਝਦਾਰੀ ਨਹੀਂ
ਕਿ ਭਲਾਂ ਰੇਲ ਪੱਟੜੀਆਂ ਕਿਵੇਂ ਸੁਰੱਖਿਅਤ ਰਹਿ ਸਕਣਗੀਆਂ? ਬਿਨਾਂ ਜਾਂਚ ਕੀਤੇ ਉਨ੍ਹਾਂ ’ਤੇ ਰੇਲਾਂ ਨੂੰ ਦੌੜਾਉਣਾ ਵੀ ਤਾਂ ਸਮਝਦਾਰੀ ਨਹੀਂ ਵੱਡੇ ਰੇਲ ਹਾਦਸਿਆਂ ’ਚ ਰੇਲ ਮੰਤਰੀ ਅਤੇ ਟਾਪ ਅਧਿਕਾਰੀ ’ਤੇ ਆਂਚ ਨਹੀਂ ਆਉਂਦੀ, ਉਹ ਬਚ ਨਿੱਕਲਦੇ ਹਨ ਜਦੋਂਕਿ, ਪਹਿਲੀ ਜਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ ਕਿਉਂਕਿ ਹਰੀ ਝੰਡੀ ਉਨ੍ਹਾਂ ਵੱਲੋਂ ਮਿਲਦੀ ਹੈ ਫਿਲਹਾਲ ਰੇਲ ਹਾਦਸਿਆਂ ਦੀ ਭਾਰਤ ’ਚ ਝੜੀ ਲੱਗ ਗਈ ਹੈ ਕਿਤਿਓਂ, ਕਦੇ ਵੀ ਹਾਦਸੇ ਦੀ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਵੀ ਯੂਪੀ ਦੇ ਗੋਂਡਾ ’ਚ ਪਲਟ ਗਈ, ਜਿਸ ’ਚ ਤਿੰਨ-ਚਾਰ ਯਾਰਤੀਆਂ ਦੀ ਮੌਤ ਦੀ ਖਬਰ ਹੈ। Chandigarh-Dibrugarh Express’ Train Accident
ਪਿਛਲੇ ਤਿੰਨ ਸਾਲਾਂ ’ਚ 131 ਰੇਲ ਹਾਦਸੇ ਹੋਏ ਹਨ
ਕਈਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਸਵਾਲ ਉੱਠਦਾ ਹੈ ਕਿ ਅਜਿਹੇ ਰੇਲ ਹਾਦਸਿਆਂ ਦਾ ਚੱਕਰ ਕਦੇ ਟੁੱਟੇਗਾ ਵੀ ਜਾਂ ਨਹੀਂ ਪਿਛਲੇ ਤਿੰਨ ਸਾਲਾਂ ’ਚ 131 ਰੇਲ ਹਾਦਸੇ ਹੋਏ ਹਨ ਇਸ ਨੂੰ ਹਾਦਸਾ ਕਹੀਏ ਜਾਂ ਰੇਲ ਦੇ ਅੰਦਰ ਦੀਆਂ ਖਾਮੀਆਂ ਜੋ ਵੀ ਕਹੀਏ, ਭਾਰਤੀ ਰੇਲ ਯਾਤਰੀਆਂ ਦੀ ਜਾਨ ਮੁਸ਼ਕਿਲ ’ਚ ਜ਼ਰੂਰ ਪਈ ਹੋਈ ਹੈ ਕਿਤੇ ਅਜਿਹਾ ਨਾ ਹੋਵੇ ਕਿ ਰੇਲ ਯਾਤਰੀ ਰੇਲਾਂ ’ਚ ਚੜ੍ਹਨ ਤੋਂ ਵੀ ਡਰਨ ਲੱਗਣ ਪਤਾ ਨਹੀਂ ਉਨ੍ਹਾਂ ਦਾ ਸਫਰ ਕਦੋਂ ਵਿਚਾਲੇ ਹੀ ਖਤਮ ਹੋ ਜਾਵੇ ਪਿਛਲੇ ਤਿੰਨ ਸਾਲਾਂ ’ਚ ਵੱਖ-ਵੱਖ ਰੇਲ ਹਾਦਸਿਆਂ ’ਚ ਇੱਕ ਹਜ਼ਾਰ ਤੋਂ ਵੀ ਜਿਆਦਾ ਯਾਤਰੀਆਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ 60 ਕਰੋੜ ਦਾ ਮੁਆਵਾਜ ਵੰਡਿਆ ਅਤੇ 230 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਆਮ ਆਦਮੀ ਦੇ ਜੀਵਨ ’ਚ ਰੇਲ ਦਾ ਮਹੱਤਵ ਕਿੰਨਾ ਵੱਡਾ ਹੈ ਇਹ ਦੱਸਣ ਦੀ ਲੋੜ ਨਹੀਂ ਰੇਲ ਆਮ ਹਿੰਦੁਸਤਾਨੀਆਂ ਦੀ ਸੁਖਾਲੀ ਅਤੇ ਸਸਤੀ ਸਵਾਰੀ ਮੰਨੀ ਜਾਂਦੀ ਹੈ। Chandigarh-Dibrugarh Express’ Train Accident
ਰੇਲਾਂ ਦੀ ਆਵਾਜਾਈ ਸਾਰਿਆਂ ਦੇ ਜੀਵਨ ਦਾ ਮੁੱਖ ਹਿੱਸਾ ਹੈ
ਰੇਲਮਾਰਗ ਆਰਥਿਕ ਵਿਸਥਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਪਹੁੰਚ ਵਧਾਉਣ ਅਤੇ ਖੇਤਰੀ ਏਕੀਕਰਨ ਨੂੰ ਆਸਾਨ ਬਣਾਉਣ ’ਚ ਮਹੱਤਵਪੂਨ ਭੂਮਿਕਾ ਨਿਭਾਉਂਦੀ ਹੈ ਰੇਲਾਂ ਦੀ ਆਵਾਜਾਈ ਸਾਰਿਆਂ ਦੇ ਜੀਵਨ ਦਾ ਮੁੱਖ ਹਿੱਸਾ ਹੈ ਜਿਵੇਂ ਕਿ ਸਸਤੀਆਂ ਕੀਮਤਾਂ ਅਤੇ ਲੰਮੀ ਦੂਰੀ ਤੈਅ ਕਰਨਾ ਰੇਲ ਤੋਂ ਆਮ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ, ਇਸ ਲਈ ਰੇਲ ਮਹਿਕਮੇ ਨੂੰ ਅਤੇ ਰੇਲ ਸਿਸਟਮ ਨੂੰ ਰਿਫਾਰਮ ਕਰਨ ਦੀ ਵੱਡੀ ਦਰਕਾਰ ਹੈ ਰੇਲ ਪੱਟੜੀਆਂ ਅਤੇ ਰੇਲ ਸੰਚਾਲਨ ’ਚ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਹੋਵੇਗੀ ਰੇਲ ਮਹਿਕਮੇ ’ਚ ਲੱਖਾਂ ਖਾਲੀ ਅਸਾਮੀਆਂ ਹਨ, ਉਨ੍ਹਾਂ ਨੂੰ ਭਰ ਕੇ ਕਰਮਚਾਰੀਆਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇ ਰੇਲ ਹਾਦਸੇ ਲੂੰ ਕੰਡੇ ਕਰਦੇ ਹਨ ਹਾਲ ਹੀ ’ਚ ਹੋਏ ਸਿਰਫ਼ 3 ਵੱਡੇ ਹਾਦਸਿਆਂ ’ਚ 300 ਤੋਂ ਜ਼ਿਆਦਾ ਯਾਤਰੀਆਂ ਨੇ ਆਪਣੀ ਜਾਨ ਗਵਾਈ ਹੈ। Chandigarh-Dibrugarh Express’ Train Accident
ਡਾ. ਰਮੇਸ਼ ਠਾਕੁਰ