ਪੀਜੀਆਈ ਹਸਪਤਾਲ ਚੰਡੀਗੜ੍ਹ ਦਾਖਲ, ਹਾਲਤ ਗੰਭੀਰ (Crime)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਪਣੇ ਹੀ ਦੋਸਤ ਵੱਲੋਂ ਮਾਰੀ ਗਈ ਗੋਲੀ ਕਾਰਨ ਜ਼ਿਲ੍ਹੇ ਦੇ ਪਿੰਡ ਨੂਰਾਂਵਾਲਾ ਦਾ ਰਹਿਣ ਵਾਲਾ ਇੱਕ ਨੌਵਜਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਗੋਲੀ ਨੌਜਵਾਨ ਦੀ ਅੱਖ ਵਿੱਚੋਂ ਦੀ ਹੁੰਦੀ ਹੋਈ ਅੱਗੇ ਜਾ ਕੇ ਸਿਰ ਦੇ ਵਿੱਚ ਫਸ ਗਈ। ਜਖ਼ਮੀ ਨੌਜਵਾਨ ਇਸ ਸਮੇਂ ਪੀਜੀਆਈ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। (Crime)
ਗੋਲੀ ਮਾਰ ਕੇ ਛੱਪੜ ਦੇ ਕੰਢੇ ਸੁੱਟ ਗਏ
ਜ਼ਖਮੀ ਨੌਜਵਾਨ ਦੇ ਭਰਾ ਵਿੱਕੀ ਵਾਸੀ ਪਿੰਡ ਨੂਰਾਂਵਾਲਾ ਕਨੀਜਾ ਰੋਡ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ 15 ਜੁਲਾਈ ਦੀ ਰਾਤ ਕਰੀਬ 8 ਵਜੇ ਉਸਦੇ ਭਰਾ ਦੀਪੂ ਨੂੰ ਕੁਝ ਦੋਸਤ ਜਿੰਮ ਜਾਣ ਲਈ ਘਰੋਂ ਸੱਦ ਕੇ ਲੈ ਗਏ ਸਨ। ਦੀਪੂ ਦੋਸਤਾਂ ਨਾਲ ਘਰੋਂ ਤਾਂ ਗਿਆ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਅਗਲੇ ਦਿਨ ਉਹਨਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਦੀਪੂ ਛੱਪੜ ਦੇ ਕੰਢੇ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਜਦ ਉਨ੍ਹਾਂ ਪਹੁੰਚ ਕੇ ਵੇਖਿਆ ਤਾਂ ਦੀਪੂ ਦੀ ਸੱਜੀ ਅੱਖ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਉਹ ਦਰਦ ਨਾਲ ਚੀਕ ਰਿਹਾ ਸੀ। ਜਿਸ ਨੂੰ ਉਨ੍ਹਾਂ ਤੁਰੰਤ ਲਾਗਲੇ ਇੱਕ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤ ਉਪਰੰਤ ਦੀਪੂ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਭੇਜ ਦਿੱਤਾ। Crime
ਇਹ ਵੀ ਪੜ੍ਹੋ: ਘਰ ਦੇ ਬਾਹਰ ਸੁੱਤੇ ਐਲਆਈਸੀ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਿੱਥੇ ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਪਤਾ ਲੱਗਾ ਕਿ ਦੀਪੂ ਦੀ ਅੱਖ ਵਿੱਚ ਗੋਲੀ ਮਾਰੀ ਗਈ ਹੈ ਅੱਗੇ ਜਾ ਕੇ ਇਸਦੇ ਸਿਰ ਵਿੱਚ ਜਾ ਕੇ ਫਸੀ ਚੁੱਕੀ ਹੈ। ਵਿੱਕੀ ਮੁਤਾਬਕ ਡਾਕਟਰਾਂ ਨੇ ਆਪਰੇਸ਼ਨ ਕਰਕੇ ਦੀਪੂ ਦੇ ਸਿਰ ਵਿੱਚ ਲੱਗੀ ਗੋਲੀ ਤਾਂ ਕੱਢ ਦਿੱਤੀ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਵਿੱਚ ਥਾਣਾ ਮਿਹਰਬਾਨ ਪੁਲਿਸ ਨੇ ਦੀਪੂ ਦੇ ਦੋਸਤ ਪੁਨੀਤ ਸਿੰਘ ਅਮਨਦੀਪ ਅਤੇ ਸੋਨੂ ਦੇ ਖਿਲਾਫ ਮੁਕੱਦਮਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚਕਰਤਾ ਅਧਿਕਾਰੀ ਸੁਰਜੀਤ ਸਿੰਘ ਮੁਤਾਬਕ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਦੀਪੂ ਦੇ ਬਿਆਨ ਕਲਮਵੰਦ ਕੀਤੇ ਜਾਣਗੇ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।