ਦੁਕਾਨਦਾਰਾਂ ਨੂੰ ਬਜਾਰਾਂ ਵਿੱਚ ਸਾਫ-ਸਫਾਈ ਰੱਖਣ ਅਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਲਈ ਕੀਤਾ ਪ੍ਰੇਰਿਤ | Kotkapura News
ਕੋਟਕਪੂਰਾ (ਅਜੈ ਮਨਚੰਦਾ)। ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਵੱਲੋਂ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਦੁਕਾਨਦਾਰਾਂ ਨੂੰ ਬਜਾਰਾਂ ਵਿੱਚ ਸਾਫ-ਸਫਾਈ ਰੱਖਣ ਅਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਲਈ ਪ੍ਰੇਰਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਮੁਹਿੰਮ ਦੇ ਦੂਜੇ ਪੜਾਅ ਦੇ ਦੂਜੇ ਚਰਨ ਵਿੱਚ ਅੱਜ ਸੰਸਥਾ ਦੇ ਆਗੂਆਂ ਵੱਲੋਂ ਮਹਿਤਾ ਚੌਂਕ ਤੋਂ ਢੌਡਾ ਚੌਂਕ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਸਾਡਾ ਸੁਪਨਾ ਸੁੰਦਰ ਸ਼ਹਿਰ ਕੋਟਕਪੂਰਾ (Kotkapura News) ਆਪਣਾ’ ਦੇ ਨਾਂ ਹੇਠ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਅੱਜ ਪ੍ਰਧਾਨ ਓਂਕਾਰ ਗੋਇਲ, ਜਨਰਲ ਸਕੱਤਰ ਰਮਨ ਮਨਚੰਦਾ, ਵਿਸ਼ਾਲ ਗੋਇਲ, ਹਰਸ਼ ਅਰੋੜਾ, ਜਸਵਿੰਦਰ ਜੋੜਾ, ਰਜਨੀਸ਼ ਗੋਇਲ, ਜਤਿੰਦਰ ਜਸ਼ਨ, ਸਾਧੂ ਰਾਮ ਦਿਓੜਾ, ਸਤੀਸ਼ ਕਟਾਰੀਆ, ਤਰਸੇਮ ਧਿੰਗੜਾ, ਨਰੇਸ਼ ਮਿੱਤਲ ਅਤੇ ਤਰਸੇਮ ਚਾਵਲਾ ਨੇ ਸ਼ਹਿਰ ਵਿੱਚ ਵੱਖ-ਵੱਖ ਬਜਾਰਾਂ ਵਿੱਚ ਲੱਗਦੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਮੂਹ ਦੁਕਾਨਦਾਰਾਂ ਨੂੰ ਆਲਾ-ਦੁਆਲਾ ਸਾਫ ਰੱਖਣ ਅਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਬਜਾਰ ਖੁੱਲ੍ਹੇ ਅਤੇ ਸਾਫ-ਸੁਥਰੇ ਹੋਣਗੇ ਤਾਂ ਗ੍ਰਾਹਕ ਬੜੀ ਆਸਾਨੀ ਨਾਲ ਆਪਣੀਆਂ ਦੁਕਾਨਾਂ ’ਤੇ ਪੁੱਜ ਸਕਣਗੇ, ਜਿਸ ਨਾਲ ਆਪਣੇ ਕਾਰੋਬਾਰਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਣ ਕਾਰਨ ਜਿੱਥੇ ਬਜਾਰਾਂ ਵਿੱਚ ਭੀੜ-ਭੜੱਕਾ ਵਧਦਾ ਹੈ, ਉੱਥੇ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਵੀ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਾਨੂੰ ਇਸਦੀ ਪਾਲਣਾ ਕਰਦੇ ਹੋਏ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ।
Read Also : ਗ੍ਰਹਿ ਮੰਤਰੀ ਦਾ ਨਸ਼ੇ ਨੂੰ ਲੈ ਕੇ ਦਾਅਵਾ, ਦੇਸ਼ ਦੀ ਸੁਰੱਖਿਆ ਲਈ ਚੰਗਾ ਕਦਮ!
ਉਨ੍ਹਾਂ ਕਿਹਾ ਕਿ ਭਾਵੇਂ ਸੰਸਥਾ ਵੱਲੋਂ ਪਿਛਲੇ ਸਮੇਂ ਦੌਰਾਨ ਇਸ ਸਬੰਧੀ ਚਲਾਈ ਗਈ ਮੁਹਿੰਮ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਜਿਆਦਾਤਰ ਦੁਕਾਨਦਾਰਾਂ ਨੇ ਸਮਾਨ ਅੰਦਰ ਲਗਾਇਆ ਹੋਇਆ ਹੈ ਅਤੇ ਰੇਹੜੀਆਂ ਪਿੱਛੇ ਹਟਾ ਕੇ ਲਗਾਈਆਂ ਗਈਆਂ ਹਨ, ਪ੍ਰੰਤੂ ਅਜੇ ਵੀ ਕੁੱਝ ਬਜਾਰਾਂ ਵਿੱਚ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ, ਜਿਸ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਕੰਮ ਕਰਨਾ ਹੋਵੇਗਾ। ਇਸ ਦੌਰਾਨ ਸੰਸਥਾ ਦੇ ਮੈਂਬਰ ਹਰੀਸ਼ ਬੱਤਰਾ ਅਤੇ ਪਵਨ ਕੱਪੜੇ ਵਾਲਿਆਂ ਵੱਲੋਂ ਰਸਤੇ ਵਿੱਚ ਜਲ ਸੇਵਾ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਕੁਕਰੇਜਾ, ਮਨਦੀਪ ਲਵਲੀ, ਗੁਰਚਰਨ ਸਿੰਘ ਪੱਪੂ, ਬੌਬੀ ਮਨਚੰਦਾ, ਸ਼ੰਟੀ ਬਿੱਲਾ, ਬਲਵੰਤ ਅਰਨੇਜਾ, ਗਗਨ ਪੰਮਾ, ਪ੍ਰਕਾਸ਼ ਜੀ, ਅੰਕੁਸ਼ ਜਿੰਦਲ, ਸੰਜੂ ਬੱਤਰਾ, ਹਰੀਸ਼ ਬੱਤਰਾ, ਰਜੇਸ਼ ਗੋਇਲ ਅਤੇ ਬਿੱਟੂ ਬੱਤਰਾ ਆਦਿ ਵੀ ਹਾਜਰ ਸਨ।