ਬਿਡੇਨ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ | Joe Biden
- ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਸਮਰਥਨ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਗਲੀ ਚੋਣ ਨਹੀਂ ਲੜਨਗੇ। ਉਨ੍ਹਾਂ ਨੇ ਚੋਣਾਂ ਤੋਂ 4 ਮਹੀਨੇ ਪਹਿਲਾਂ ਐਤਵਾਰ ਨੂੰ ਪੱਤਰ ਲਿਖ ਕੇ ਇਹ ਐਲਾਨ ਕੀਤਾ। ਬਿਡੇਨ ਨੇ ਕਿਹਾ- ਮੈਂ ਦੇਸ਼ ਤੇ ਪਾਰਟੀ ਦੇ ਹਿੱਤ ’ਚ ਚੋਣਾਂ ਤੋਂ ਹਟ ਰਿਹਾ ਹਾਂ। ਬਿਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਨਾਲ, ਉਨ੍ਹਾਂ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਂਅ ਅੱਗੇ ਰੱਖਿਆ। ਭਾਰਤੀ ਮੂਲ ਦੀ ਕਮਲਾ ਨੇ ਵੀ ਬਿਡੇਨ ਦਾ ਸਮਰਥਨ ਸਵੀਕਾਰ ਕਰ ਲਿਆ ਹੈ ਤੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਜਿੱਤਣ ਲਈ ਤਿਆਰ ਹੈ। Joe Biden
Read This : ਅਮਰੀਕਾ ਨੂੰ ਚੀਨ ਦਾ ਸਾਹਮਣਾ ਕਰਨ ਲਈ ਗਠਜੋੜ ਦੀ ਜ਼ਰੂਰਤ : Biden
ਦਰਅਸਲ, 28 ਜੂਨ ਨੂੰ ਅਮਰੀਕਾ ’ਚ ਹੋਈ ਰਾਸ਼ਟਰਪਤੀ ਦੀ ਬਹਿਸ ਤੋਂ ਬਾਅਦ ਬਿਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਮੰਗ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਛੱਡ ਦੇਣ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਪਾਰਟੀ ਦੀ ਸਭ ਤੋਂ ਸੀਨੀਅਰ ਨੇਤਾ ਨੈਨਸੀ ਪੇਲੋਸੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਲਈ ਕਿਹਾ ਸੀ। ਇਸ ਤੋਂ ਬਾਅਦ ਬਿਡੇਨ ਨੇ ਕਿਹਾ ਸੀ ਕਿ ਜੇਕਰ ਡਾਕਟਰ ਮੈਨੂੰ ਅਨਫਿੱਟ ਜਾਂ ਕਿਸੇ ਬੀਮਾਰੀ ਤੋਂ ਪੀੜਤ ਪਾਏ ਤਾਂ ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਜਾਵਾਂਗਾ। ਇਸ ਤੋਂ ਬਾਅਦ ਉਹ ਕੋਰੋਨਾ ਪਾਜੀਟਿਵ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਜਲਦੀ ਹੀ ਉਪ ਪ੍ਰਧਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਸਕਦੀ ਹੈ। Joe Biden
19 ਅਗਸਤ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਕਨਵੈਨਸ਼ਨ, ਕਮਲਾ ਨੂੰ ਬਹੁਮਤ ਹਾਸਲ ਕਰਨਾ ਹੋਵੇਗਾ
ਬਿਡੇਨ ਮੈਦਾਨ ਤੋਂ ਹਟ ਗਏ ਹਨ, ਪਰ ਜਨਵਰੀ 2025 ਤੱਕ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣਗੇ। ਇਸ ਹਫਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਸ਼ਿਕਾਗੋ ’ਚ 19 ਅਗਸਤ ਤੋਂ ਹੋਣ ਵਾਲੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ’ਤੇ ਸਾਰਿਆਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਇਸ ’ਚ ਪਾਰਟੀ ਦੇ 4 ਹਜਾਰ ਪ੍ਰਤੀਨਿਧੀ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਕਰਨ ਲਈ ਇਕੱਠੇ ਹੋਣਗੇ। ਇਹ ਵੀ ਸੰਭਵ ਹੈ ਕਿ ਉਮੀਦਵਾਰ ਦੀ ਚੋਣ ਸੰਮੇਲਨ ਤੋਂ ਪਹਿਲਾਂ ਵਰਚੁਅਲ ਹੋ ਸਕਦੀ ਹੈ। ਜੇਕਰ ਕੋਈ ਡੈਮੋਕਰੇਟ ਕਮਲਾ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ 600 ਡੈਲੀਗੇਟਾਂ ਦੇ ਦਸਤਖਤਾਂ ਨਾਲ ਦਾਅਵਾ ਪੇਸ਼ ਕਰਨਾ ਹੋਵੇਗਾ। Joe Biden
ਸੰਮੇਲਨ ਵਿੱਚ ਬਹੁਮਤ ਦਾ ਸਮਰਥਨ ਹਾਸਲ ਕਰਨਾ ਚਾਹੀਦਾ ਹੈ। ਕਮਲਾ ਦੀ ਉਮੀਦਵਾਰੀ ਨੂੰ ਗਵਰਨਰ ਗੇਵਿਨ ਨਿਊਜਮ, ਵਿਟਮਰ, ਬੇਸੀਅਰ ਤੇ ਸੈਪੀਓ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਡੇਨ-ਕਮਲਾ ਦੇ ਨਾਂਅ ’ਤੇ ਡੈਮੋਕ੍ਰੇਟਿਕ ਪਾਰਟੀ ਤੋਂ 2007 ਕਰੋੜ ਰੁਪਏ ਦਾਨ ਇਕੱਠਾ ਕੀਤਾ ਗਿਆ ਸੀ। ਹੁਣ ਕਮਲਾ ਨੂੰ ਬਿਡੇਨ ਦਾ ਸਮਰਥਨ ਮਿਲਣ ਤੋਂ ਬਾਅਦ ਇਹ ਤੈਅ ਹੈ ਕਿ ਉਹ ਚੋਣਾਂ ’ਚ ਇਸ ਦਾ ਇਸਤੇਮਾਲ ਕਰ ਸਕੇਗੀ। ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਾ ਫੈਸਲਾ ਕਰਨਗੇ। ਇਨ੍ਹਾਂ ਵਿੱਚ ਸੈਨੇਟਰ ਮਾਰਕ ਕੈਲੀ, ਗਵਰਨਰ ਐਂਡੀ ਬੇਸੀਅਰ ਤੇ ਰਾਏ ਕੂਪਰ ਦੇ ਨਾਂਅ ਚਰਚਾ ਵਿੱਚ ਹਨ। ਇਨ੍ਹਾਂ ’ਚ ਮਾਰਕ ਕੈਲੀ ਦਾ ਨਾਂਅ ਸਭ ਤੋਂ ਅੱਗੇ ਹੈ।