ਪੂਜਨੀਕ ਗੁਰੂ ਜੀ ਦੀ ਤੰਦਰੁਸਤੀ ਲਈ ਕੀਤੀ ਅਰਦਾਸ | Chandigarh News
ਚੰਡੀਗੜ੍ਹ/ਮੁਹਾਲੀ (ਐੱਮ ਕੇ ਸ਼ਾਇਨਾ)। Chandigarh News : ਬਲਾਕ ਚੰਡੀਗੜ੍ਹ, ਮੋਹਾਲੀ, ਡੇਰਾਬਸੀ, ਖਰੜ, ਬਨੂੜ ਅਤੇ ਸਮਗੋਲੀ ਦੀ ਸਾਧ-ਸੰਗਤ ਨੇ ਅਟੁੱਟ ਸ਼ਰਧਾ ਅਤੇ ਦ੍ਰਿੜ੍ਹ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਗੁਰੂ ਪੁੰਨਿਆ ਦਾ ਦਿਹਾੜਾ ਮਨਾਇਆ। ਇਸ ਸਮੇਂ ਹਰ ਬਲਾਕ ’ਚ ਨਾਮ ਚਰਚਾ ਦੌਰਾਨ ਬਲਾਕਾਂ ਦੀ ਸਾਧ-ਸੰਗਤ ਨੇ ਮਾਨਵਤਾ ਦੀ ਭਲਾਈ ਦੇ ਕਾਰਜ ਕਰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰੂ ਪੁੰਨਿਆ ਦੀ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਇਕੱਤਰ ਹੋ ਕੇ ਗੁਰੂ ਯਸ਼ ਗਾਇਆ।
ਚੰਡੀਗੜ੍ਹ: ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਚੰਡੀਗੜ੍ਹ ਵਿਖੇ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਕੀਤੀ ਗਈ। ਚੰਡੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸਾਧ-ਸੰਗਤ ਇਸ ਨਾਮ ਚਰਚਾ ਵਿਚ ਸ਼ਾਮਲ ਹੋਣ ਲਈ ਪੁੱਜੀ। (Chandigarh News)
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਣਵੀਰ ਇੰਸਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਕੀਤੀ। ਨਾਮ ਚਰਚਾ ਉਪਰੰਤ 25 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਵੰਡਿਆ ਗਿਆ। ਇਸ ਮੌਕੇ ਰਾਹਗੀਰਾਂ ਲਈ ਠੰਢੇ ਅਤੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ। ਇਸ ਮੌਕੇ 85 ਮੈਂਬਰ ਮਲਰਾਜ ਇੰਸਾਂ ਅਤੇ ਵੀਨਾ ਇੰਸਾਂ, ਹੋਰ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।
ਮੋਹਾਲੀ : ਬਲਾਕ ਮੁਹਾਲੀ ਦੀ ਸਾਧ-ਸੰਗਤ ਨੇ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਪਵਿੱਤਰ ਨਾਅਰਾ ਲਾ ਕੇ ਕੇ ਪੂਜਨੀਕ ਗੁਰੂ ਜੀ ਨੂੰ ਗੁਰੂ ਪੁੰਨਿਆ ਦੀ ਵਧਾਈ ਦਿੱਤੀ । ਪ੍ਰੇਮੀ ਸੇਵਕ ਨੀਰਜ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ। ਸਾਧ-ਸੰਗਤ ਵੱਲੋਂ ਗੁਰੂ ਯਸ਼ ਗਾਇਆ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ 10 ਬੱਚਿਆਂ ਨੂੰ ਪੜ੍ਹਨ-ਲਿਖਣ ਲਈ ਸ਼ਟੇਸ਼ਨਰੀ ਦਾ ਸਮਾਨ ਅਤੇ ਪਹਿਨਣ ਲਈ ਕੱਪੜੇ ਦਿੱਤੇ ਗਏ। ਇਸ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਸਾਧ-ਸੰਗਤ ਨੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ। ਇਸ ਮੌਕੇ 85 ਮੈਂਬਰ ਰਜਿੰਦਰ ਇੰਸਾਂ, ਬਲਾਕ ਦੇ 15 ਮੈਂਬਰ, ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਹਾਜ਼ਰ ਸਨ।
Chandigarh News
ਖਰੜ : ਬਲਾਕ ਖਰੜ ਦੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਦੀ ਸਾਧ-ਸੰਗਤ ਵੱਲੋਂ ਗੁਰੂ ਪੂਰਨਿਮਾ ਦੇ ਮੌਕੇ ’ਤੇ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੁਨੀਲ ਇੰਸਾਂ ਨੇ ਇਲਾਹੀ ਨਾਅਰਾ ਲਾ ਕੇ ਕੀਤੀ। ਇਸ ਮੌਕੇ ਪੂਜਨੀਕ ਗੁਰੂ ਜੀ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਸਾਧ-ਸੰਗਤ ਨੇ ਦੋ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡਿਆ ਅਤੇ 30 ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।
ਇਸ ਮੌਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢਾ ਅਤੇ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ 85 ਮੈਂਬਰ ਭਾਈ ਕੁਲਵੰਤ ਇੰਸਾਂ ਅਤੇ ਭੈਣ ਕੁਲਵਿੰਦਰ ਇੰਸਾਂ, 15 ਮੈਂਬਰ ਸੰਜੀਵ ਇੰਸਾਂ, ਬ੍ਰਿਜਪਾਲ ਇੰਸਾਂ, ਅਮਿਤ ਬਜਾਜ ਇੰਸਾਂ, ਰਜਤ ਇੰਸਾਂ, ਜ਼ੁਬੀਨ ਇੰਸਾਂ, ਬਲਾਕ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰ ਅਤੇ ਹੋਰ ਹਾਜ਼ਰ ਸਨ।
ਡੇਰਾਬੱਸੀ : ਬਲਾਕ ਡੇਰਾਬੱਸੀ ਦੀ ਸਾਧ-ਸੰਗਤ ਵੱਲੋਂ ਪਿੰਡ ਕਾਰ ਕੌਰ ਵਿੱਚ ਗੁਰੂ ਪੁੰਨਿਆ ’ਤੇ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਪ੍ਰੇਮੀ ਸੇਵਕ ਸੁਖਬੀਰ ਇੰਸਾਂ ਨੇ ਇਲਾਹੀ ਨਾਅਰਾ ਲਗਾ ਕੇ ਕੀਤੀ। ਇਸ ਮੌਕੇ ਸਾਧ-ਸੰਗਤ ਨੇ 18 ਬੱਚਿਆਂ ਨੂੰ ਪੜ੍ਹਨ-ਲਿਖਣ ਲਈ ਸਟੇਸ਼ਨਰੀ ਦਾ ਸਮਾਨ ਵੰਡਿਆ। ਨਾਮ ਚਰਚਾ ਦੌਰਾਨ 85 ਮੈਂਬਰ ਵਿਜੇ ਇੰਸਾਂ, ਸਾਰੇ 15 ਮੈਂਬਰ, ਪਿੰਡਾਂ ਅਤੇ ਸ਼ਹਿਰਾਂ ਤੋਂ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਬਨੂੜ : ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਨੂੜ ਵਿਖੇ ਬਲਾਕ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ। ਇਸ ਮੌਕੇ ਕਵੀਰਾਜ ਭਰਾਵਾਂ ਨੇ ਸ਼ਬਦਾਂ ਰਾਹੀਂ ਰਾਮ ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਦੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਬਲਾਕ ਪ੍ਰੇਮੀ ਸੇਵਕ ਗੁਰਵਿੰਦਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ।
ਇਸ ਸਮੇਂ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਗੁਰੂ ਪੁੰਨਿਆ ’ਤੇ ਪੂਜਨੀਕ ਗੁਰੂ ਜੀ ਅੱਗੇ ਪ੍ਰਣ ਕੀਤਾ ਕਿ ਉਹ ਮਾਨਵਤਾ ਦੇ ਮਾਰਗ ’ਤੇ ਹੋਰ ਵੀ ਦ੍ਰਿੜ੍ਹਤਾ ਨਾਲ ਚਲਦੇ ਰਹਿਣਗੇ। ਇਸ ਮੌਕੇ 10 ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ 85 ਮੈਂਬਰ ਜਸਪਾਲ ਇੰਸਾਂ, ਭੈਣ ਦਵਿੰਦਰ ਇੰਸਾਂ, ਵੱਖ-ਵੱਖ ਕਮੇਟੀਆਂ ਦੇ ਸੇਵਾਦਾਰ, 15 ਮੈਂਬਰ ਅਤੇ 25 ਮੈਂਬਰ, ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਹੋਰ ਸਾਧ-ਸੰਗਤ ਹਾਜ਼ਰ ਸਨ।
ਸਮਗੋਲੀ : ਬਲਾਕ ਸਮਗੋਲੀ ਦੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਮੁਕੰਦਪੁਰ ਵਿੱਚ ਹੋਈ। ਇਸ ਸਮੇਂ ਪ੍ਰੇਮੀ ਸੇਵਕ ਲਖਵਿੰਦਰ ਇੰਸਾਂ ਨੇ ‘ਇਲਾਹੀ’ ਦਾ ਨਾਅਰਾ ਬੁਲੰਦ ਕਰਕੇ ਨਾਮ ਚਰਚਾ ਸ਼ੁਰੂ ਕੀਤੀ। ਸਾਧ-ਸੰਗਤ ਨੇ ਉੱਚੀ ਅਵਾਜ਼ ਵਿੱਚ ਨਾਅਰੇ ਲਾਏ ਅਤੇ ਪੂਜਨੀਕ ਗੁਰੂ ਜੀ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ। ਨਾਮ ਚਰਚਾ ਦੌਰਾਨ ਸਾਧ ਸੰਗਤ ਨੇ ਪੰਜ ਲੋੜਵੰਦ ਬੱਚਿਆਂ ਨੂੰ ਪੜ੍ਹਨ-ਲਿਖਣ ਲਈ ਸਟੇਸ਼ਨਰੀ ਦਾ ਸਮਾਨ ਵੰਡਿਆ। ਇਸ ਮੌਕੇ 85 ਮੈਂਬਰ ਭੈਣ ਕਮਲਜੀਤ ਇੰਸਾਂ, ਵੱਖ-ਵੱਖ ਕਮੇਟੀਆਂ ਦੇ ਸੇਵਾਦਾਰ, 15 ਮੈਂਬਰ ਅਤੇ 25 ਮੈਂਬਰ, ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ।