ਗੁਰੂ ਪੁੰਨਿਆ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਕੱਪੜੇ ਤੇ ਸਟੇਸ਼ਨਰੀ

Stationery

ਠੰਢੇ-ਮਿੱਠੇ ਪਾਣੀ ਦੀ ਲਾਈ ਛਬੀਲ | Stationery

ਪਾਤੜਾਂ (ਭੂਸ਼ਨ ਸਿੰਗਲਾ)। Stationery : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਾਤੜਾਂ ਵਿਖੇ ਬਲਾਕ ਪਾਤੜਾਂ ਅਤੇ ਬਲਾਕ ਸ਼ੁਤਰਾਣਾ ਦੀ ਸਾਧ-ਸੰਗਤ ਵੱਲੋ ਪਵਿੱਤਰ ਗੁਰੂ ਪੁੰਨਿਆ ਦੀ ਖੁਸ਼ੀ ’ਚ ਬਲਾਕ ਪੱਧਰੀ ਸਾਂਝੀ ਨਾਮ ਚਰਚਾ ਕਰਕੇ ਮਾਲਕ ਦਾ ਗੁਣਗਾਨ ਗਾਇਆ ਗਿਆ । ਇਸ ਮੌਕੇ ਸਭ ਤੋਂ ਪਹਿਲਾਂ ਬਲਾਕ ਪ੍ਰੇਮੀ ਸੇਵਕ ਵੱਲੋਂ ਪਵਿੱਤਰ ਨਾਅਰਾ ਲਾ ਕੇ ਗੁਰੂ ਪੁੰਨਿਆ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ। ਕਵੀਰਾਜ ਵੀਰਾਂ ਵੱਲੋ ਪਵਿੱਤਰ ਗ੍ਰੰਥਾਂ ਦੀ ਰਚਨਾ ਵਿੱਚੋਂ ਭਜਨ ਬੋਲੇ ਗਏ ਅਤੇ ਗੁਰੂ ਸਾਹਿਬਾਨਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ।

Stationery

ਇਸ ਮੌਕੇ ਸਾਧ-ਸੰਗਤ ਵੱਲੋਂ 20 ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਅਤੇ ਸਟੇਸ਼ਨਰੀ ਵੰਡੀ ਗਈ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ 85 ਮੈਂਬਰ ਜਗਤਾਰ ਇੰਸਾਂ, ਡਾ. ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਕੋਮਲ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਕਾਰਜ ਤਹਿਤ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਵੰਡੀਆਂ ਗਈਆਂ ਅਤੇ ਸਾਧ-ਸੰਗਤ ਨੇ ਸਵੇਰੇ 7 ਵਜੇ ਦੀਵਾ ਲਾ ਕੇ ਆਪਣੇ ਗੁਰੂ ਨੂੰ ਸੱਜਦਾ ਕੀਤਾ। ਇਸ ਮੌਕੇ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਬਲਾਕ ਜ਼ਿੰਮੇਵਾਰ ਮੈਂਬਰਾਂ ਤੋ ਇਲਾਵਾ ਹੋਰ ਵੀ ਸਾਧ-ਸੰਗਤ ਮੌਜ਼ੂਦ ਸੀ।

Read Also : ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ

Stationery