ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਸਟੇਸ਼ਨਰੀ ਵੰਡੀ
ਚਿੱਬੜਾਂ ਵਾਲੀ (ਰਾਜ ਕੁਮਾਰ)। ਗੁਰੂ ਪੁੰਨਿਆ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ ’ਚ ਬਲਾਕ ਚਿੱਬੜਾਂ ਵਾਲੀ, ਬਲਾਕ ਮਾਂਗਟ ਵਧਾਈ ਅਤੇ ਸ੍ਰੀ ਮੁਕਤਸਰ ਸਾਹਿਬ ਤਿੰਨ ਬਲਾਕਾਂ ਦੀ ਇੱਕ ਸਾਂਝੀ ਨਾਮ ਚਰਚਾ ਅੱਜ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਗੁਰੂ ਪੁੰਨਿਆ ਦੀ ਖੁਸ਼ੀ ਵਿੱਚ ਡੇਰੇ ਨੂੰ ਰੰਗ-ਬਿਰੰਗੇ ਗੁਬਾਰਿਆ ਨਾਲ ਸਜਾਇਆ ਗਿਆ ਤੇ ਡੇਰੇ ਨੂੰ ਜਾਂਦੀ ਹੋਈ ਸੜਕ ਉੱਪਰ ਬਣਾਈ ਗਈ ਰੰਗੋਲੀ ਖਿੱਚ ਦਾ ਕੇਂਦਰ ਬਣੀ। Guru Purnima
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਮਾਸਟਰ ਹਰਦੀਪ ਸਿੰਘ ਇੰਸਾ ਨੇ ਪਵਿੱਤਰ ਨਾਅਰਾ ਬੋਲ ਕੇ ਕੀਤੀ ਵੱਖ-ਵੱਖ ਪਿੰਡਾਂ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜੋਨਾਂ ਤੋਂ ਪੁੱਜੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਭਜਨਾਂ ਦਾ ਗੁਣਗਾਨ ਕੀਤਾ ਅਤੇ ਗੁਰੂ ਪੁੰਨਿਆ ’ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਐਲਸੀਡੀ ਸਕਰੀਨ ਉੱਪਰ ਚਲਾਏ ਗਏ ਜਿਸ ਨੂੰ ਸਾਧ-ਸੰਗਤ ਨੇ ਬੜੇ ਧਿਆਨ ਪੂਰਵਕ ਸਰਵਨ ਕੀਤਾ ।
ਇਹ ਵੀ ਪੜ੍ਹੋ: ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ
ਨਾਮ ਚਰਚਾ ਵਿੱਚ 85 ਮੈਂਬਰ ਸੁਖਦੀਪ ਸਿੰਘ ਇੰਸਾ ਨੇ ਸਾਧ-ਸੰਗਤ ਨੂੰ ਸੇਵਾ ਸਿਮਰਨ ਬਾਰੇ ਪ੍ਰੇਰਿਤ ਕੀਤਾ ਅਤੇ ਆਪਣੇ ਨਾਲ ਆਈ ਹੋਈ 85 ਮੈਂਬਰ ਟੀਮ ਵੱਲੋਂ ਸਾਧ-ਸੰਗਤ ਨੂੰ ਗੁਰੂ ਪੁੰਨਿਆ ਦੀ ਵਧਾਈ ਦਿੱਤੀ। ਇਸ ਮੌਕੇ 85 ਮੈਂਬਰ ਬਾਈਆਂ ਤੇ 85 ਮੈਂਬਰ ਭੈਣਾਂ ਨੇ ਆਪਣੀ ਹਾਜਰੀ ਲਵਾਈ ।
ਇਸ ਤੋਂ ਇਲਾਵਾ ਪ੍ਰੇਮੀ ਤਰਸੇਮ ਕੁਮਾਰ ਇੰਸਾ, ਪ੍ਰੇਮੀ ਸੇਵਕ ਮਲਿਕ ਇੰਸਾਂ , ਪ੍ਰੇਮੀ ਸੇਵਕ ਅਕਸ਼ੈ ਕੁਮਾਰ ਇੰਸਾਂ, ਜਗਸੀਰ ਸਿੰਘ ਇੰਸਾਂ, ਪ੍ਰੇਮੀ ਪਰਮਜੀਤ ਸਿੰਘ ਇੰਸਾਂ, ਕੁਲਵੰਤ ਸਿੰਘ ਇੰਸਾਂ, ਪਾਲਾ ਸਿੰਘ ਇੰਸਾਂ, ਪ੍ਰੇਮੀ ਜੰਗ ਸਿੰਘ, ਪ੍ਰੇਮੀ ਭੂਰਾ ਸਿੰਘ ਇੰਸਾਂ, ਪ੍ਰੇਮੀ ਸਾਜਨ ਇੰਸਾ, ਪ੍ਰੇਮੀ ਸਿੱਪੀ ਇੰਸਾ, ਪ੍ਰੇਮੀ ਸੁਖਪਾਲ ਸਿੰਘ ਇੰਸਾਂ, ਪ੍ਰੇਮੀ ਭਗਵਾਨ ਦਾਸ ਇੰਸਾਂ, ਪ੍ਰੇਮੀ ਦਿਲਬਾਗ ਸਿੰਘ ਇੰਸਾਂ, ਪ੍ਰੇਮੀ ਰੌਸ਼ਨ ਲਾਲ ਇੰਸਾ ਰੁਪਾਣਾ, ਪ੍ਰੇਮੀ ਦਵਿੰਦਰ ਸਿੰਘ ਇੰਸਾਂ ਚੱਕ ਦੂਹੇ ਵਾਲਾ, ਪ੍ਰੇਮੀ ਦਵਿੰਦਰ ਸਿੰਘ ਇੰਸਾਂ ਗੰਧੜ ਸੁਖਪਾਲ ਸਿੰਘ ਇੰਸਾਂ ਗੰਧੜ ਪ੍ਰੇਮੀ ਅਸ਼ਵਨੀ ਇੰਸਾਂ, ਪ੍ਰੇਮੀ ਬੋਬੀ ਇੰਸਾਂ, ਵਿਸ਼ਾਲ ਇੰਸਾ ਪ੍ਰੇਮੀ ਗੁਰਵਿੰਦਰ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਚਿੱਬੜਾਂ ਵਾਲੀ ਅਤੇ ਬਲਾਕ ਮਾਂਗਟ ਵਧਾਈ ਦੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਵਾਈ। Guru Purnima
ਸਾਧ-ਸੰਗਤ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਾਈ (Guru Purnima)
ਨਾਮ ਚਰਚਾ ਦੌਰਾਨ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਤੋਂ ਇਲਾਵਾ ਨਾਮ ਚਰਚਾ ਦੇ ਅਖੀਰ ਵਿੱਚ ਜਿੰਮੇਵਾਰਾਂ ਵੱਲੋਂ ਅਤਿ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਵੀ ਵੰਡੇ ਗਏ। ਬਲਾਕ ਪ੍ਰੇਮੀ ਸੇਵਕ ਮਾਸਟਰ ਹਰਦੀਪ ਸਿੰਘ ਇੰਸ਼ਾ ਨੇ ਦੱਸਿਆ ਇਹ ਨਾਮ ਚਰਚਾ ਬਲਾਕ ਚਿੱਬੜਾਂ ਵਾਲੀ ਮਾਂਗਟ ਵਧਾਈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜੋਨਾਂ ਵੱਲੋਂ ਗੁਰੂ ਪੁੰਨਿਆ ਦੀ ਖੁਸ਼ੀ ਵਿੱਚ ਕਰਵਾਈ ਗਈ।