ਵਕੀਲ ਰਾਹੀ ਪੱਤਰ ਬੇਜ ਕੇ ਚੁੱਕੇ ਸੁਆਲ | Bikram Majithia
ਪਟਿਆਲਾ (ਖੁਸਵੀਰ ਸਿੰਘ ਤੂਰ)। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਵੀ ਐਸਆਈਟੀ ਅੱਗੇ ਪੇਸ਼ ਨਹੀਂ ਹੋਏ, ਇਸ ਬਾਰੇ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਵੱਲੋਂ ਐੱਸਆਈਟੀ ਨੂੰ ਲੰਮਾ ਚੌੜਾ ਪੱਤਰ ਬੇਜ ਕੇ ਜਾਣਕਾਰੀ ਦਿੱਤੀ ਗਈ ਹੈ। ਐਸਆਈਟੀ ਨੂੰ ਭੇਜੇ ਪੱਤਰ ’ਚ ਕਿਹਾ ਗਿਆ ਹੈ ਕਿ 23 ਜੁਲਾਈ ਨੂੰ ਸੁਪਰੀਮ ਕੋਰਟ ’ਚ ਅਹਿਮ ਮਾਮਲੇ ਦੀ ਪੇਸ਼ੀ ਹੋਣ ਕਰਕੇ ਮਜੀਠੀਆ ਆਪਣੇ ਵਕੀਲਾਂ ਦੀ ਟੀਮ ਨਾਲ ਮਸਵਰਾ ਕਰਨ ਦਿੱਲੀ ਪੁੱਜੇ ਹੋਏ ਹਨ, ਇਸ ਲਈ ਉਹ ਸਿਟ ਕੋਲ ਪੇਸ਼ ਨਹੀਂ ਹੋ ਸਕਦੇ। Bikram Majithia
Read This : ਬਿਕਰਮ ਮਜੀਠੀਆ ਅੱਜ ਸਿੱਟ ਅੱਗੇ ਪੇਸ਼ ਨਾ ਹੋਏ
ਮਜੀਠੀਆ ਦੇ ਵਕੀਲ ਸੋਬਤੀ ਨੇ ਸਿੱਟ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਭੇਜੇ ਸੰਮਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ 18 ਜੁਲਾਈ ਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਹੋਣ ਕਰਕੇ ਪਟਿਆਲਾ ਨਹੀਂ ਆ ਸਕੇ ਜਿਸ ’ਤੇ ਸਿੱਟ ਨੇ ਜਾਣਬੁੱਝ ਕੇ 20 ਜੁਲਾਈ ਨੂੰ ਅਗਲੀ ਤਰੀਕ ਰੱਖੀ ਹੈ। ਵਕੀਲ ਅਨੁਸਾਰ ਰੁਝੇਵਿਆਂ ਦਾ ਪਤਾ ਹੋਣ ਦੇ ਬਾਵਜੂਦ ਤੇ ਸੁਪਰੀਮ ਕੋਰਟ ਦੇ ਮਾਮਲੇ ਵਿੱਚ ਵਿਘਨ ਪਾਉਣ ਲਈ ਮਜੀਠੀਆ ਨੂੰ ਮਿੱਥੀਆਂ ਤਰੀਕਾਂ ਤੇ ਬੁਲਾਇਆ ਜਾ ਰਿਹਾ ਹੈ, ਤਾਂ ਕਿ ਉਹ ਅਦਾਲਤ ’ਚ ਪੇਸ਼ ਨਾ ਹੋ ਸਕਣ। ਵਕੀਲ ਨੇ ਪੱਤਰ ਰਾਹੀ ਸਰਕਾਰ ਤੇ ਸਿੱਟ ਤੇ ਕਾਫੀ ਸੁਆਲ ਖੜ੍ਹੇ ਕੀਤੇ ਗਏ ਹਨ। (Bikram Majithia)