ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

Hardik Pandya
Hardik Pandya

ਹਾਰਦਿਕ ਨੇ ਇੰਸਟਾ ਪੋਸਟ ‘ਤੇ ਲਿਖਿਆ- ਹੁਣ ਬੇਟਾ ਅਗਤਿਆ ਸਾਡੀ ਜ਼ਿੰਦਗੀ ਦਾ ਕੇਂਦਰ ਬਿੰਦੂ ਹੈ

ਮੁੰਬਈ। ਹਾਰਦਿਕ ਪਾਂਡਿਆ (Hardik Pandya) ਅਤੇ ਨਤਾਸਾ ਸਟੈਨਕੋਵਿਚ ਵੱਖ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਅਤੇ ਨਤਾਸ਼ਾ ਮਿਲ ਕੇ ਆਪਣੇ ਬੇਟੇ ਅਗਤਿਆ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਨਗੇ। ਹਾਰਦਿਕ ਨੇ ਲਿਖਿਆ- 4 ਸਾਲ ਇਕੱਠੇ ਰਹਿਣ ਤੋਂ ਬਾਅਦ ਮੈਂ ਅਤੇ ਨਤਾਸ਼ਾ ਨੇ ਇਕੱਠੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਮਿਲ ਕੇ ਬਹੁਤ ਕੋਸ਼ਿਸ਼ ਕੀਤੀ ਅਤੇ ਸਭ ਕੁਝ ਦਿੱਤਾ। ਹੁਣ ਸਾਨੂੰ ਲੱਗਦਾ ਹੈ ਕਿ ਸਾਡੇ ਦੋਵਾਂ ਲਈ ਵੱਖ ਹੋਣਾ ਹੀ ਬਿਹਤਰ ਹੈ।

ਇਹ ਵੀ ਪੜ੍ਹੋ: ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਟੀਮ ਦੀ ਕਪਤਾਨੀ

ਹਾਰਦਿਕ ਅਤੇ ਨ ਤਾਸ਼ਾ ਵਿਚਾਲੇ ਤਲਾਕ ਦੀਆਂ ਖਬਰਾਂ ਕਈ ਦਿਨਾਂ ਤੋਂ ਆ ਰਹੀਆਂ ਸਨ। ਵਿਸ਼ਵ ਕੱਪ ਜਿੱਤਣ ਦੇ ਬਾਵਜੂਦ ਨਤਾਸ਼ਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੋਈ ਟਿੱਪਣੀ ਨਹੀਂ ਕੀਤੀ।

LEAVE A REPLY

Please enter your comment!
Please enter your name here