ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਰੋਟਰੀ ਕਲੱਬ ਦੇ...

    ਰੋਟਰੀ ਕਲੱਬ ਦੇ ਸਹਿਯੋਗ ਸਦਕਾ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ ਵਿਖੇ ਫ਼ਲਦਾਰ ਬੂਟੇ ਵੰਡੇ

    Distributed Fruit Trees
    ਮੂਣਕ : ਰੋਟਰੀ ਕਲੱਬ ਅਤੇ ਨਵਦੀਪ ਪਬਲਿਕ ਸਕੂਲ ਵੱਲੋਂ ਬੂਟੇ ਵੰਡੇ ਜਾਣ ਮੌਕੇ ਐੱਸਡੀਐਮ ਸੂਬਾ ਸਿੰਘ, ਕਲੱਬ ਦੇ ਅਹੁਦੇਦਾਰ ਅਤੇ ਸਕੂਲ ਪ੍ਰਬੰਧਕ। ਤਸਵੀਰ : ਦੁਰਗਾ ਸਿੰਗਲਾ

    (ਦੁਰਗਾ ਸਿੰਗਲਾ) ਮੂਣਕ। ਸਥਾਨਕ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ, ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ “ਮਿਸ਼ਨ ਹਰਿਆਲੀ” ਤਹਿਤ ਬੂਟੇ ਵੰਡਣ ਦਾ ਦਿਵਸ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸੂਬਾ ਸਿੰਘ ਐੱਸਡੀਐਮ ਮੂਣਕ, ਸ੍ਰੀਮਤੀ ਪੂਨਮ ਸ਼ਰਮਾ ਖੁਸ਼ਦਿਲ, ਸਰਦਾਰ ਪਰਮਿੰਦਰ ਸਿੰਘ ਡੀ ਐਸ ਪੀ ਅਤੇ ਸੁਖਦੀਪ ਸਿੰਘ ਐੱਸਐੱਚਓ ਮੂਣਕ ਨੇ ਸਿਰਕਤ ਕੀਤੀ। Distributed Fruit Trees

    ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਅਤੇ ਪਰੇਡ ਨਾਲ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ। ਬੱਚਿਆਂ ਨੇ ਰੁੱਖ ਲਗਾਏ ਅਤੇ ਰੁੱਖਾਂ ਨੂੰ ਬਚਾਉਣ ਲਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਸਥਾਰ ਨਾਲ ਪੌਦਿਆਂ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਮੌਕੇ ਮਾਪਿਆਂ ਨੂੰ ਛਾਂਦਾਰ ਅਤੇ ਫਲਦਾਰ ਪੌਦੇ ਵੰਡੇ ਗਏ ।

    ਇਹ ਵੀ ਪੜ੍ਹੋ: ਹਰਿਆਣਾ ’ਚ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ : ਮੁੱਖ ਮੰਤਰੀ ਮਾਨ

    ਇਸ ਦੌਰਾਨ ਮਾਪਿਆਂ ਵੱਲੋਂ ਇਹ ਵਿਸ਼ਵਾਸ ਜਤਾਇਆ ਗਿਆ ਕਿ ਉਹ ਇਹਨਾਂ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲਣ-ਪੋਸ਼ਣ ਕਰਨਗੇ ਅਤੇ ਉਹਨਾਂ ਵੱਲੋਂ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਸਹੁੰ ਵੀ ਚੁੱਕੀ ਗਈ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ ਵਿੱਚ ਹਰ ਸਾਲ ਪੌਦੇ ਵੰਡਣ ਲਈ ਇੱਕ ਅਲੱਗ ਤੋਂ ਬਜਟ ਰੱਖਿਆ ਜਾਂਦਾ ਹੈ ਅਤੇ ਇਸ ਸਾਲ ਮਾਪਿਆਂ ਦੀ ਮੰਗ ਅਨੁਸਾਰ 800 ਤੋਂ ਵੀ ਜ਼ਿਆਦਾ ਪੌਦੇ ਵੰਡ ਕੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਇੱਕ ਉਪਰਾਲਾ ਕੀਤਾ ਗਿਆ । Distributed Fruit Trees

    ਮੂਣਕ : ਰੋਟਰੀ ਕਲੱਬ ਅਤੇ ਨਵਦੀਪ ਪਬਲਿਕ ਸਕੂਲ ਵੱਲੋਂ ਬੂਟੇ ਵੰਡੇ ਜਾਣ ਮੌਕੇ ਐੱਸਡੀਐਮ ਸੂਬਾ ਸਿੰਘ, ਕਲੱਬ ਦੇ ਅਹੁਦੇਦਾਰ ਅਤੇ ਸਕੂਲ ਪ੍ਰਬੰਧਕ। ਤਸਵੀਰ : ਦੁਰਗਾ ਸਿੰਗਲਾ

    ਸਕੂਲ ਵੱਲੋਂ ਕੀਤਾ ਉਪਰਾਲਾ, ਵਾਤਾਵਰਨ ਲਈ ਲਾਹੇਵੰਦ ਸਿੱਧ ਹੋਵੇਗਾ: ਐੱਸਡੀਐਮ

    ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਕੂਲ ਫੈਡਰਸ਼ਨ ਦੇ ਸਹਿਯੋਗ ਨਾਲ ਗੁਰੂ ਨਾਨਕ ਬਾਗ਼ਚੀ ਦਾ ਨਿਰਮਾਣ ਵੀ ਕੀਤਾ ਗਿਆ । ਉਹਨਾਂ ਨੇ ਦੱਸਿਆ ਕਿ ਸਕੂਲ ਵੱਲੋਂ ਵਾਤਾਵਰਨ ਨੂੰ ਸੁੱਧ ਰੱਖਣ ਲਈ ਵਾਟਰ ਰਿਚਾਰਜ ਸਿਸਟਮ ਅਤੇ ਖਾਦ ਬਣਾਉਣ ਲਈ (Composite Pit) ਸਿਸਟਮ ਵੀ ਲਗਾਇਆ ਗਿਆ ਹੈ । ਇਸ ਮੌਕੇ ’ਤੇ ਐੱਸਡੀਐਮ ਸੂਬਾ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਜੋ ਸਕੂਲ ਵੱਲੋਂ ਕੀਤਾ ਗਿਆ ਹੈ ਇਹ ਵਾਤਾਵਰਨ ਲਈ ਲਾਹੇਵੰਦ ਸਿੱਧ ਹੋਵੇਗਾ। ਇਸ ਮੌਕੇ ਐੱਸਐੱਚਓ ਸੁਖਦੀਪ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਨਸ਼ੇ ਨੂੰ ਰੋਕਣ ਲਈ ਵੀ ਇੱਕ ਮੁਹਿਮ ਚਲਾਈ ਜਾਵੇ, ਜਿਸ ਵਿੱਚ ਮਾਪਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਰੋਟਰੀ ਕਲੱਬ ਮੂਣਕ ਦੇ ਪ੍ਰਧਾਨ ਸੰਦੀਪ ਬਾਂਸਲ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਅਤੇ ਰੋਟਰੀ ਕਲੱਬ ਦੇ ਸਮੂਹ ਮੈਂਬਰ ਮੌਜ਼ੂਦ ਸਨ ਸਨ ।

    LEAVE A REPLY

    Please enter your comment!
    Please enter your name here