ਪਾਕਿਸਤਾਨ ਤੋਂ ਖੁੰਝ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ
- ਜੇਕਰ ਭਾਰਤ ਨੇ ਜਵਾਬ ਦਿੱਤਾ ਤਾਂ ਸ਼੍ਰੀਲੰਕਾ ਜਾਂ ਦੁਬਈ ’ਚ ਹੋਵੇਗਾ ਟੂਰਨਾਮੈਂਟ
- ICC ਦੀ ਭਲਕੇ ਸ਼੍ਰੀਲੰਕਾ ’ਚ ਹੈ ਅਹਿਮ ਮੀਟਿੰਗ
ਸਪੋਰਟਸ ਡੈਸਕ। ਪਾਕਿਸਤਾਨ ਕ੍ਰਿਕੇਟ ਬੋਰਡ ਲਈ ਆਉਣ ਵਾਲੇ 72 ਘੰਟੇ ਭਾਰੀ ਰਹਿਣ ਵਾਲੇ ਹਨ। ਕਿਉਂਕਿ 72 ਘੰਟਿਆਂ ਬਾਅਦ ਆਈਸੀਸੀ ਦੀ ਸ਼੍ਰੀਲੰਕਾ ’ਚ ਅਹਿਮ ਮੀਟਿੰਗ ਹੈ। ਜਿਸ ’ਚ ਜੇਕਰ ਬੀਸੀਸੀਆਈ ਨੇ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਇਨਕਾਰ ਕੀਤਾ ਤਾਂ ਪਾਕਿਸਤਾਨ ਤੋਂ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਖੁੰਝ ਜਾਵੇਗੀ ਤੇ ਟੂਰਨਾਮੈਂਟ ਸ਼੍ਰੀਲੰਕਾ ਜਾਂ ਦੁਬਈ ’ਚ ਹੋਵੇਗਾ। ਆਈਸੀਸੀ ਦੇ ਇਸ ਫੈਸਲੇ ਦਾ ਕਾਰਨ ਇਹ ਤਾਂ ਇਹ ਹੈ ਕਿ ਭਾਰਤ ਪਾਕਿਸਤਾਨ ’ਚ ਨਹੀਂ ਖੇਡੇਗਾ। Champions Trophy 2025
ਬਾਕੀ ਦੂਜਾ ਕਾਰਨ ਇਹ ਵੀ ਹੈ ਕਿ ਚੈਂਪੀਅਨਜ਼ ਟਰਾਫੀ ਸਬੰਧੀ ਭਾਰਤ ਨੂੰ ਇੰਗਲੈਂਡ ਤੇ ਅਸਟਰੇਲੀਆ ਵਰਗੇ ਵੱਡੇ ਕ੍ਰਿਕੇਟ ਬੋਰਡ ਵੀ ਨਾਲ ਖੜ੍ਹੇ ਹਨ। ਹੁਣ 72 ਘੰਟਿਆਂ ਬਾਅਦ ਸ਼੍ਰੀਲੰਕਾ ’ਚ ਆਈਸੀਸੀ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਫੈਸਲਾ ਲਿਆ ਜਾਵੇਗਾ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਾਕਿਸਤਾਨ ਤੋਂ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਖੁੰਝ ਸਕਦੀ ਹੈ। ਭਲਕੇ ਵਾਲੀ ਮੀਟਿੰਗ ‘ਚ ਫੈਸਲਾ ਹੋ ਜਾਵੇਗਾ ਕਿ ਚੈਂਪੀਅਨਜ਼ ਟਰਾਫੀ ਪਾਕਿਸਤਾਨ ‘ਚ ਹੁੰਦੀ ਹੈ ਜਾਂ ਫਿਰ ਹੋਰ ਦੇਸ਼ਾਂ ‘ਚ ਖੇਡੀ ਜਾਵੇਗੀ। Champions Trophy 2025
Read This : Champions Trophy 2025: ਚੈਂਪੀਅਨਜ਼ ਟਰਾਫੀ ’ਚ ਇਸ ਦਿਨ ਆਹਮੋ-ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿਸਤਾਨ
2024 ਤੋਂ ਲੈ ਕੇ 2031 ਤੱਕ ਆਈਸੀਸੀ ਦੇ ਸ਼ਡਿਊਲ | Champions Trophy 2025
- 2024 ਟੀ20 ਵਿਸ਼ਵ ਕੱਪ : ਅਮਰੀਕਾ ਤੇ ਵੈਸਟਇੰਡੀਜ਼ ਮੇਜ਼ਬਾਨ : ਚੈਂਪੀਅਨ : ਭਾਰਤ
- 2025 ਚੈਂਪੀਅਨਜ਼ ਟਰਾਫੀ : ਪਾਕਿਸਤਾਨ ਮੇਜ਼ਬਾਨ
- 2026 ਟੀ20 ਵਿਸ਼ਵ ਕੱਪ : ਭਾਰਤ ਤੇ ਸ਼੍ਰੀਲੰਕਾ ਮੇਜ਼ਬਾਨ
- 2027 ਵਨਡੇ ਵਿਸ਼ਵ ਕੱਪ : ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਮੇਜ਼ਬਾਨ
- 2028 ਟੀ20 ਵਿਸ਼ਵ ਕੱਪ : ਅਸਟਰੇਲੀਆ ਤੇ ਨਿਊਜੀਲੈਂਡ ਮੇਜ਼ਬਾਨ
- 2029 ਚੈਂਪੀਅਨਜ਼ ਟਰਾਫੀ : ਭਾਰਤ ਕਰੇਗਾ ਮੇਜ਼ਬਾਨੀ
- 2030 ਟੀ20 ਵਿਸ਼ਵ ਕੱਪ : ਇੰਗਲੈਂਡ, ਆਇਰਲੈਂਡ ਤੇ ਸਕਾਟਲੈਂਡ ਮੇਜ਼ਬਾਨ
- 2031 ਵਨਡੇ ਵਿਸ਼ਵ ਕੱਪ : ਭਾਰਤ ਤੇ ਬੰਗਲਾਦੇਸ਼ ਮੇਜ਼ਬਾਨ
BCCI ਦੇ ਫੈਸਲੇ ਨੂੰ ਇੰਗਲੈਂਡ ਤੇ ਅਸਟਰੇਲੀਆ ਦਾ ਸਾਥ | Champions Trophy 2025
ਪਾਕਿਸਤਾਨ ’ਚ ਚੈਂਪੀਅਨਜ਼ ਟਰਾਫੀ ਨਾ ਖੇਡਣ ਦੇ ਭਾਰਤ ਦੇ ਫੈਸਲੇ ਨੂੰ ਇੰਗਲੈਂਡ ਤੇ ਅਸਟਰੇਲੀਆ ਕ੍ਰਿਕੇਟ ਬੋਰਡ ਦਾ ਵੀ ਸਾਥ ਮਿਲ ਰਿਹਾ ਹੈ। ਬੀਸੀਸੀਆਈ ਦੇ ਪਾਕਿਸਤਾਨ ’ਚ ਨਾ ਖੇਡਣ ਦੇ ਫੈਸਲੇ ’ਤੇ ਫਿਰ ਵੈਨਊ ਬਦਲਣ ਨੂੰ ਹੋਰ ਦੇਸ਼ਾਂ ਦੇ ਕ੍ਰਿਕੇਟ ਬੋਰਡਾਂ ਦਾ ਵੀ ਆਈਸੀਸੀ ਦੀ ਮੀਟਿੰਗ ’ਚ ਮਿਲੇਗਾ। ਇੱਕ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਨੂੰ ਛੱਡ ਕੇ ਹੋਰ ਸਾਰੇ ਬੋਰਡਾਂ ਦੇ ਖਿਡਾਰੀ ਆਈਪੀਐੱਲ ਖੇਡਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਖਿਰੀ ਫੈਸਲਾ ਆਈਸੀਸੀ ਵੱਲੋਂ ਹੀ ਲਿਆ ਜਾਵੇਗਾ। ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਕਿਹਾ, ਭਾਰਤ ਦੇ ਪਾਕਿਸਤਾਨ ’ਚ ਨਾ ਖੇਡਣ ਦੇ ਫੈਸਲੇ ’ਤੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। Champions Trophy 2025
1996 ਤੋਂ ਬਾਅਦ ਪਹਿਲੀ ਵਾਰ ਮਿਲੀ ਪਾਕਿਸਤਾਨ ਨੂੰ ਮੇਜ਼ਬਾਨੀ
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਮੈਚਾਂ ਦਾ ਡਰਾਫਟ ਆਈਸੀਸੀ ਨੂੰੂ ਦੇ ਦਿੱਤਾ ਹੈ। ਟੂਰਨਾਮੈਂਟ ਅਗਲੇ ਸਾਲ ਫਰਵਰੀ ਤੇ ਮਾਰਚ ਮਹੀਨੇ ’ਚ ਹੋਣਾ ਹੈ। ਇੱਕਰੋਜ਼ਾ ਵਿਸ਼ਵ ਕੱਪ 1996 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਕਿਸੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਦਿੱਤੀ ਗਈ ਹੈ। Champions Trophy 2025
ਪਾਕਿਸਤਾਨੀ ਚੇਅਰਮੈਨ ਨੇ ਤੈਅ ਕੀਤਾ 15 ਮੈਚਾਂ ਦਾ ਪ੍ਰੋਗਰਾਮ | Champions Trophy 2025
ਰਿਪੋਰਟ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਸ ਟਰਾਫੀ 2025 ਲਈ 15 ਮੈਚਾਂ ਦਾ ਸ਼ਡਿਊਲ ਆਈਸੀਸੀ ਨੂੰ ਭੇਜ ਦਿੱਤਾ ਹੈ। ਜਿਸ ’ਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ’ਚ ਰੱਖੇ ਗਏ ਹਨ। ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ, ‘ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ ਟਰਾਫੀ ਦਾ ਖਰੜਾ ਸੌਂਪਿਆ ਹੈ। ਸੱਤ ਮੈਚ ਲਾਹੌਰ ’ਚ, ਤਿੰਨ ਕਰਾਚੀ ’ਚ ਤੇ ਪੰਜ ਰਾਵਲਪਿੰਡੀ ’ਚ ਖੇਡੇ ਜਾਣਗੇ। ਸ਼ੁਰੂਆਤੀ ਮੈਚ ਕਰਾਚੀ ’ਚ ਹੋਣਗੇ, ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ’ਚ ਹੋਣਗੇ ਇਸ ਤੋਂ ਇਲਾਵਾ ਫਾਈਨਲ ਮੈਚ ਲਾਹੌਰ ’ਚ ਖੇਡਿਆ ਜਾਵੇਗਾ, ਜੇਕਰ ਟੀਮ ਸੈਮੀਫਾਈਨਲ ’ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਲਾਹੌਰ ’ਚ ਖੇਡਿਆ ਜਾਵੇਗਾ’। (Champions Trophy 2025)
ਦੋ ਗਰੁੱਪਾਂ ’ਚ ਅੱਠ ਟੀਮਾਂ | Champions Trophy 2025
ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਅਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਲ ਹਨ। ਸੁਰੱਖਿਆ ਟੀਮ ਵੱਲੋਂ ਸਥਾਨਾਂ ਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕਰਨ ਤੋਂ ਬਾਅਦ ਹਾਲ ਹੀ ’ਚ, ਆਈਸੀਸੀ ਈਵੈਂਟਸ ਦੇ ਮੁਖੀ ਕਿ੍ਰਸ ਟੈਟਲੀ ਨੇ ਇਸਲਾਮਾਬਾਦ ’ਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ। Champions Trophy 2025