(ਵਿੱਕੀ ਕੁਮਾਰ) ਮੋਗਾ। ਸ਼੍ਰਰੀ ਵਿਵੇਕ ਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫ਼ਸਰ ਥਾਣਾ ਬੱਧਨੀ ਕਲਾਂ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਥਾਣਾ ਬੱਧਨੀਂ ਕਲਾਂ ਦੀ ਪੁਲਿਸ ਵੱਲੋਂ ਪਿੰਡ ਬੁੱਟਰ ਕਲਾਂ ਵਿਖੇ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ ਨੂੰ ਉਸਦੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। Illegal Drug Center
ਇਹ ਵੀ ਪੜ੍ਹੋ: ਯੂਪੀ ਤੋਂ ਸਸਤੇ ਭਾਅ ’ਚ ਖਰੀਦ ਕੇ ਮਹਿੰਗੇ ਭਾਅ ਵੇਚਦੇ ਸਨ ਹਥਿਆਰ, ਚੜ੍ਹੇ ਪੁਲਿਸ ਅੜਿੱਕੇ
ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦਾ ਮੁਆਇਨਾ ਕੀਤਾ ਗਿਆ ਸੀ, ਜਿਸ ਦੌਰਾਨ ਪਾਇਆ ਗਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ, ਸੰਜੀਵ ਅਰੋੜਾ ਵਾਸੀ ਮੋਗਾ ਅਤੇ ਇਹਨਾਂ ਦੇ ਬਾਕੀ ਸਾਥੀਆਂ ਵੱਲੋਂ ਬਿਨਾਂ ਲਾਇਸੰਸ ਤੋਂ ਇਹ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਅਤੇ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਉਸ ਸਮੇਂ ਕਰੀਬ 60 ਮਰੀਜ਼ ਦਾਖਲ ਸਨ, ਜਿਹਨਾਂ ਵਿੱਚੋਂ 27 ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਸ਼ਿਫਟ ਕੀਤਾ ਗਿਆ ਸੀ ਅਤੇ ਬਾਕੀ ਮਰੀਜ਼ਾਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਸੀ। ਕੁਝ ਮਰੀਜ਼ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜ ਗਏ ਸਨ। Illegal Drug Center
ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਉੱਪਰ ਹੋਏ ਤਸ਼ੱਦਦ ਬਾਰੇ ਬਿਆਨ
ਇਸ ਸਬੰਧੀ ਵਰਿੰਦਰਪਾਲ ਸਿੰਘ ਉਰਫ ਗੋਪੀ ਵਾਸੀ ਮੋਗਾ ਨੇ ਪਿੰਡ ਬੁੱਟਰ ਕਲਾਂ ਵਿਖੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਉੱਪਰ ਹੋਏ ਤਸ਼ੱਦਦ ਬਾਰੇ ਬਿਆਨ ਲਿਖਾਇਆ ਕਿ ਉਹ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਸੀ ਪਰ ਬਾਅਦ ’ਚ ਉਸ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਸੀ ਅਤੇ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦੇ ਮਾਲਕ ਗੈਰੀ ਅਰੋੜਾ ਪੁੱਤਰ ਮੰਗਤੂ ਵਾਸੀ ਮੋਗਾ ਜਿਸਨੂੰ ਉਹ ਪਹਿਲਾਂ ਤੋਂ ਹੀ ਚੰਗੀ ਤਰਾਂ ਜਾਣਦਾ ਸੀ ਉਸਦੇ ਘਰ ਆ ਕੇ ਉਸਨੂੰ ਆਪਣੇ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਿਆ, ਜਿੱਥੇ ਉਸਨੂੰ ਸਿਰਫ ਤਿੰਨ ਦਿਨ ਦਵਾਈ ਦੇਣ ਤੋਂ ਬਾਅਦ ਦਵਾਈ ਦੇਣੀ ਬੰਦ ਕਰ ਦਿੱਤੀ।
ਉਸ ਤੋਂ ਬਾਅਦ ਨੌਵੇਂ ਦਿਨ ਉਸਦੀ ਬਾਥਰੂਮ ਵਾਲੀ ਜਗਾ ਵਿੱਚ ਦਰਦ ਹੋਣ ਲੱਗ ਪਿਆ ਤਾਂ ਉਸਨੇ ਗੈਰੀ ਅਰੋੜਾ ਅਤੇ ਉਸਦੇ ਸਾਥੀਆਂ ਤੋਂ ਦਵਾਈ ਮੰਗੀ ਤਾਂ ਗੈਰੀ ਅਰੋੜਾ , ਕਰਤਾਰ ਸਿੰਘ , ਅਜੈ ਕੁਮਾਰ , ਜੋਤ , ਅਰਸ਼ , ਰਾਜਾ ਨੇ ਉਸਦੀ ਕੁੱਟਮਾਰ ਕੀਤੀ ਅਤੇ 15 ਦਿਨ ਬਾਅਦ ਉਸਦੇ ਪਰਿਵਾਰ ਤੋਂ 12000 ਰੁਪਏ ਲੈ ਕੇ ਉਸਨੂੰ ਛੱਡ ਦਿੱਤਾ। ਇਨ੍ਹਾਂ ਸਾਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਹ ਵੀ ਪੜ੍ਹੋ: ਸਿਹਤ ਵਿਭਾਗ ਵੱਲੋਂ ਆਈਸ ਫੈਕਟਰੀ ’ਚ ਚਾਣਚੱਕ ਛਾਪੇਮਾਰੀ
ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ ਜੱਸਾ ਵਾਸੀ ਮੋਰਿੰਡਾ ਨੇ ਆਪਣਾ ਬਿਆਨ ਲਿਖਾਇਆ ਕਿ ਅਜੈ ਕੁਮਾਰ ਉਸਨੂੰ ਆਪਣੇ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਵਿੱਚ ਕੰਮ ਦਵਾਉਣ ਦੇ ਬਹਾਨੇ ਲੈ ਆਇਆ ਸੀ। ਜਦੋਂ ਉਸਨੂੰ ਉਕਤ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਵਿਅਕਤੀਆਂ ਦੀ ਕੁੱਟਮਾਰ ਬਾਰੇ ਪਤਾ ਲੱਗਾ ਤਾਂ ਉਸਨੇ ਉਥੋਂ ਜਾਣ ਦਾ ਮਨ ਬਣਾਇਆ ਪਰ ਉਸ ਨੂੰ ਜਾਣ ਨਾ ਦਿੱਤਾ ਅਤੇ ਉਸ ਨੇ ਉਥੋਂ ਭੱਜਣ ਦਾ ਮਨ ਬਣਾਇਆ ਤਾਂ ਅੱਗੇ ਅਜੇ ਕੁਮਾਰ ਤੇ ਉਸ ਦੇ ਸਾਥੀਆਂ ਨੇ ਉਹਨਾਂ ਸਾਰਿਆਂ ਨੇ ਸਾਨੂੰ ਫੜ੍ਹ ਕੇ ਗੱਡੀ ਵਿੱਚ ਬਿਠਾ ਲਿਆ ਅਤੇ ਸਮਰਾਲਾ ਪੁੱਜ ਕੇ ਉਹਨਾਂ ਨੂੰ ਅਜੈ ਕੁਮਾਰ ਦੇ ਘਰ ਵਿੱਚ ਬਣੇ ਚੁਬਾਰੇ ਵਿੱਚ ਬੰਦ ਕਰ ਦਿੱਤਾ।
ਉਸਤੋਂ ਅਜੈ ਕੁਮਾਰ ਹੁਰੀਂ ਉਸਨੂੰ, ਬਿਕਰਮਜੀਤ ਸਿੰਘ ਅਤੇ ਇੱਕ ਸੰਜੀਵ ਕੁਮਾਰ ਨਾਲ ਦੇ ਆਦਮੀ ਨੂੰ ਚੁਬਾਰੇ ਵਿੱਚੋਂ ਬਾਹਰ ਕੱਢ ਕੇ ਰੁਪਾਲੋਂ ਪਿੰਡ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਏ, ਜਿੱਥੇ ਅਜੈ ਕੁਮਾਰ ਹੁਰਾਂ ਨੇ ਉਸਨੂੰ ਕੈਮਰੇ ਬੰਦ ਕਰਵਾ ਕੇ ਕੁੱਟਿਆ ਅਤੇ ਇਸ ਕੇਂਦਰ ਦੇ ਪ੍ਰਬੰਧਕ ਬਾਬਾ ਪਿਰਥਾ ਨਾਲ ਰਲ ਕੇ ਉਸਨੂੰ ਧਮਕੀਆਂ ਦਿੱਤੀਆਂ । Illegal Drug Center
ਉਸ ਤੋਂ ਬਾਅਦ ਮਿਤੀ 05.07.2024 ਨੂੰ ਉਹਨਾ ਨੇ ਉਸਦੇ ਘਰਦਿਆਂ ਤੋਂ 5000 ਰੁਪਏ ਪੇਟੀਐਮ ਰਾਹੀਂ ਮੰਗਵਾ ਕੇ ਉਸਨੂੰ ਛੱਡਿਆ। ਜਿਸ ’ਤੇ ਮੁਕੱਦਮਾ ਉਕਤ ਵਿੱਚ ਵਾਧਾ ਕਰਕੇ ਮੁਕੱਦਮਾ ਉਕਤ ਵਿੱਚ ਮੰਜੂ ਦੇਵੀ , ਜੋਗਿੰਦਰ ਸਿੰਘ ਉਰਫ ਭੋਲਾ , ਮਨਦੀਪ ਸਿੰਘ , , ਮਾਨਵ , ਟੈਟੂ , ਰੋਹਿਤ , ਗੱਗੂ , ਲੱਕੀ , ਵਿਕਾਸ ਅਤੇ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਮੁਲਜ਼ਮਾਂ ਖਿਲਾਫ਼ ਮਾਮਲੇ ਦਰਜ ਕਰਕੇ ਤਫ਼ਤੀਸ਼ ਜਾਰੀ ਹੈ।