ਕੌਮੀ ਅਪਰਾਧ ਬਿਊਰੋ ਨੇ ਦੇਸ਼ ਅੰਦਰ ਨਸ਼ਿਆਂ ਦੀ ਸਮੱਗਲਿੰਗ ਅਤੇ ਵਰਤੋਂ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਕਾਲੀ ਨਾਗਨੀ ਦੀ ਜਕੜ ਵਿੱਚ ਅਤੇ ਗੁਜਰਾਤ ਨੂੰ ਹੈਰੋਇਨ ਦੇ ਭਾਰ ਹੇਠ ਦਬੇ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਨਸ਼ਿਆਂ ਦੀ ਮਾਰ ਦਾ ਮਸਲਾ ਹੁਣ ਇਕੱਲੇ ਪੰਜਾਬ ਦਾ ਨਹੀਂ ਰਿਹਾ ਸਗੋਂ ਕੌਮੀ ਪੱਧਰ ਦਾ ਮਸਲਾ ਬਣ ਕੇ ਉੱਭਰਿਆ ਹੈ, ਕਿਉਂਕਿ ਨਸ਼ਿਆਂ ਦੀ ਸਮੱਗÇਲੰਗ ਕਰਨ ਦੇ ਨਵੇਂ ਸਾਧਨ ਪੈਦਾ ਕੀਤੇ ਗਏ ਹਨ। ਕਿਸੇ ਵੇਲੇ ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਰਾਹੀਂ ਹੈਰੋਇਨ ਦੇ ਪੈਕੇਟ ਪੰਜਾਬ ਵਾਲੇ ਪਾਸੇ ਸੁੱਟੇ ਜਾਂਦੇ ਸਨ ਜਾਂ ਫਿਰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨਸ਼ਿਆਂ ਦੀ ਸਮੱਗÇਲੰਗ ਲਈ ਵਰਤਿਆ ਜਾਂਦਾ ਸੀ ਪਰ ਹੁਣ ਡਰੋਨ ਵਰਗੇ ਸਾਧਨਾਂ ਰਾਹੀਂ ਮਹਿੰਗੇ ਨਸ਼ੇ ਪੰਜਾਬ ਵਾਲੇ ਪਾਸੇ ਸੁੱਟੇ ਜਾ ਰਹੇ ਹਨ। Drug Smuggling
ਫਰਵਰੀ 2024 ਤੋਂ ਲੈ ਕੇ ਜੂਨ ਮਹੀਨੇ ਤੱਕ ਮਤਲਬ ਕਿ ਪੰਜ ਮਹੀਨਿਆਂ ’ਚ 126 ਡਰੋਨ ਅਤੇ 700 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਸੁਰੱਖਿਆ ਬਲਾਂ ਵੱਲੋਂ ਬਰਾਮਦ ਕੀਤੀ ਗਈ ਹੈ। ਅਫਗਾਨਿਸਤਾਨ ਹੈਰੋਇਨ ਵਰਗੇ ਨਸ਼ੇ ਨੂੰ ਪਾਕਿਸਤਾਨ ਸਰਹੱਦ ਰਾਹੀਂ ਪੰਜਾਬ ਨੂੰ ਮੁੱਖ ਕੇਂਦਰ ਬਣਾ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਮੱਗÇਲੰਗ ਕਰ ਰਿਹਾ ਹੈ। ਹਰ ਰੋਜ਼ ਹੀ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਅਤੇ ਪੰਜਾਬ ਦੇ ਸ਼ਹਿਰਾਂ ਵਿੱਚੋਂ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ। Drug Smuggling
ਕੌਮੀ ਅਪਰਾਧ ਬਿਊਰੋ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਅੰਦਰ ਅਫੀਮ, ਹੈਰੋਇਨ, ਭੰਗ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਪਿਛਲੇ ਸਮਿਆਂ ਦੌਰਾਨ ਤਿੰਨ ਸੌ ਫੀਸਦੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ 2017 ਵਿੱਚ ਸਭ ਤੋਂ ਵੱਧ 3.6 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਨੂੰ ਫੜਨ ਲਈ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਵੱਲੋਂ ਪੰਜ ਸਾਲਾਂ ਦੌਰਾਨ 2551 ਕਿਲੋ ਅਫੀਮ, 2146 ਕਿਲੋ ਹੈਰੋਇਨ, 352379 ਕਿਲੋ ਭੰਗ, 3218 ਕਿਲੋ ਹਸ਼ੀਸ਼, 69 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਸਾਲ 2017 ਵਿੱਚ 3 ਲੱਖ 60 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ।
ਜਦੋਂ ਕਿ ਸਾਲ 2016 ਵਿੱਚ ਬਰਾਮਦਗੀ ਦੀ ਇਹ ਮਾਤਰਾ 3 ਲੱਖ ਇੱਕ ਹਜਾਰ ਕਿਲੋਗ੍ਰਾਮ ਸੀ। ਸਾਲ 2015 ’ਚ 1 ਲੱਖ ਕਿਲੋਗ੍ਰਾਮ, ਸਾਲ 2014 ’ਚ 1.1 ਲੱਖ ਕਿਲੋਗ੍ਰਾਮ, ਸਾਲ 2013 ’ਚ 1 ਲੱਖ ਕਿਲੋਗ੍ਰਾਮ ਸੀ। ਪਿਛਲੇ ਪੰਜ ਸਾਲਾਂ ਦੌਰਾਨ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਸਭ ਤੋਂ ਵੱਧ ਹੈ। ਦੇਸ਼ ਦੇ ਸਾਰੇ ਰਾਜਾਂ ਦੀਆਂ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ਨੂੰ ਜਨਤਕ ਕੀਤਾ ਸੀ। ਸਾਲ 2017 ’ਚ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਵੱਧ ਅਫੀਮ ਦੀ ਬਰਾਮਦਗੀ ਪੰਜਾਬ ਵਿੱਚੋਂ ਹੋਈ ਸੀ। ਜਿਸ ਦੀ ਮਾਤਰਾ 505.86 ਕਿਲੋਗ੍ਰਾਮ ਦੱਸੀ ਗਈ। Drug Smuggling
Read This : Bribe: ਵਿਜੀਲੈਂਸ ਬਿਊਰੋ ਵੱਲੋਂ ਐਸਬੀਆਈ ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਿਆਂ ਕਾਬੂ
ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਅਫ਼ੀਮ ਦਾ ਝੰਬਿਆ ਪਿਆ ਹੈ, ਜਿੱਥੇ ਅਫੀਮ ਨੂੰ ਸ਼ਾਹੀ ਨਸ਼ਾ ਸਮਝ ਕੇ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਰਾਜਸਥਾਨ ਵਿੱਚੋਂ 426.95 ਕਿਲੋਗ੍ਰਾਮ, ਗੁਜਰਾਤ ਵਿੱਚੋਂ 1.017 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੰਜਾਬ ਵਿੱਚੋਂ 406 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਆਂਧਰਾ ਪ੍ਰਦੇਸ਼ ਵਿੱਚੋਂ 78.767 ਅਤੇ ਉੜੀਸਾ ਵਿੱਚੋਂ 55.875 ਕਿਲੋਗ੍ਰਾਮ ਭੰਗ ਬਰਾਮਦ ਹੋਈ। ਉੱਤਰ ਪ੍ਰਦੇਸ਼ ਵਿੱਚੋਂ 702 ਤੇ ਮੱਧ ਪ੍ਰਦੇਸ਼ ਵਿੱਚੋਂ 625 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ 30 ਕਿਲੋ ਅਤੇ ਮਹਾਂਰਾਸ਼ਟਰ ਵਿੱਚੋਂ 21.83 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੀਅਰ, ਪਾਰਸਲ ਆਦਿ ਰਾਹੀਂ ਦੇਸ਼ ਵਿੱਚ ਹਰ ਸਾਲ 1550 ਕਰੋੜ ਰੁਪਏ ਤੋਂ ਜ਼ਿਆਦਾ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ 472 ਕਰੋੜ ਦੀ ਹੈਰੋਇਨ ਵੀ ਸ਼ਾਮਲ ਹੈ । ਪੰਜਾਬ ਰਾਹੀਂ ਵਿਦੇਸ਼ਾਂ ਵਿੱਚ ਪਹੁੰਚਿਆ ਇਹ ਕਾਰੋਬਾਰ ਹਰ ਸਾਲ ਵਧਦਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਸਾਲ 2005 ਵਿੱਚ 80 ਕਿੱਲੋ ਹੈਰੋਇਨ ਫੜੀ ਸੀ ਪਰ ਸਾਲ 2010 ਦੇ ਜਨਵਰੀ ਤੋਂ ਲੈ ਕੇ 15 ਮਾਰਚ ਤੱਕ ਹੀ ਢਾਈ ਕੁ ਮਹੀਨੇ ਵਿੱਚ ਅੱਸੀ ਕਿਲੋ ਤੋਂ ਜਿਆਦਾ ਹੈਰੋਇਨ ਫੜੀ ਗਈ । ਨਸ਼ੇ ਦੇ ਇਸ ਕਾਰੋਬਾਰ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਕਿ ਸਾਲ 2006 ਵਿੱਚ 260 ਕਿਲੋ ਹੈਰੋਇਨ ਬਰਾਮਦ ਹੋਈ।
ਇਸ ਤੋਂ ਕਈ ਗੁਣਾ ਵੱਧ ਬਾਹਰਲੇ ਦੇਸ਼ਾਂ ਵਿੱਚ ਸਪਲਾਈ ਕੀਤੀ ਗਈ ਇਸ ਮਹਿੰਗੇ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਤਿਆਰ ਕੀਤੀਆਂ ਗਈਆਂ ਸਪੈਸ਼ਲ ਟੀਮਾਂ ਪੁਲਿਸ, ਕਸਟਮ, ਬੀਐਸਐਫ਼, ਨਾਰਕੋਟਿਕਸ ਸੈੱਲ ਵੱਲੋਂ ਸਖਤਾਈ ਵਰਤਣ ਦੇ ਬਾਵਜੂਦ ਵੀ ਜਨਵਰੀ ਤੋਂ ਲੈ ਕੇ ਜੂਨ 2007 ਤੱਕ ਫਿਰੋਜਪੁਰ, ਮਮਦੋਟ, ਫਾਜ਼ਿਲਕਾ ਨੇੜੇ ਦੋ ਸੌ ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਖੁਲਾਸਾ ਹੋਇਆ ਹੈ ਕਿ ਅਫਗਾਨਿਸਤਾਨ ਵਿੱਚ ਅਫੀਮ ਤੋਂ ਹੈਰੋਇਨ ਤਿਆਰ ਕਰਨ ਵਾਲੇ ਕਈ ਪਲਾਂਟ ਲੱਗੇ ਹੋਏ ਹਨ ਜਿਹੜੇ ਇੱਕ ਸਾਲ ਵਿੱਚ 6010 ਮੀਟ੍ਰਿਕ ਟਨ ਹੈਰੋਇਨ ਤਿਆਰ ਕਰਨ ਦੀ ਸਮਰੱਥਾ ਰੱਖਦੇ ਹਨ। ਫਾਜ਼ਿਲਕਾ ਨੇੜੇ ਪੈਂਦੇ ਪਿੰਡ ਚੱਕ ਖੀਵਾ ਦੇ ਖੇਤਾਂ ਵਿਚੋਂ ਕੰਡਿਆਲੀ ਤਾਰ ਉੁਪਰੋਂ ਸੁੱਟੀ ਪੰਦਰਾਂ ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ। Drug Smuggling
ਸਾਲ 2007 ਵਿੱਚ 417 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮਾਰਚ-ਅਪਰੈਲ ਦੇ ਮਹੀਨਿਆਂ ਦੌਰਾਨ ਸਭ ਤੋਂ ਵੱਧ ਹੈਰੋਇਨ ਸਪਲਾਈ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਅਫੀਮ ਦੀ ਨਵੀਂ ਫਸਲ ਤਿਆਰ ਹੋ ਜਾਂਦੀ ਹੈ । ਮਾਰਚ 2007 ਦੌਰਾਨ ਸਭ ਤੋਂ ਵੱਧ 126 ਕਿਲੋ ਹੈਰੋਇਨ ਪੰਜਾਬ ਵਿੱਚੋਂ ਬਰਾਮਦ ਹੋਈ ਸੀ । ਕੌਮੀ ਅਪਰਾਧ ਬਿਊਰੋ ਵੱਲੋਂ ਨਸ਼ਿਆਂ ਦੀ ਸਮੱਗÇਲੰਗ ’ਚ ਹੋ ਰਹੇ ਵਾਧੇ ਬਾਰੇ ਕੀਤੇ ਗਏ ਖੁਲਾਸੇ ਨੇ ਰਾਜ ਸਰਕਾਰਾਂ ਦੇ ਨਾਲ ਹੀ ਕੇਂਦਰ ਸਰਕਾਰ ਵੱਲ ਨਸ਼ੇ ਨੂੰ ਰੋਕਣ ਲਈ ਫੌਰੀ ਕਦਮ ਚੁੱਕੇ ਜਾਣ ਵੱਲ ਇਸ਼ਾਰਾ ਹੀ ਨਹੀਂ ਕੀਤਾ ਸਗੋਂ ਨਸ਼ਿਆਂ ਵਾਲੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੋਚਣ ਲਈ ਵੀ ਮਜ਼ਬੂਰ ਕੀਤਾ ਹੈ ਨਵੀਂ ਤਕਨੀਕ ਡਰੋਨ ਰਾਹੀਂ ਨਸ਼ਿਆਂ ਦੀ ਸਮੱਗÇਲੰਗ ਹੋਣ ਨਾਲ ਹੋਰ ਵੀ ਚਿੰਤਾ ’ਚ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ ਕਾਫੀ ਦੂਰੋਂ ਹੀ ਨਸ਼ਾ ਪੰਜਾਬ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਬਚ ਨਿੱਕਲਦੇ ਹਨ। Drug Smuggling
ਬ੍ਰਿਸ਼ਭਾਨ ਬੁਜਰਕ
ਪਾਤੜਾਂ, ਪਟਿਆਲਾ