ਉੱਥੋਂ ਦੇ ਵਸਨੀਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਕੀਤੀ ਸ਼ਲਾਘਾ Save Birds
(ਵਿੱਕੀ ਕੁਮਾਰ) ਮੋਗਾ/ਬਹਿਰੀਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰ ਰਹੀ ਹੈ। ਗਲੋਬਲ ਵਾਰਮਿੰਗ ਕਾਰਨ ਦਿਨੋਂ-ਦਿਨ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਵੱਧਦੀ ਗਰਮੀ ਕਾਰਨ ਬਿਨ੍ਹਾਂ ਪਾਣੀ ਤੋਂ ਲੱਖਾਂ ਪੰਛੀ ਹਰ ਸਾਲ ਮਰ ਜਾਂਦੇ ਹਨ। Save Birds
ਇਹ ਵੀ ਪੜ੍ਹੋ: IND vs ZIM: ਭਾਰਤ-ਜਿੰਬਾਬਵੇ ਸੀਰੀਜ਼ ਦਾ ਆਖਿਰੀ ਟੀ20 ਮੁਕਾਬਲਾ ਅੱਜ, ਜਾਣੋ ਪਲੇਇੰਗ-11
ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਬਹਿਰੀਨ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵੱਧਦੀ ਗਰਮੀ ਨੂੰ ਦੇਖਦਿਆਂ ਪੰਛੀਆਂ ਦੇ ਪੀਣ ਲਈ ਪਾਣੀ ਤੇ ਚੋਗੇ ਲਈ ਕਟੋਰਿਆ ਦਾ ਇੰਤਜ਼ਾਮ ਕੀਤਾ। ਇਸ ਮੌਕੇ ਉੱਥੋਂ ਦੇ ਵਸਨੀਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਬਹੁਤ ਸ਼ਲਾਘਾ ਕੀਤੀ। ਸੇਵਾਦਾਰਾਂ ਵੱਲੋਂ ਜੋ ਕਟੋਰੇ ਰੱਖੇ ਗਏ ਹਨ ਉਹਨਾਂ ਵਿੱਚ ਹਰ ਰੋਜ਼ ਪਾਣੀ ਤੇ ਚੋਗਾ ਲਗਾਤਾਰ ਪਾਇਆ ਜਾਇਆ ਕਰੇਗਾ।
ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸਦੇ ਨਾਲ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਹੋਰ ਵੀ ਕਾਰਜ ਜਿਵੇਂ ਕਿ ਖ਼ੂਨਦਾਨ ਕੈਂਪ ਲਾਉਣਾ, ਲੋੜਵੰਦਾਂ ਨੂੰ ਰਾਸ਼ਨ ਦੇਣਾ ਆਦਿ ਵਰਗੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਅੱਜ ਇਸ ਮੌਕੇ ਹਰਜਿੰਦਰ ਸਿੰਘ ਇੰਸਾਂ 15 ਮੈਂਬਰ, ਧਰਮਵੀਰ ਸਿੰਘ ਇੰਸਾਂ ਪ੍ਰੇਮੀ ਸੇਵਕ, ਕੁਲਦੀਪ ਸਿੰਘ ਇੰਸਾਂ 15 ਮੈਂਬਰ, ਵਿਜੈ ਕੁਮਾਰ ਇੰਸਾਂ 15 ਮੈਂਬਰ, ਜਗਰੂਪ ਸਿੰਘ ਇੰਸਾਂ 15 ਮੈਂਬਰ, ਮਨਜੀਤ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਰਮਨ ਕੁਮਾਰ ਇੰਸਾਂ, ਦੀਪਕ ਇੰਸਾਂ, ਪਰਮਵੀਰ ਇੰਸਾਂ, ਗੁਰਵਿੰਦਰ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਗਗਨਦੀਪ ਸਿੰਘ ਇੰਸਾਂ, ਪੂਜਾ ਰਾਣੀ ਇੰਸਾਂ, ਪਰਮਿੰਦਰ ਕੌਰ ਇੰਸਾਂ, ਹਰਜੀਤ ਕੌਰ ਇੰਸਾਂ, ਜੱਸੀ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਹਾਜ਼ਰ ਸਨ। Save Birds