ਦਿਲ ਦਾ ਦੌਰਾ ਪੈਣ ਕਾਰਨ ਹੋਈ ਲਾੜੇ ਦੀ ਮੌਤ (Sad News)
(ਸੱਚ ਕਹੂੰ ਨਿਊਜ਼) ਜਲੰਧਰ। ਨਵਾਂ ਸ਼ਹਿਰ ’ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਮਾਤਮ ’ਚ ਬਦਲ ਗਈਆਂ ਜਦੋਂ ਲਾਡ਼ੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਾੜਾ ਸਟੇਜ ‘ਤੇ ਆਪਣੀ ਲਾੜੀ ਨੂੰ ਮਾਲਾ ਪਾਉਣ ਲਈ ਸਟੇਜ ‘ਤੇ ਪਹੁੰਚਿਆ ਤਾਂ ਉਸ ਨੇ ਅਚਾਨਕ ਕਿਹਾ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਹੈ। ਕੁਝ ਦੇਰ ਵਿਚ ਹੀ ਉਹ ਮੁੜ ਸੋਫੇ ‘ਤੇ ਡਿੱਗ ਪਿਆ। ਵਿਪਨ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਮਾਂ ਦੀ ਹਾਲਤ ਵਿਗੜ ਗਈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Sad News
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ
ਦੱਸ ਦੇਈਏ ਕਿ ਐਨਆਰਆਈ ਵਿਪਨ ਸੱਲਣ ਕਰੀਬ ਪੰਜ ਮਹੀਨੇ ਪਹਿਲਾਂ ਵਿਆਹ ਲਈ ਅਮਰੀਕਾ ਤੋਂ ਭਾਰਤ ਆਇਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਅੱਜ ਬੰਗਾ ਦੇ ਬਜਾਜ ਰਿਜ਼ੋਰਟ ਵਿੱਚ ਵਿਆਹ ਲਈ ਪੁੱਜੇ। ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਸਭ ਰਿਸ਼ਤੇਦਾਰ ਨੱਚ ਗਾ ਕੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸਨ। ਜਦੋਂ ਲਾਡ਼ਾ ਨੇ ਲਾਡ਼ੀ ਨੂੰ ਵਰ ਮਾਲਾ ਪਹਿਨਾਉਣੀ ਸੀ ਤਾਂ ਉਦੋਂ ਅਚਾਨਕ ਹੀ ਲਾਡ਼ੇ ਦੇ ਦਿਲ ਦਾ ਦੌਰਾ ਪੇੈ ਗਿਆ ਤੇ ਉੱਥੇ ਥੱਲੇ ਡਿੱਗ ਪਿਆ। ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਲਾਡ਼ੇ ਦੀ ਮੌਤ ਹੋ ਚੁੱਕੀ ਸੀ। Sad News