ਚੋਰਾਂ ਵੱਲੋਂ ਕਿਸਾਨ ਦੇ ਘਰੋਂ ਸੋਨਾ, ਚਾਂਦੀ ਅਤੇ ਨਗਦੀ ਚੋਰੀ

Theft
ਸੁਨਾਮ: ਚੋਰਾਂ ਵੱਲੋਂ ਅਲਮਾਰੀ ਦਾ ਤੋੜਿਆ ਗਿਆ ਲਾਕਰ ਅਤੇ ਖਿਲਰਿਆ ਪਿਆ ਸਮਾਨ।

6 ਤੋਲੇ ਸੋਨਾ, 12 ਤੋਲੇ ਚਾਂਦੀ ਤੇ 50 ਹਜ਼ਾਰ ਨਗਦ ਚੋਰੀ / Theft

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Theft ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਇੱਕ ਕਿਸਾਨ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਢਾਣੀ ਵਿੱਚ ਬਣਿਆ ਹੋਇਆ, ਜਦੋਂ ਉਹ ਰਾਤ ਨੂੰ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਚੋਰ ਪਿੱਛੋਂ ਖੇਤਾਂ ਵੱਲ ਤੋਂ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਉਹਨਾਂ ਦੇ ਕਮਰੇ ਵਿੱਚ ਕੋਈ ਨਸ਼ੀਲੀ ਵਸਤੂ ਪਾ ਦਿੱਤੀ ਜਿਸ ਨਾਲ ਉਹਨਾਂ ਦੀ ਜਾਗ ਨਹੀਂ ਖੁੱਲ੍ਹੀ ਅਤੇ ਚੋਰਾਂ ਨੇ ਬੜੇ ਆਰਾਮ ਨਾਲ ਚੋਰੀ ਨੂੰ ਅੰਜ਼ਾਮ ਦਿੱਤਾ ਹੈ।

ਗਗਨਦੀਪ ਨੇ ਦੱਸਿਆ ਕਿ ਉਹਨਾਂ ਦੀ ਅਲਮਾਰੀ ਦੇ ਵਿੱਚ ਪਿਆ 6 ਤੋਲੇ ਸੋਨਾ, 12 ਤੋਲੇ ਚਾਂਦੀ ਅਤੇ 50 ਹਜ਼ਾਰ ਰੁਪਏ ਨਗਦ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ, ਪਰਿਵਾਰ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਦਾ ਚੋਰੀ ਕੀਤਾ ਸਮਾਨ ਵਾਪਸ ਦਲਾਵੇ ਅਤੇ ਚੋਰਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ। Theft

ਇਹ ਵੀ ਪੜ੍ਹੋ: ਸਾਗਰ ਨਿਊਟਨ ਗੈਂਗ ਦੇ ਚਾਰ ਗੁਰਗੇ ਦੇਸੀ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ

ਇਸ ਸਬੰਧੀ ਐੱਸਐੱਚਓ ਥਾਣਾ ਛਾਜਲੀ ਨੇ ਕਿਹਾ ਕਿ ਪਿੰਡ ਰਾਮਗੜ੍ਹ ਜਵੰਧਾ ਦੇ ਚੋਰੀ ਦੇ ਮਾਮਲੇ ਦੀ ਉਹ ਤਫਤੀਸ਼ ਕਰ ਰਹੇ ਹਨ, ਐੱਸਐੱਚਓ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਹਰ ਪਿੰਡ ਦੇ ਵਿੱਚ ਠੀਕਰੀ ਪਹਿਰੇ ਲਾਏ ਜਾਣ ਅਤੇ ਪਿੰਡਾਂ ਦੇ ਹਰ ਗਲੀ ਮੋੜ ਤੇ ਸੀਸੀਟੀਵੀ ਕੈਮਰੇ ਵੀ ਲਗਾਉਣ ਦੀ ਗੱਲ ਆਖੀ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਜਲਦ ਸੁਲਝਾਇਆ ਜਾ ਸਕੇ।