ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦੋ ਬੱਸਾਂ ਨਦੀ ’ਚ ਡਿੱਗੀਆਂ, ਯਾਤਰੀ ਲਾਪਤਾ

Nepal News

ਕਾਠਮਾਂਡੂ। Nepal News : ਨੇਪਾਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ 2 ਬੱਸਾਂ ਤ੍ਰਿਸ਼ੂਲੀ ਨਦੀ ’ਚ ਰੁੜ੍ਹ ਗਈਆਂ। ਇਸ ਹਾਦਸੇ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ ਬੱਸ ’ਚ ਸਵਾਰ 50 ਤੋਂ ਵੱਧ ਯਾਤਰੀ ਲਾਪਤਾ ਹਨ।

ਨਦੀ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਇੱਕ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ। ਇੱਥੇ ਦੱਸ ਦੇਈਏ ਕਿ ਸੜਕ ਵਿਭਾਗ ਨੇ ਨਰਾਇਣਘਾਟ-ਕਾਠਮੰਡੂ ਰੋਡ ਨੂੰ ਪੰਦਰਾਂ ਦਿਨਾਂ ਲਈ ਬੰਦ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਟਰੈਫਿਕ ਸੇਵਾ ਬਹਾਲ ਹੈ। ਦਰਅਸਲ, ਨੇਪਾਲ ’ਚ ਜ਼ਿਆਦਾ ਮੀਂਹ ਕਾਰਨ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। (Nepal News)

Also Read : ਸਿਖਰ ਦੁਪਹਿਰੇ ਆਇਆ ਭੂਚਾਲ, ਖੁੱਲ੍ਹੇ ਇਲਾਕੇ ਵੱਲ ਨੂੰ ਭੱਜੇ ਲੋਕ

ਕਾਠਮੰਡੂ ਪੋਸਟ ਮੁਤਾਬਕ ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਏਂਗਾਸ ਬੱਸ ’ਚ 24 ਯਾਤਰੀ ਸਵਾਰ ਸਨ, ਜਦਕਿ ਕਾਠਮੰਡੂ ਤੋਂ ਗੌਰ ਜਾ ਰਹੀ ਗਣਪਤੀ ਡੀਲਕਸ ਬੱਸ ’ਚ ਕਰੀਬ 41 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 3.30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਗਣਪਤੀ ਡੀਲਕਸ ਬੱਸ ’ਚ ਸਵਾਰ ਤਿੰਨ ਯਾਤਰੀ ਛਾਲ ਮਾਰ ਕੇ ਆਪਣੀ ਜਾਨ ਬਚਾਉਣ ’ਚ ਸਫਲ ਹੋ ਗਏ।

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਪ੍ਰਗਟ

ਪੁਲਿਸ ਸੁਪਰਡੈਂਟ ਭਾਵੇਸ਼ ਰਿਮਲ ਨੇ ਕਾਠਮੰਡੂ ਪੋਸਟ ਨੂੰ ਦੱਸਿਆ ਕਿ ਨੇਪਾਲ ਪੁਲਿਸ ਅਤੇ ਹਥਿਆਰਬੰਦ ਪੁਲਿਸ ਬਲ ਬਚਾਅ ਕਾਰਜਾਂ ਲਈ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਸਬੰਧਤ ਏਜੰਸੀਆਂ ਨੂੰ ਖੋਜ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।