(ਸੱਚ ਕਹੂੰ ਨਿਊਜ਼) ਰਾਂਚੀ। NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਵੱਡੀ ਸਫਲਤਾ ਹਾਸਲ ਕੀਤੀ। ਇਸ ਮਾਮਲੇ ’ਚ ਇੱਕ ਹੋਰ ਮੁਲਜ਼ਮ ਰੌਕੀ ਉਰਫ ਰਾਕੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਸੂਤਰਾਂ ਅਨੁਸਾਰ NEET ਪੇਪਰ ਲੀਕ ਹੋਣ ਤੋਂ ਬਾਅਦ ਰੌਕੀ ਨੇ ਹੀ ਇਸ ਨੂੰ ਹੱਲ ਕਰਕੇ ਮੁਲਜ਼ਮ ਚਿੰਟੂ ਦੇ ਮੋਬਾਈਲ ਫੋਨ ‘ਤੇ ਭੇਜਿਆ ਸੀ। ਪੇਪਰ ਲੀਕ ਮਾਮਲੇ ’ਚ ਰੌਕੀ ਫਰਾਰ ਸੀ। ਪਹਿਲਾਂ ਪਟਨਾ ਪੁਲਿਸ, ਫਿਰ ਆਰਥਿਕ ਅਪਰਾਧ ਇਕਾਈ ਅਤੇ ਬਾਅਦ ਵਿੱਚ ਸੀਬੀਆਈ ’ਚ ਕੇਸ ਟਰਾਂਸਫਰ ਕਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਇਸ ਦੀ ਭਾਲ ਵਿੱਚ ਲੱਗੀ ਹੋਈ ਸੀ। (NEET Paper Leak Case)
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਛੁਡਾਏਗੀ ਨਸ਼ਾ
ਕੇਂਦਰੀ ਜਾਂਚ ਏਜੰਸੀ ਨੇ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੀਬੀਆਈ ਨੂੰ ਰੌਕੀ ਦਾ 10 ਦਿਨ ਦਾ ਰਿਮਾਂਡ ਦਿੱਤਾ ਹੈ। ਦੱਸ ਦੇਈਏ ਕਿ NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।