Malout News: ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ‘ਪੱਬਾਂ ਭਾਰ’ ਹੋਈ ਬਲਾਕ ‘ਮਲੋਟ’ ਦੀ ਸਾਧ-ਸੰਗਤ

Malout News

ਅਗਸਤ ਮਹੀਨੇ ‘ਚ ਲਗਾਏ ਜਾਣ ਵਾਲੇ ਵੱਡੀ ਗਿਣਤੀ ਵਿੱਚ ਬੂਟਿਆਂ ਲਈ ਤਿਆਰੀਆਂ ਕੀਤੀਆਂ ਸ਼ੁਰੂ | Malout News

  • ‘ਕੁਦਰਤ ਮੁਹਿੰਮ’ ਤਹਿਤ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ‘ਚ ਸਾਧ-ਸੰਗਤ ਪਾ ਰਹੀ ਹੈ ਆਪਣਾ ਵੱਡਮੁੱਲਾ ਯੋਗਦਾਨ

ਮਲੋਟ (ਮਨੋਜ)। Malout News : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਮਾਨਵਤਾ ਦੀ ਭਲਾਈ ਲਈ ਸ਼ੁਰੂ ਕੀਤੇ 163 ਕਾਰਜਾਂ ਵਿੱਚੋਂ 72ਵੇਂ ਮਾਨਵਤਾ ਭਲਾਈ ਕਾਰਜ ‘ਕੁਦਰਤ ਮੁਹਿੰਮ’ ਤਹਿਤ ਜਿੱਥੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਲਗਾਤਾਰ ਲੱਗੀ ਹੋਈ ਹੈ ਉਥੇ ‘ਬਲਾਕ ਮਲੋਟ’ ਦੀ ਸਾਧ-ਸੰਗਤ ਵੀ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪੱਬਾਂ ਭਾਰ ਹੈ।

Malout News

ਜਿੱਥੇ ਪਿਛਲੇ 5 ਸਾਲਾਂ ‘ਚ 28831 ਬੂਟੇ ਲਗਾਏ ਉਥੇ, ਸਾਲ 2009 ਤੋਂ ਹੁਣ ਤੱਕ ਲਗਭਗ 81 ਹਜ਼ਾਰ ਤੋਂ ਜਿਆਦਾ ਬੂਟੇ ਲਗਾਏ

ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਅਗਸਤ ਮਹੀਨੇ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪੌਦੇ ਲਗਾਉਂਦੀ ਹੈ ਜਿਸ ਦੀਆਂ ਸਾਧ-ਸੰਗਤ ਨੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਆਪ ਜੀ ਨੂੰ ਦੱਸ ਦੇਈਏ ਕਿ ਬਲਾਕ ਮਲੋਟ ਦੀ ਸਾਧ-ਸੰਗਤ ਨੇ ਜਿੱਥੇ ਪਿਛਲੇ 5 ਸਾਲਾਂ ਵਿੱਚ 28831 ਬੂਟੇ ਲਗਾਏ ਉਥੇ 2009 ਤੋਂ ਹੁਣ ਤੱਕ ਲਗਭਗ 81 ਹਜ਼ਾਰ ਤੋਂ ਵੀ ਜਿਆਦਾ ਬੂਟੇ ਲਗਾ ਚੁੱਕੀ ਹੈ।

Malout News

ਪੰਜ ਸਾਲਾਂ ‘ਚ ਲਗਾਏ ਗਏ ਬੂਟਿਆਂ ਦਾ ਵੇਰਵਾ | Malout News

  • ਸਾਲ 2019 6600 ਬੂਟੇ
  • ਸਾਲ 2020 6900 ਬੂਟੇ
  • ਸਾਲ 2021 7200 ਬੂਟੇ
  • ਸਾਲ 2022 5120 ਬੂਟੇ
  • ਸਾਲ 2023 3011 ਬੂਟੇ
  • 5 ਸਾਲਾਂ ‘ਚ ਕੁੱਲ 28831 ਬੂਟੇ

ਸਾਧ-ਸੰਗਤ ਖੁਸ਼ੀ ਜਾਂ ਗਮੀ ਮੌਕੇ ਵੀ ਲਗਾ ਰਹੀ ਹੈ ਪੌਦੇ

ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਦਾ ਹਰ ਹੀਲਾ ਵਰਤ ਰਹੀ ਹੈ। ਆਪਣੇ ਅਤੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹਗੰਢ ਤੋਂ ਇਲਾਵਾ ਹੋਰ ਵੀ ਖੁਸ਼ੀ ਜਾਂ ਗਮੀ ਮੌਕੇ ਵੱਧ ਤੋਂ ਵੱਧ ਪੌਦੇ ਲਗਾ ਰਹੀ ਹੈ।

Malout News

ਸਾਧ-ਸੰਗਤ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਗੰਧਾਲਾ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ : 85 ਮੈਂਬਰ ਪੰਜਾਬ

85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ.ਇਕਬਾਲ ਇੰਸਾਂ, ਬਲਵੰਤ ਇੰਸਾਂ ਅਤੇ ਬਿੰਟੂ ਪਾਲ ਇੰਸਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਧ-ਸੰਗਤ ਵਾਤਾਵਰਣ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਵਾਤਾਵਰਣ ਨੂੰ ਗੰਧਾਲਾ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਅਗਸਤ ਮਹੀਨੇ ਵਿੱਚ ਲਗਾਏ ਜਾਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਬੂਟਿਆਂ ਲਈ ਬਲਾਕ ਮਲੋਟ ਦੀ ਸਾਧ-ਸੰਗਤ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। (Malout News)

Also Read : ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੀ ਖੂਬ ਸ਼ਲਾਘਾ

Malout News

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 15 ਅਗਸਤ 2009 ਨੂੰ ਆਪਣੇ ਕਰ ਕਮਲਾਂ ਨਾਲ ਪਹਿਲਾ ਬੂਟਾ ਲਗਾ ਕੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਜਦੋਂ ‘ਕੁਦਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਤਾਂ ਦੇਖਦੇ ਹੀ ਦੇਖਦੇ ਇਹ ਮੁਹਿੰਮ ਇੱਕ ਕ੍ਰਾਂਤੀ ਦੇ ਰੂਪ ਵਿੱਚ ਬਦਲ ਗਈ ਅਤੇ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਦੀ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਗਤ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਕਰ ਰਹੀ ਹੈ ।(Malout News)Malout News