ਜਾਂਚ ਲਈ ਪੁੱਜੀ ਟੀਮ ਨੇ ਰਿਕਾਰਡ ਕੀਤਾ ਜਬਤ | Mansa News
ਮਾਨਸਾ (ਸੁਖਜੀਤ ਮਾਨ)। Mansa News : ਨਗਰ ਕੌਂਸਲ ਮਾਨਸਾ ਵਿਖੇ ਪੰਜਾਬ ਸਟੇਟ ਵਿਜੀਲੈਂਸ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਕੁਮਾਰ ਦੇ ਨਾਲ 6 ਹੋਰ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਕਮਿਸ਼ਨ ਲੈ ਕੇ ਭ੍ਰਿਸ਼ਟਾਚਾਰ ਕਰਨ ਲਈ ਦਰਜ ਕੀਤੇ ਮੁਕੱਦਮੇ ਤੋਂ ਬਾਅਦ ਨਗਰ ਕੌਂਸਲ ਦੇ ਕੁਝ ਕੌਂਸਲਰਾ ਵੱਲੋਂ ਨਗਰ ਕੌਂਸਲ ’ਚ ਹੋਏ ਹੋਰ ਕਥਿਤ ਘਪਲਿਆ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਮੰਗ ’ਤੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੀ ਟੀਮ ਨਗਰ ਕੌਂਸਲ ਦਫ਼ਤਰ ਮਾਨਸਾ ਪੁੱਜੀ ਟੀਮ ਵੱਲੋਂ ਜਾਂਚ ਦੌਰਾਨ ਕਾਫੀ ਫਾਈਲਾਂ ਦੀ ਚੈਕਿੰਗ ਕੀਤੀ ਗਈ ਤੇ ਕੁੱਝ ਰਿਕਾਰਡ ਜ਼ਬਤ ਕਰ ਲਿਆ ਗਿਆ।
ਵੇਰਵਿਆਂ ਮੁਤਾਬਿਕ ਮਾਨਸਾ ਦੇ ਕੁੱਝ ਕੌਂਸਲਰਾਂ ਨੇ ਮਾਨਸਾ ਨਗਰ ਕੌਂਸਲ ’ਚ ਕਥਿਤ ਤੌਰ ’ਤੇ ਹੋ ਰਹੇ ਘਪਲਿਆਂ ਦੀ ਜਾਂਚ ਮੰਗੀ ਸੀ ।ਕੌਂਸਲਰਾਂ ਨੇ ਕਿਹਾ ਸੀ ਕਿ ਨਕਸ਼ੇ ਅਤੇ ਸੀ ਐਲ ਜੂ ਦੇ ਨੋਟਿਸਾਂ ’ਚ ਘਪਲੇ, ਨਗਰ ਕੌਸਲ ਦੀ ਸਰਕਾਰੀ ਜਗਾ ਤੇ ਕਬਜੇ, ਐਨਓਸੀ ’ਚ ਘਪਲੇ, ਪ੍ਰਾਪਰਟੀ ਟੈਕਸ ’ਚ ਹੋਏ ਘਪਲੇ, ਕੁਟੇਸ਼ਨ ਬਿੱਲਾਂ ’ਚ ਘਪਲੇ, ਪੁਰਾਣੀਆ ਬੋਗਸ ਅਦਾਇਗੀਆਂ, ਐਡਵਰਟਾਈਮੈਂਟ ਬੋਰਡਾਂ, ਬੱਸ ਸਟੈਂਡ ਦੀਆਂ ਸਟਾਲਾਂ ’ਚ ਹੋਏ ਕਥਿਤ ਘਪਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਦਰਖਾਸਤਾਂ ਸਮੇਤ ਅਰਜੀ ਸਥਾਨਕ ਸਰਕਾਰਾਂ ਵਿਭਾਗ ਮੰਤਰੀ, ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਨੂੰ ਪੇਸ਼ ਹੋ ਕੇ 11 ਜੂਨ ਨੂੰ ਦਿੱਤੀ ਸੀ। (Mansa News)
ਇਸ ’ਤੇ ਕਾਰਵਾਈ ਕਰਦਿਆ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫਸਰ ਦੀ ਟੀਮ ਦੇ ਅਫਸਰਾਂ ਨੇ ਮਾਨਸਾ ਨਗਰ ਕੌਂਸਲ ਦਫਤਰ ਵਿਖੇ ਪਹੁੰਚ ਕੇ ਸ਼ਿਕਾਇਤ ਕਰਨ ਵਾਲੇ ਕੌਸਲਰਾਂ ਨੂੰ ਬੁਲਾ ਕੇ ਉਹਨਾ ਦੇ ਸਾਹਮਣੇ ਸਾਰਾ ਰਿਕਾਰਡ ਚੈਕ ਕਰਕੇ ਰਿਕਾਰਡ ਦੀ ਛਾਣਬੀਣ ਕੀਤੀ। ਪਤਾ ਲੱਗਿਆ ਹੈ ਕਿ ਮੁੱਢਲੀ ਜਾਂਚ ’ਚ ਕੁੱਝ ਹੋਰ ਘਪਲੇ ਵੀ ਸਾਹਮਣੇ ਆਏ ਹਨ ਪਰ ਇਸ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਇਸ ਮੌਕੇ ਮੁੱਖ ਚੌਕਸੀ ਵਿਭਾਗ ਦੀ ਟੀਮ ਨੇ ਕਾਰਜਸਾਧਕ ਅਫਸਰ ਨਗਰ ਕੌਂਸਲ ਮਾਨਸਾ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਬ੍ਰਾਂਚਾਂ ਦੇ ਜਿੰਮੇਵਾਰ ਅਧਿਕਾਰੀਆ ਨੂੰ ਸਮੇਤ ਰਿਕਾਰਡ ਲੈ ਕੇ ਸੋਮਵਾਰ ਨੂੰ ਚੰਡੀਗੜ੍ਹ ਮੁੱਖ ਦਫਤਰ ਆਉਣ।
ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਇਸ ਮੌਕੇ ਕੌਂਸਲਰ ਪ੍ਰੇਮ ਸਾਗਰ ਭੋਲਾ, ਵਿਸ਼ਾਲ ਜੈਨ ਗੋਲਡੀ ਅਤੇ ਵਾਰਡ ਨੰਬਰ 13 ਦੇ ਕੌਂਸਲਰ ਰੰਜਨਾ ਦੇ ਪਤੀ ਐਡਵੋਕੇਟ ਅਮਨ ਮਿੱਤਲ ਆਦਿ ਵੀ ਮੌਜੂਦ ਸਨ ਉਹਨਾਂ ਮੰਗ ਕੀਤੀ ਕਿ ਭਾਵੇਂ ਮੁੱਖ ਚੌਕਸੀ ਵਿਭਾਗ ਦੀ ਟੀਮ ਦੇ ਅਫਸਰਾਂ ਨੇ ਮੁੱਢਲੀ ਜਾਂਚ ਡੂੰਘਾਈ ਨਾਲ ਕੀਤੀ ਹੈ ਪਰ ਜੇਕਰ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਵੀ ਵਿਜੀਲੈਂਸ ਟੀਮ ਕਰੇ ਤਾਂ ਬਹੁਤ ਸਾਰੇ ਹੋਰ ਘਪਲੇ ਫੜੇ ਜਾ ਸਕਦੇ ਹਨ।
Also Read : ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੀ ਖੂਬ ਸ਼ਲਾਘਾ