ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News : ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਦਾ ਡੇਰਾ ਸ਼ਰਧਾਲੂ 15 ਮੈਂਬਰ ਹੈਪੀ ਸ਼ਰਮਾ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿਸ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਅੱਜ ਜ਼ਿਲ੍ਹਾ ਫਰੀਦਕੋਟ ਬਲਾਕ ਜੈਤੋ ਦੇ ਪਿੰਡ ਰੋੜੀਕਪੂਰਾ ਦਾ 15 ਮੈਂਬਰ ਹੈਪੀ ਸ਼ਰਮਾ ਆਪਣੇ ਘਰ ਤੋਂ ਕਿਸੇ ਦੀ ਬਿਜਲੀ ਠੀਕ ਕਰਨ ਵਾਸਤੇ ਜੈਤੋ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਡੇਲਿਆਂਵਾਲੀ ਪੁਲ ਕੋਲ ਇੱਕ ਨੌਜਵਾਨ ਦੀ ਸੂਏ ਵਿੱਚ ਲਾਸ਼ ਤਰਦੀ ਦਿਖਾਈ ਦਿੱਤੀ।
ਉਸੇ ਸਮੇਂ ਡੇਰਾ ਸ਼ਰਧਾਲੂ 15 ਮੈਂਬਰ ਹੈਪੀ ਸ਼ਰਮਾ ਨੇ ਸੇਵਾਦਾਰਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਐਂਬੂਲੈਂਸ ਨਾਲ ਵੀ ਸੰਪਰਕ ਕੀਤਾ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਫੋਨ ਕਰਕੇ ਬੁਲਾਇਆ ਗਿਆ। ਇਸ ਮੌਕੇ ਪਹੁੰਚੇ ਏਐਸਆਈ ਜਸਵੰਤ ਸਿੰਘ ਅਤੇ ਪੁਲਿਸ ਕਰਮਚਾਰੀ ਗੁਰਮੀਤ ਸਿੰਘ ਦੀ ਰਹਿਨਮਾਈ ਹੇਠ 15 ਮੈਂਬਰ ਹੈਪੀ ਸ਼ਰਮਾ ਅਤੇ ਹੋਰ ਸੇਵਾਦਾਰਾਂ ਨੇ ਉਕਤ ਲਾਸ਼ ਨੂੰ ਸੂਏ ਵਿੱਚੋਂ ਬਾਹਰ ਕੱਢਿਆ। ਜਿਸ ਨੂੰ ਜੈਤੋ ਦੇ ਸਿਵਲ ਹਸਪਤਾਲ ਜੈਤੋ ਵਿਖੇ 72 ਘੰਟਿਆਂ ਲਈ ਪਛਾਣ ਵਾਸਤੇ ਹਸਪਤਾਲ ਦੇ ਮੋਰਚਰੀ ਵਿਖੇ ਰਖਵਾ ਦਿੱਤੀ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਨੌਜਵਾਨ ਦੀ ਪਛਾਣ ਕਸ਼ਮੀਰੀ ਲਾਲ ਪੁੱਤਰ ਧੰਨਾ ਰਾਮ ਵਾਸੀ ਸੁਖਚੈਨ ਪੁਰਾ ਬਸਤੀ ਵਜੋਂ ਹੋਈ। (Faridkot News)
Also Read : Faridkot News: ਆਪ੍ਰੇਸ਼ਨ ਕਾਸੋ ਤਹਿਤ ਸ਼ੱਕੀ ਲੋਕਾਂ ਦੇ ਘਰਾਂ ‘ਚ ਕੀਤੀ ਛਾਪੇਮਾਰੀ
ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮੌਕੇ ਪੁੱਜੇ ਏਐਸਆਈ ਜਸਵੰਤ ਸਿੰਘ ਅਤੇ ਗੁਰਮੀਤ ਸਿੰਘ ਨੇ ਇਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਇਹਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੇਵਾਦਾਰ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਹਨ। ਇਸ ਮੌਕੇ ਮੀਤ ਸਿੰਘ ਮੀਤਾ, ਗੇਰਾ ਔਲਖ, ਬੱਬੂ ਮਾਲਕੀ, ਗੋਰਾ ਮਿਸਤਰੀ, ਬੱਲੀ , 15 ਮੈਂਬਰ ਹੈਪੀ ਸ਼ਰਮਾ ਅਤੇ ਹੋਰ ਸੇਵਾਦਾਰ ਹਾਜ਼ਰ ਰਹੇ।