ਸੰਜੂ, ਯਸ਼ਸਵੀ ਅਤੇ ਸ਼ਿਵਮ ਦੀ ਟੀਮ ਵਿੱਚ ਵਾਪਸੀ
ਹਰਾਰੇ ਸਪੋਰਟਸ ਕਲੱਬ। ਭਾਰਤ ਅਤੇ ਜ਼ਿੰਬਾਬਵੇ ਟੀ-20 ਸੀਰੀਜ਼ ਦਾ ਤੀਜਾ ਮੈਚ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਸ਼ਿਵਮ ਦੂਬੇ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਟੀਮ ‘ਚ ਦੋ ਬਦਲਾਅ ਕੀਤੇ ਗਏ ਹਨ।
ਪੰਜ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲੇ ਮੈਚ ‘ਚ ਜ਼ਿੰਬਾਬਵੇ ਨੇ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਰਾਇਆ ਸੀ। ਫਿਰ ਭਾਰਤੀ ਟੀਮ ਨੇ ਦੂਜਾ ਟੀ-20 ਮੈਚ 100 ਦੌੜਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ।
ਟੀ-20 ਵਿਸ਼ਵ ਕੱਪ ਟੀਮ ਦੇ 3 ਖਿਡਾਰੀ ਟੀਮ ਇੰਡੀਆ ’ਚ ਸ਼ਾਮਲ ਹੋਏ
BCCI ਨੇ ਪਹਿਲੇ 2 ਟੀ-20 ਲਈ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਨੂੰ ਬਦਲ ਵਜੋਂ ਭੇਜਿਆ ਸੀ। ਪਰ ਇਨ੍ਹਾਂ ਤਿੰਨਾਂ ’ਚੋਂ ਸਿਰਫ ਸਾਈ ਸੁਦਰਸ਼ਨ ਨੂੰ ਦੂਜੇ ਟੀ-20 ’ਚ ਮੌਕਾ ਮਿਲਿਆ। ਵਿਸ਼ਵ ਕੱਪ ਦੇ ਜਸ਼ਨਾਂ ਤੋਂ ਬਾਅਦ ਹੁਣ ਸ਼ਿਵਮ ਦੂਬੇ, ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਟੀਮ ’ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਜਗ੍ਹਾ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਵੀ ਟੀਮ ’ਚ ਸ਼ਾਮਲ ਹਨ। ਅਜਿਹੇ ’ਚ ਕਪਤਾਨ ਸ਼ੁਭਮਨ ਗਿੱਲ ਤੇ ਕੋਚ ਵੀਵੀਐੱਸ ਲਕਸ਼ਮਣ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। (IND vs ZIM)
Read This : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ
ਹੁਣ ਮੈਚ ਸਬੰਧੀ ਜਾਣਕਾਰੀ | IND vs ZIM
- ਟੂਰਨਾਮੈਂਟ : ਟੀ20 ਸੀਰੀਜ਼
- ਮੈਚ : ਨੰਬਰ 3
- ਟੀਮਾਂ : ਭਾਰਤ ਬਨਾਮ ਜਿੰਬਾਬਵੇ
- ਸਟੇਡੀਅਮ : ਹਰਾਰੇ ਸਪੋਰਟਸ ਕਲੱਬ
- ਮਿਤੀ : 10 ਜੂਨ
- ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : ਸ਼ਾਮ 4:30 ਵਜੇ
ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM
ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 43 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 24 ਮੈਚਾਂ ’ਚ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਜਿੱਤ ਦਰਜ ਕੀਤੀ ਹੈ। ਪਰ ਇੱਥੇ 24 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਮੌਸਮ ਦੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs ZIM
ਦੂਜੇ ਟੀ-20 ਮੁਕਾਬਲੇ ’ਚ ਆਪਣੀ ਬੱਲੇਬਾਜੀ ਨਾਲ 234 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਸ਼ਾਨਦਾਰ ਫਾਰਮ ’ਚ ਹੈ ਤੇ ਤੀਜੇ ਟੀ-20 ’ਚ ਉਸ ਦੇ ਜਿੱਤਣ ਦੀ ਸੰਭਾਵਨਾ 78 ਫੀਸਦੀ ਹੈ। ਪਿਛਲੇ ਮੈਚ ’ਚ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਹੁਣ ਸਭ ਦੀਆਂ ਨਜਰਾਂ ਆਈਪੀਐੱਲ ਦੇ ਸੁਪਰਸਟਾਰ ਰਿਆਨ ਪਰਾਗ ’ਤੇ ਟਿਕੀਆਂ ਹੋਈਆਂ ਹਨ। ਹਰਾਰੇ ’ਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। (IND vs ZIM)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੁਰਾਜ ਗਾਇਕਵਾੜ, ਰਿਆਨ ਪਰਾਗ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਮੁਕੇਸ਼ ਕੁਮਾਰ।
ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਵੇਸਲੇ ਮਾਧਵਾਰੇ, ਇਨੋਸੈਂਟ ਕਾਇਆ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਡਾਂਡੇ (ਵਿਕਟਕੀਪਰ), ਵੈਲਿੰਗਟਨ ਮਸਾਕਾਦਜਾ, ਲਿਊਕ ਜੋਂਗਵੇ, ਬਲੇਸਿੰਗ ਮੁਜਾਰਬਾਨੀ, ਟੇਂਡਾਈ ਚਤਾਰਾ।