ਕਦੇ ਦੱਖਣ ਭਾਰਤ ਦੇ ਲੋਕ ਹਿੰਦੀ ਨੂੰ ਆਪਣੀ ਭਾਸ਼ਾ ਦੇ ਵਿਸਥਾਰ ’ਚ ਰੋੜਾ ਮੰਨ ਰਹੇ ਸਨ ਅਤੇ ਹਿੰਦੀ ਭਾਸ਼ੀਆਂ ਵੱਲੋਂ ਅੰਗਜੇਜ਼ੀ ਨੂੰ ਹਿੰਦੀ ਦੇ ਵਿਕਾਸ ’ਚ ਅੜਿੱਕਾ ਮੰਨਿਆ ਜਾ ਰਿਹਾ ਹੈ, ਪਰ ਅੱਜ ਦੇ ਸੰਸਾਰੀਕਰਨ ਅਤੇ ਟੈਕਨਾਲੋਜੀ ਦੇ ਇਸ ਯੁੱਗ ’ਚ ਨਵੀਂ ਭਾਸ਼ਾ ਵਿਕਸਿਤ ਹੋ ਰਹੀ ਹੈ ਅਤੇ ਇਹ ਭਾਸ਼ਾ ਹੈ ਇਮੋਜੀ, ਜਦੋਂ ਵੀ ਕੋਈ ਨਵੀਂ ਭਾਸ਼ਾ ਵਿਕਸਿਤ ਹੁੰਦੀ ਹੈ ਤਾਂ ਪਰੰਪਰਾਗਤ ਭਾਸ਼ਾਵਾਂ ਦਾ ਦਾਇਰਾ ਕੁਝ ਸੁੰਗੜ ਜਾਂਦਾ ਹੈ ਕਿਸੇ ਦੀ ਕੋਈ ਗੱਲ ਚੰਗੀ ਲੱਗੇ ਤਾਂ ਪੂਰਾ ਇੱਕ ਵਾਕ ਲਿਖਣ ਦੀ ਲੋੜ ਨਹੀਂ ਬੱਸ ਇੱਕ ਇਮੋਜੀ ਪਾ ਦਿੱਤੀ ਜਾਂਦੀ ਹੈ, ਉੱਥੇ ਕਿਸੇ ਦੀ ਅਲੋਚਨਾ ਕਰਨੀ ਹੋਵੇ ਤਾਂ ਸ਼ਬਦਾਂ ਨੂੰ ਲੱਭਣ ਦੀ ਖੇਚਲ ਕਰਨ ਦੀ ਬਜਾਏ ਇਮੋਜੀ ਲੱਭ ਕੇ ਹੀ ਕੰਮ ਚਲਾ ਲਿਆ ਜਾਂਦਾ ਹੈ। (Language)
ਇਹ ਵੀ ਪੜ੍ਹੋ : Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਇਮੋਜੀ ਦੇ ਨਾਲ-ਨਾਲ ਚੈਟਿੰਗ ’ਚ ਸ਼ਾਰਟਕੱਟ ਭਾਸ਼ਾ ਦੀ ਵਰਤੋਂ ਜਿਸ ਤਰ੍ਹਾਂ ਹੋਣ ਲੱਗੀ ਹੈ ਉਸ ਨਾਲ ਅੰਗਰੇਜੀ ਭਾਸ਼ਾ ’ਤੇ ਵੀ ਸੱਟ ਵੱਜਦੀ ਦਿਖਾਈ ਦੇ ਰਹੀ ਹੈ ਚੈਟਿੰਗ ਦੀ ਆਪਣੀ ਇੱਕ ਵੱਖਰੀ ਹੀ ਭਾਸ਼ਾ ਵਿਕਸਿਤ ਹੋ ਰਹੀ ਹੈ ਘ.ਖ , ਛਞਛ , ੲਣਦ , ਘਸਚ, ਅਢਅਟ ,ਸਜ, ਖਜ, ਖਝ, ਆਦਿ ਇਨ੍ਹਾਂ ਸ਼ਾਰਟਕੱਟ ਸ਼ਬਦਾਂ ਦੇ ਅਰਥ ਲਈ ਕੋਈ ਸ਼ਬਦਕੋਸ਼ ਵੀ ਨਹੀਂ ਹੈ ਗੂਗਲ ’ਤੇ ਸਰਚ ਕਰਕੇ ਹੀ ਇਨ੍ਹਾਂ ਦੇ ਅਰਥ ਲੱਭਣੇ ਪੈਂਦੇ ਹਨ ਸੋਸ਼ਲ ਮੀਡੀਆ ’ਤੇ ਇੱਕ ਮਿੰਟ ’ਚ ਕਰੋੜਾਂ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਲਿੱਪੀ ਜ਼ਰੂਰ ਰੋਮਨ ਬਣੀ ਹੋਈ ਹੈ, ਪਰ ਇਸ ਨਵੀਂ ਭਾਸ਼ਾ ’ਚ ਵਿਆਕਰਨ ਬਚਾਉਣ ਲਈ ਹੁਣ ਭਾਸ਼ਾਈ ਸੰਸਥਾਨ ਤੇ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਹਨ। (Language)
ਇੱਥੋਂ ਤੱਕ ਕੀ ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਏਸ਼ੀਆਈ ਦੇਸ਼ਾਂ ’ਚ ਵੀ ਵਿਦਿਆਰਥੀਆਂ ਲਈ ਵਰਤਣੀ ਅਤੇ ਵਾਕ-ਵਟਾਂਦਰੇ ਲਈ ਮੁਕਾਬਲੇ ਹੋਣ ਲੱਗੇ ਹਨ ਪਰੰਪਰਾਗਤ ਭਾਸ਼ਾਵਾਂ ਨੂੰ ਆਪਣੀ ਸੇ੍ਰਸ਼ਠਤਾ ਬਰਕਰਾਰ ਰੱਖਣਾ ਹੁਣ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਇਹ ਠੀਕ ਹੈ ਕਿ ਭਾਸ਼ਾਵਾਂ ਖ਼ਤਮ ਨਹੀਂ ਹੁੰਦੀਆਂ ਪਰ ਉਨ੍ਹਾਂ ਦਾ ਰੂਪ ਬਦਲ ਜਾਂਦਾ ਹੈ ਅੱਜ ਦੇ ਸੋਸ਼ਲ ਮੀਡੀਆ ਦੇ ਇਸ ਦੌਰ ’ਚ ਭਾਸ਼ਾਵਾਂ ਦਾ ਬਦਲਦਾ ਇਹ ਰੂਪ ਸਾਫ਼ ਦੇਖਿਆ ਜਾ ਰਿਹਾ ਹੈ ਭਾਸ਼ਾਵਾਂ ਦਾ ਇਹ ਨਵਾਂ ਸ਼ਾਰਟਕੱਟ ਇਸ ਨਵੇਂ ਯੁੱਗ ਦੀ ਸੱਚਾਈ ਬਣਦਾ ਜਾ ਰਿਹਾ ਹੈ। (Language)