ਜ਼ਿੰਬਾਬਵੇ ਤੋਂ ਅੱਜ ਤੱਕ ਸੀਰੀਜ਼ ਨਹੀਂ ਹਾਰੀ ਭਾਰਤੀ ਟੀਮ | IND vs ZIM
- ਪਹਿਲੇ ਮੁਕਾਬਲੇ ’ਚ 13 ਦੌੜਾਂ ਨਾਲ ਕਰਨਾ ਪਿਆ ਸੀ ਹਾਰ ਦਾ ਸਾਹਮਣਾ
- ਰਵਿ ਬਿਸ਼ਨੋਈ ਨੇ ਲਈਆਂ ਸਨ 4 ਵਿਕਟਾਂ
ਹਰਾਰੇ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤੀ ਟੀਮ ਤੇ ਜ਼ਿੰਬਾਬਵੇ ਵਿਚਕਾਰ 5 ਟੀ-20 ਮੈਚਾਂ ਦੀ ਸੀਰੀਜ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਪਿਛਲੇ ਹਫਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਪਹਿਲਾ ਮੈਚ ਕੱਲ੍ਹ 13 ਦੌੜਾਂ ਨਾਲ ਹਾਰ ਗਈ ਸੀ। ਟੀਮ ਸੀਰੀਜ ’ਚ 0-1 ਨਾਲ ਪਿੱਛੇ ਹੈ। ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਇਸ ਮੈਚ ਨਾਲ ਸੀਰੀਜ ’ਚ ਵਾਪਸੀ ਕਰਨਾ ਚਾਹੇਗੀ। ਪਹਿਲੇ ਮੈਚ ’ਚ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਤੇ ਧਰੁਵ ਜੁਰੇਲ ਨੇ ਭਾਰਤ ਲਈ ਅੰਤਰਰਾਸ਼ਟਰੀ ਡੈਬਿਊ ਕੀਤਾ, ਪਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਤਿੰਨਾਂ ਨੇ ਮਿਲ ਕੇ 8 ਦੌੜਾਂ ਹੀ ਬਣਾਈਆਂ। ਟੀ-20 ਅੰਤਰਰਾਸ਼ਟਰੀ ਕ੍ਰਿਕੇਟ ’ਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਜ਼ਿੰਬਾਬਵੇ ਨੇ 3 ਮੈਚ ਜਿੱਤੇ ਹਨ। (IND vs ZIM)
ਇਹ ਵੀ ਪੜ੍ਹੋ : ZIM vs IND: ਪਹਿਲੇ ਟੀ-20 ਮੈਚ ’ਚ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ
ਹੁਣ ਮੈਚ ਸਬੰਧੀ ਜਾਣਕਾਰੀ | IND vs ZIM
- ਟੂਰਨਾਮੈਂਟ : ਟੀ20 ਸੀਰੀਜ਼
- ਮੈਚ : ਦੂਜਾ ਟੀ20, ਭਾਰਤ ਬਨਾਮ ਜ਼ਿੰਬਾਬਵੇ
- ਮਿਤੀ : 7 ਜੁਲਾਈ
- ਸਟੇਡੀਅਮ : ਹਰਾਰੇ ਸਪੋਰਟਸ ਕਲੱਬ, ਜ਼ਿੰਬਾਬਵੇ
- ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : 4:30 ਵਜੇ
ਪਿਛਲਾ ਰਿਕਾਰਡ : ਟੀ20 ਕੌਮਾਂਤਰੀ ’ਚ ਸਿਰਫ ’ਚ 3 ਮੁਕਾਬਲੇ ਜਿੱਤਿਆ ਹੈ ਜ਼ਿੰਬਾਬਵੇ | IND vs ZIM
ਜ਼ਿੰਬਾਬਵੇ ’ਚ ਭਾਰਤੀ ਟੀਮ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਟੀਮ ਇੰਡੀਆ ਅਜੇ ਤੱਕ ਉੱਥੇ ਕੋਈ ਟੀ-20 ਸੀਰੀਜ ਨਹੀਂ ਹਾਰੀ ਹੈ। 2015 ’ਚ ਦੋਵਾਂ ਟੀਮਾਂ ਵਿਚਕਾਰ ਖੇਡੀ ਗਈ ਦੋ ਮੈਚਾਂ ਦੀ ਲੜੀ 1-1 ਨਾਲ ਡਰਾਅ ਰਹੀ ਸੀ। ਜਦੋਂ ਕਿ 2010 ’ਚ ਭਾਰਤੀ ਟੀਮ ਨੇ ਜ਼ਿੰਬਾਬਵੇ ’ਚ 2 ਮੈਚਾਂ ਦੀ ਲੜੀ ’ਚ ਮੇਜਬਾਨ ਟੀਮ ਨੂੰ 2-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਕਾਰ ਆਖਰੀ ਟੀ-20 ਸੀਰੀਜ 2016 ’ਚ ਖੇਡੀ ਗਈ ਸੀ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਭਾਰਤ ਸੀਰੀਜ ਦੇ ਪਹਿਲੇ ਮੈਚ ’ਚ ਹਾਰ ਗਿਆ ਸੀ। ਪਰ ਇਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕੀਤੀ ਤੇ ਆਖਰੀ ਦੋ ਮੈਚ ਜਿੱਤ ਕੇ ਸੀਰੀਜ 2-1 ਨਾਲ ਜਿੱਤ ਲਈ। ਜ਼ਿੰਬਾਬਵੇ ਦੀ ਕਪਤਾਨੀ 38 ਸਾਲਾਂ ਆਲਰਾਊਂਡਰ ਸਿਕੰਦਰ ਰਜਾ ਕਰ ਰਹੇ ਹਨ। ਕੱਲ੍ਹ ਹੀ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। (IND vs ZIM)
ਟਾਸ ਦਾ ਰੋਲ ਤੇ ਪਿੱਚ ਰਿਪੋਰਟ | IND vs ZIM
ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 42 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 23 ਮੈਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਟੀਮ ਨੇ ਜਿੱਤੇ ਹਨ। ਪਰ ਇੱਥੇ 23 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM
ਭਾਰਤ : ਸ਼ੁਭਮਨ ਗਿੱਲ (ਕਪਤਾਨ), ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿੰਕੂ ਸਿੰਘ, ਰਿਆਨ ਪਰਾਗ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਹਰਸ਼ਿਤ ਰਾਣਾ ਤੇ ਮੁਕੇਸ਼ ਕੁਮਾਰ।
ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਕਾਇਆ ਇਨੋਸੈਂਟ, ਡਿਓਨ ਮਾਇਰਸ, ਵੇਸਲੇ ਮਾਧੇਵਰ, ਬ੍ਰਾਇਨ ਬੇਨੇਟ, ਕੈਂਪਬੈਲ ਜੋਨਾਥਨ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਵੇਲਿੰਗਟਨ ਮਸਾਕਾਦਜਾ, ਬ੍ਰੈਂਡਨਮਾਵੁਥਾ, ਮੁਜਾਰਬਾਨੀ ਬਲੇਸਿੰਗ।