ਗੁਆਂਢੀ ਮੁਲਕ ਨੇਪਾਲ ’ਚ ਸਿਆਸੀ ਲੁਕਣਮੀਟੀ ਦੀ ਖੇਡ ਸਾਲਾਂ ਤੋਂ ਜਾਰੀ ਹੈ ਹਿਮਾਲਿਆ ਰਾਸ਼ਟਰ ਦੇ ਲੋਕਤੰਤਰ ਦਾ ਮੰਦਭਾਗ ਇਹ ਹੈ, ਸ਼ਟਲ ਕਾਕ ਵਾਂਗ ਸਿਆਸਤ ਅਸਥਿਰ ਹੈ ਇੱਧਰ ਸੋਲ੍ਹਾਂ ਸਾਲਾਂ ਦਾ ਸਿਆਸੀ ਲੇਖਾ-ਜੋਖਾ ਫਰੋਲਿਆ ਜਾਵੇ ਤਾਂ ਨੇਪਾਲ ’ਚ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਘੱਟ-ਗਿਣਤੀ ਸਰਕਾਰ ਨੂੰ ਹਟਾ ਕੇ ਸ਼ੇਰ ਬਹਾਦਰ ਦੇਉਬਾ ਅਤੇ ਕੇਪੀ ਸ਼ਰਮਾ ਓਲੀ ਦਾ ਨਵਾਂ ਗਠਜੋੜ ਹੁਣ ਸੱਤਾ ਸਾਂਭਣ ਦੀ ਤਿਆਰੀ ’ਚ ਹੈ ਪ੍ਰਚੰਡ ਸਰਕਾਰ ’ਚ ਸ਼ਾਮਲ ਸੀਪੀਐਨ-ਯੂਐਮਐਲ ਦੇ ਅੱਠ ਮੰਤਰੀਆਂ ਨੇ ਅਸਤੀਫਾ ਦੇ ਕੇ ਆਪਣੀ ਮਨਸ਼ਾ ਸਾਫ ਕਰ ਦਿੱਤੀ ਹੈ, ਉਹ ਹੁਣ ਇਸ ਸਰਕਾਰ ਦਾ ਸੰਵਿਧਾਨਕ ਹਿੱਸਾ ਨਹੀਂ ਹਨ। (Nepali Congress)
ਇਸ ਤੋਂ ਪਹਿਲਾਂ ਨੇਪਾਲੀ ਕਾਂਗਰਸ ਦੇ ਮੁਖੀਆ ਸ਼ੇਰ ਬਹਾਦਰ ਦੇਓਬਾ ਅਤੇ ਸੀਪੀਐਨ-ਯੂਐਮਐਲ ਦੇ ਸੁਪਰੀਮੋ ਕੇਪੀ ਸ਼ਰਮਾ ਓਲੀ ਨੇ ਮਿਲ ਕੇ ਨੇਪਾਲ ’ਚ ਵਾਰੀ-ਵਾਰੀ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ ਓਲੀ ਧੜੇ ਦੇ ਵਜੀਰਾਂ ਦੇ ਸਮੂਹਿਕ ਅਸਤੀਫ਼ੇ ਤੋਂ ਬਾਅਦ ਨੇਪਾਲ ’ਚ 2022 ਤੋਂ ਕਾਬਜ਼ ਪ੍ਰਚੰਡ ਦੀ ਸਰਕਾਰ ਅਲਵਿਦਾ ਹੋਣ ਦੀ ਸਥਿਤੀ ’ਚ ਹੈ। ਨੇਪਾਲ ’ਚ ਨਵਾਂ ਗਠਜੋੜ ਕਦੋਂ ਕਾਬਜ਼ ਹੋਵੇਗਾ, ਭਾਰਤ ਸਮੇਤ ਦੁਨੀਆ ਦੀ ਨਜ਼ਰ ਇਸ ’ਤੇ ਰਹੇਗੀ ਇਹ ਸਿਆਸੀ ਬਦਲਾਅ ਚੰਦ ਘੰਟਿਆਂ ਜਾਂ ਚੰਦ ਦਿਨਾਂ ’ਚ ਸੰਭਵ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਸਾਫ ਕਹਿਣਾ ਹੈ, ਉਹ ਅਸਤੀਫਾ ਨਹੀਂ ਦੇਣਗੇ। (Nepali Congress)
ਇਹ ਵੀ ਪੜ੍ਹੋ : ਮੋਹਾਲੀ ’ਚ ਦੋ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਜਦੋਂਕਿ ਪ੍ਰਚੰਡ ਧੜੇ ਮੁਤਾਬਿਕ ਪ੍ਰਚੰਡ ਸਰਕਾਰ ਭਰੋਸੇ ਦੀ ਵੋਟ ਦਾ ਸਾਹਮਣਾ ਕਰੇਗੀ ਨੇਪਾਲੀ ਸੰਵਿਧਾਨਕ ਤਜਵੀਜ਼ਾਂ ਅਨੁਸਾਰ, ਨੇਪਾਲੀ ਸੰਸਦ ’ਚ ਬਹੁਮਤ ਹੋਣ ਵਾਲੇ ਪ੍ਰਧਾਨ ਮੰਤਰੀ ਨੂੰ 30 ਦਿਨਾਂ ਅੰਦਰ ਬਹੁਮਤ ਸਿੱਧ ਕਰਨਾ ਹੁੰਦਾ ਹੈ। ਨੇਪਾਲੀ ਸੰਵਿਧਾਨ ਦੀ ਧਾਰਾ 76 (2) ਅਨੁਸਾਰ ਮੌਜੂਦਾ ਰਾਸ਼ਟਰਪਤੀ ਬਿੱਦਿਆ ਦੇਵੀ ਭੰਡਾਰੀ ਨੇ 25 ਦਸੰਬਰ 2022 ਨੂੰ ਸੀਪੀਐਨ-ਮਾਓਵਾਦੀ ਸੈਂਟਰ ਦੇ ਮੁਖੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਪ੍ਰਚੰਡ ਨੇ 26 ਦਸੰਬਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਇਹ ਮਹਿਜ਼ ਸੰਯੋਗ ਸੀ ਜਾਂ ਇਸ ਦੇ ਵੀ ਕੁਝ ਸਿਆਸੀ ਮਾਇਨੇ ਹਨ, ਇਹ ਸਿਆਸੀ ਟੀਕਾਕਾਰਾਂ ਦੇ ਮੁਲਾਂਕਣ ਦਾ ਵਿਸ਼ਾ ਹੈ। ਇਸ ਦਿਨ ਆਧੁਨਿਕ ਚੀਨ ਦੇ ਸੰਸਥਾਪਕ ਮਾਓ ਤਸੇ ਤੁੰਗ ਦੀ 130ਵੀਂ ਜੈਅੰਤੀ ਸੀ। (Nepali Congress)
ਚੀਨ ਨੇ ਪ੍ਰਚੰਡ ਦੇ ਪ੍ਰਧਾਨ ਮੰਤਰੀ ਬਣਨ ’ਤੇ ਸਭ ਤੋਂ ਪਹਿਲਾਂ ਨਾ ਸਿਰਫ਼ ਖੁਸ਼ੀ ਦਾ ਇਜ਼ਹਾਰ ਕੀਤਾ, ਸਗੋਂ ਲੰਮੇ ਸਮੇਂ ਤੋਂ ਜਾਰੀ ਸੀਮਾ ਵਿਵਾਦ ਨੂੰ ਨਿਪਟਾ ਕੇ ਉਨ੍ਹਾਂ ਨੂੰ ਰਿਟਰਨ ਗਿਫ਼ਟ ਵੀ ਦੇ ਦਿੱਤਾ। ਸੰਸਦ ’ਚ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਆਗੂ ਦੇ ਤੌਰ ’ਤੇ ਉੱਭਰੇ ਪ੍ਰਚੰਡ ਨੂੰ ਇਸ ਅਹੁਦੇ ’ਤੇ ਗੰਭੀਰ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਸੀ ਇਨ੍ਹਾਂ ਚੋਣਾਂ ’ਚ ਨੇਪਾਲੀ ਕਾਂਗਰਸ 89 ਸੀਟਾਂ ’ਤੇ ਕਬਜ਼ਾ ਕਰਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਨੇਪਾਲ ’ਚ 276 ਸੀਟਾਂ ਵਾਲੇ ਸਦਨ ’ਚ ਬਹੁਮਤ ਲਈ 138 ਸੀਟਾਂ ਹਾਸਲ ਕਰਨਾ ਜ਼ਰੂਰੀ ਹੈ। ਸੀਪੀਐਨ-ਯੂਐਮਐਲ ਦੇ ਖਾਤੇ ’ਚ 78 ਸੀਟਾਂ ਆਈਆਂ, ਜਦੋਂਕਿ ਪ੍ਰਚੰਡ ਦੀ ਪਾਰਟੀ ਨੂੰ ਸਿਰਫ਼ 32 ਸੀਟਾਂ ’ਤੇ ਹੀ ਸਫ਼ਲਤਾ ਮਿਲੀ।
ਸਿਰਫ਼ 32 ਸੀਟਾਂ ਜਿੱਤਣ ਦੇ ਬਾਵਜ਼ੂਦ ਪ੍ਰਚੰਡ ਗਠਜੋੜ ਸਰਕਾਰ ’ਚ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਕਾਬਜ਼ ਹੋ ਗਏ ਪ੍ਰਚੰਡ ਨੂੰ ਨੇਪਾਲ ਦੀ ਸਭ ਤੋਂ ਵੱਡੀ ਜੇਤੂ ਪਾਰਟੀ-ਨੇਪਾਲੀ ਕਾਂਗਰਸ ਦਾ ਸਾਥ ਮਿਲ ਗਿਆ ਇਹ ਬੇਮੇਲ ਗਠਜੋੜ ਆਖ਼ਰ 15 ਮਾਰਚ 2022 ਨੂੰ ਟੁੱਟ ਗਿਆ ਸਿਆਸਤ ਦੇ ਚਲਾਕ ਖਿਡਾਰੀ ਪ੍ਰਚੰਡ ਓਲੀ ਦੀ ਪਾਰਟੀ ਦੇ ਬਲਬੂਤੇ ਸਰਕਾਰ ਬਚਾਉੋਣ ’ਚ ਸਫਲ ਰਹੇ ਕਰੀਬ-ਕਰੀਬ 2 ਸਾਲ ’ਚ ਇਹ ਤੀਜੀ ਵਾਰ ਸੱਤਾ ਬਦਲਾਅ ਹੋਣ ਜਾ ਰਿਹਾ ਹੈ। ਕਾਠਮਾਂਡੂ ਪੋਸਟ ਮੁਤਾਬਿਕ ਨਵੀਂ ਸਰਕਾਰ ’ਚ ਡੇਢ ਸਾਲ ਤੱਕ ਕੇਪੀ ਸ਼ਰਮਾ ਓਲੀ ਪੀਐਮ ਬਣਨਗੇ, ਜਦੋਂਕਿ ਬਚੇ ਹੋਏ ਕਾਰਜਕਾਲ ’ਚ ਸ਼ੇਰ ਬਹਾਦਰ ਦੇਓਬਾ ਪ੍ਰਧਾਨ ਮੰਤਰੀ ਬਣਨਗੇ ਪੈਂਡੂਲਮ ਵਾਂਗ ਨੇਪਾਲੀ ਸਿਆਸੀ ਦੰਗਲ ’ਚ ਹਾਰ ਨਾ ਮੰਨਣ ਵਾਲੇ ਪ੍ਰਧਾਨ ਮੰਤਰੀ ਪ੍ਰਚੰਡ ਅੰਤ ਤੱਕ ਸਰਕਾਰ ਬਚਾਉਣ ਦੀ ਜੁਗਤ ’ਚ ਰਹੇ। (Nepali Congress)
ਉਨ੍ਹਾਂ ਨੇ ਇਸ ਸਿਆਸੀ ਸੰਕਰਮਣ ਕਾਲ ਤੋਂ ਉੱਭਰਨ ਲਈ ਪਹਿਲੀ ਜੁਲਾਈ ਨੂੰ ਐਮਰਜੈਂਸੀ ਬੈਠਕ ਬੁਲਾਈ, ਪਰ ਸਿਆਸੀ ਹਵਾ ਨੂੰ ਦੇਖਦਿਆਂ ਅੰੰਤਿਮ ਪਲਾਂ ’ਚ ਇਸ ਬੈਠਕ ਨੂੰ ਰੱਦ ਕਰ ਦਿੱਤਾ ਆਖ਼ਰ ਗਠਜੋੜ ਸਰਕਾਰ ਨੂੰ ਬਚਾਉਣ ਦੀ ਸਾਰੀ ਕਵਾਇਦ ਨਾਕਾਮ ਹੋ ਗਈ ਅਸਤੀਫਾ ਨਾ ਦੇਣ ’ਤੇ ਅੜੇ ਪਰੇਸ਼ਾਨ ਅਤੇ ਨਿਰਾਸ਼ ਪ੍ਰਚੰਡ ਨੂੰ ਨੇਪਾਲੀ ਕਾਂਗਰਸ ਦੇ ਬੁਲਾਰੇ ਡਾ. ਪ੍ਰਕਾਸ਼ ਸ਼ਰਨ ਸਲਾਹ ਦਿੰਦੇ ਹਨ, ਬਦਲਦੇ ਸਿਆਸੀ ਮਾਹੌਲ ਦੇ ਚੱਲਦਿਆਂ ਘੱਟ ਗਿਣਤੀ ’ਚ ਆਈ ਪ੍ਰਚੰਡ ਸਰਕਾਰ ਨੂੰ ਖੁਦ ਅਸਤੀਫਾ ਦੇਣ ਦੀ ਪਹਿਲ ਕਰਨੀ ਚਾਹੀਦੀ ਹੈ, ਤਾਂ ਕਿ ਨੇਪਾਲ ’ਚ ਨਵੇਂ ਗਠਜੋੜ ਦੀ ਸਰਕਾਰ ਸਥਾਪਿਤ ਹੋ ਸਕੇ। (Nepali Congress)
ਨੇਪਾਲ ’ਚ ਉਂਜ ਤਾਂ ਸੰਸਦੀ ਲੋਕਤੰਤਰ ਦਾ ਸ਼ੰਖਨਾਦ 1951 ’ਚ ਹੋ ਗਿਆ ਸੀ, ਪਰ ਇਸ ਨੂੰ ਨੇਪਾਲੀ ਰਾਜਸ਼ਾਹੀ ਨੇ 1960 ਤੇ 2005 ’ਚ ਮੁਲਤਵੀ ਕਰ ਦਿੱਤਾ 2008 ’ਚ ਧਰਮਨਿਰਪੱਖ ਗਣਰਾਜ ਦੀ ਸਥਾਪਨਾ ਨਾਲ ਹੀ ਦੁਨੀਆ ਦੀ ਅੰਤਿਮ ਰਾਜਾਸ਼ਾਹੀ ਦਾ ਅੰਤ ਹੋ ਗਿਆ 2015 ’ਚ ਨਵਾਂ ਸੰਵਿਧਾਨ ਲਾਗੂ ਹੋਇਆ ਤਾਂ ਨੇਪਾਲ ਸੰਘੀ ਲੋਕਤੰਤਰਿਕ ਗਣਰਾਜ ਬਣ ਗਿਆ ਇੱਥੇ ਸੰਵਿਧਾਨ ਬਹੁਜਾਤੀ, ਬਹੁਭਾਸ਼ਾਈ, ਬਹੁਧਰਮੀ, ਬਹੁਸੰਸਕ੍ਰਿਤਿਕ ਵਿਸ਼ੇਸ਼ਤਾਵਾਂ ਨਾਲ ਲਬਰੇਜ ਹੈ ਕਹਿਣ ਨੂੰ ਤਾਂ, ਨੇਪਾਲ ਅਤੇ ਭਾਰਤ ’ਚ ਰੋਟੀ-ਬੇਟੀ ਦਾ ਸਬੰਧ ਹੈ। ਸਿਆਸੀ ਭਾਸ਼ਾ ’ਚ ਨੇਪਾਲ ਨੂੰ ਭਾਰਤ ਦਾ ਛੋਟਾ ਭਰਾ ਵੀ ਕਿਹਾ ਜਾਂਦਾ ਹੈ। (Nepali Congress)
ਪਰ ਨੇਪਾਲ ਦੀ ਉਮਰ ਭਾਰਤ ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਹੈ ਕਿੰਗਸ ਕਾਲਜ, ਲੰਦਨ ’ਚ ਕਿੰਗਸ ਇੰਡੀਆ ਇੰਸਟੀਚਿਊਟ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਅਤੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਥਿੰਕ ਟੈਂਕ ’ਚ ਉੱਪ ਮੁਖੀ (ਸਰਵੇ ਅਤੇ ਵਿਦੇਸ਼ ਨੀਤੀ) ਹਰਸ਼ ਵੀ. ਪੰਤ ਨੇਪਾਲ ’ਚ ਸਿਆਸੀ ਕਰਵਟ ’ਤੇ ਕਹਿੰਦੇ ਹਨ, ਸੀਪੀਐਨ-ਯੂਐਮਐਲ ਅਤੇ ਨੇਪਾਲੀ ਕਾਂਗਰਸ ਵਿਚਾਰਕ ਰੂਪ ਨਾਲ ਵੱਖ ਹਨ। ਮੈਨੂੰ ਨਹੀਂ ਲੱਗਦਾ, ਅਜਿਹੀ ਗਠਜੋੜ ਸਰਕਾਰ ਲੰਮੇ ਸਮੇਂ ਤੱਕ ਟਿਕਾਊ ਹੋਵੇਗੀ ਇਸ ’ਚ ਕੋਈ ਸ਼ੱਕ ਨਹੀਂ, ਇਹ ਮਜ਼ਬੂਰੀਆਂ ਦਾ ਗਠਜੋੜ ਹੈ ਨੇਪਾਲ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਮੱਧਕਾਲੀ ਚੋਣਾਂ ਠੀਕ ਨਹੀਂ ਰਹਿਣਗੀਆਂ ਚੰਗਾ ਰਹੇਗਾ, ਇਹ ਗਠਜੋੜ ਕਾਰਜਕਾਲ ਮੁਕੰਮਲ ਕਰੇ ਨਵੇਂ ਗਠਜੋੜ ਸਾਹਮਣੇ ਦੋ ਗੁਆਂਢੀ ਦੇਸ਼-ਚੀਨ ਵਿਚਕਾਰ ਸਬੰਧਾਂ ਨੂੰ ਸੰਤੁਲਿਤ ਰੱਖਣਾ ਇੱਕ ਵੱਡੀ ਚੁਣੌਤੀ ਹੋਵੇਗੀ। (Nepali Congress)
ਓਲੀ ਨੂੰ ਚੀਨ ਹਮਾਇਤੀ ਮੰਨਿਆ ਜਾਂਦਾ ਹੈ, ਜਦੋਂਕਿ ਨੇਪਾਲੀ ਕਾਂਗਰਸ ਮੱਧਮਾਰਗੀ ਕਹਾਉਂਦੀ ਹੈ ਨੇਪਾਲੀ ਕਾਂਗਰਸ ਪਾਰਟੀ ਦੇ ਭਾਰਤ ਦੇ ਨਾਲ ਦਹਾਕਿਆਂ ਪੁਰਾਣੇ ਰਿਸ਼ਤੇ ਹਨ ਇਸ ਪਾਰਟੀ ਦੀ ਸਥਾਪਨਾ 1947 ’ਚ ਭਾਰਤੀ ਸ਼ਹਿਰ ਕੋਲਕਾਤਾ ’ਚ ਹੋਈ ਸੀ ਨੇਪਾਲੀ ਕਾਂਗਰਸ ਤੇ ਇਸ ਦੇ ਮੁਖੀ ਸ਼ੇਰ ਬਹਾਦਰ ਦਿਓਬਾ ਭਾਰਤ ਦੇ ਹਿਤੈਸ਼ੀ ਮੰਨੇ ਜਾਂਦੇ ਹਨ ਇਸ ’ਚ ਕੋਈ ਸ਼ੱਕ ਨਹੀਂ ਕਿ ਓਲੀ ਦੀ ਹੁਣ ਦੀ ਸਿਆਸਤ ਭਾਰਤ ਵਿਰੋਧੀ ਅਤੇ ਚੀਨ ਹਮਾਇਤੀ ਰਹੀ ਹੈ ਅਜਿਹੇ ’ਚ ਭਾਰਤੀ ਸ਼ਾਸਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਇਸ ਨਵੇਂ ਗਠਜੋੜ ’ਚ ਨੇਪਾਲੀ ਕਾਂਗਰਸ ਵੱਡੀ ਤਾਕਤ ਦੇ ਰੂਪ ’ਚ ਸ਼ਾਮਲ ਹੈ ਉਮੀਦ ਕੀਤੀ ਜਾਂਦੀ ਹੈ, ਕੇਪੀ ਸ਼ਰਮਾ ਓਲੀ ਚਾਹ ਕੇ ਵੀ ਭਾਰਤ ਦਾ ਫਿਲਹਾਲ ਕੁਝ ਨਹੀਂ ਵਿਗਾੜ ਸਕਦੇ ਓਲੀ ਦੀ ਜ਼ਹਿਰੀਲੀ ਭਾਸ਼ਾ ਅਤੇ ਚੀਨ-ਪ੍ਰਸਤ ਨੀਤੀਆਂ ਆਏ ਦਿਨ ਆਪਣੀ ਫਨ ਨਹੀਂ ਚੁੱਕ ਸਕਣਗੀਆਂ। (Nepali Congress)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰੋ. ਸ਼ਿਆਮ ਸੁੰਦਰ ਭਾਟੀਆ