ਇਸ ਮੌਸਮ ’ਚ ਮੌਸਮ ’ਚ ਤੁਸੀਂ ਜਾਮੁਨ ਨੂੰ ਬੇਝਿਜਕ ਖਾ ਸਕਦੇ | Jamun Recipes
Jamun Recipes ਇਸ ਮੌਸਮ ’ਚ ਮਿਲਣ ਵਾਲੇ ਫਲਾਂ ’ਚ ਜਾਮੁਨ ਬਹੁਤ ਹੀ ਟੇਸਟੀ ਅਤੇ ਹੈਲਦੀ ਫਰੂਟ ਮੰਨਿਆ ਜਾਂਦਾ ਹੈ ਜਾਮੁਨ ’ਚ ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਜਿੰਕ, ਫਲੇਵੋਨਾਇਡ , ਆਇਰਨ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟਸ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਇਸ ਲਈ ਇਸ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਜਾਮੁਨ ਦੀ ਤਾਸੀਰ ਠੰਢੀ ਹੁੰਦੀ ਹੈ, ਇਸ ਦੇ ਨਾਲ ਹੀ ਇਸ ਦਾ ਖੱਟਾ-ਮਿੱਠਾ ਸਵਾਦ ਖਾਣ ’ਚ ਬਹੁਤ ਮਜ਼ੇਦਾਰ ਹੁੰਦਾ ਹੈ। ਇਸ ਲਈ ਇਸ ਮੌਸਮ ’ਚ ਤੁਸੀਂ ਜਾਮੁਨ ਨੂੰ ਬੇਝਿਜਕ ਖਾ ਸਕਦੇ ਹੋ ਅਤੇ ਇਸ ਦੀਆਂ ਨਵੀਆਂ-ਨਵੀਆਂ ਡਿਸ਼ੇਜ ਵੀ ਟ੍ਰਾਈ ਕਰ ਸਕਦੇ ਹੋ ਤਾਂ ਆਓ! ਜਾਣਦੇ ਹਾਂ ਜਾਮੁਨ ਨਾਲ ਬਣਨ ਵਾਲੀਆਂ ਕੁਝ ਡਿਸ਼ੇਜ ਬਾਰੇ
1. ਜਾਮੁਨ ਸਲਾਦ: Jamun Recipes
ਜਾਮੁਨ ਦਾ ਸਲਾਦ ਬਣਾਉਣਾ ਬਹੁਤ ਹੀ ਸੌਖਾ ਹੈ ਇਸ ਨੂੰ ਬਣਾਉਣ ਲਈ ਕੱਟੇ ਹੋਏ ਜਾਮੁਨ ਨੂੰ ਖੀਰਾ, ਪਿਆਜ, ਟਮਾਟਰ, ਚੈਰੀ ਅਤੇ ਫੇਟਾ ਚੀਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਹੁਣ ਉੱਪਰੋਂ ਸ਼ਹਿਦ ਅਤੇ ਨਿੰਬੂ ਦੇ ਰਸ ਨਾਲ ਘਰ ’ਚ ਹੀ ਬਣਾਈ ਡ੍ਰੈਸਿੰਗ ਪਾਓ ਤੇ ਚਾਟ ਮਸਾਲਾ ਅਤੇ ਨਮਕ ਸਵਾਦ ਅਨੁਸਾਰ ਪਾ ਕੇ ਇਸ ਨੂੰ ਸਰਵ ਕਰੋ।
2. ਜਾਮੁਨ ਪਾਪੀਸਕਲਸ:
ਜਾਮੁਨ ਪਾਪੀਸਕਲਸ ਬਣਾਉਣ ਲਈ ਸਭ ਤੋਂ ਪਹਿਲਾਂ ਜਾਮੁਨ ’ਚੋਂ ਗਿਟਕ ਨੂੰ ਵੱਖ ਕੱਢ ਕੇ ਇਸ ਨੂੰ ਬਲੈਂਡ ਕਰੋ ਅਤੇ ਫਿਰ ਇਸ ਜੂਸ ਨੂੰ ਪਾਪੀਸਕਲਸ ਮੋਲਡ ’ਚ ਫਰਿੱਜ ’ਚ ਜਮਾਓ ਜਦੋਂ ਇਹ ਪੂਰੀ ਤਰ੍ਹਾਂ ਜੰਮ ਜਾਵੇ ਤਾਂ ਇਸ ’ਤੇ ਸ਼ਹਿਦ ਪਾ ਕੇ ਇਸ ਦਾ ਅਨੰਦ ਲਓ।
3. ਜਾਮੁਨ ਦੀ ਚਟਣੀ:
ਖੱਟੇ-ਮਿੱਠੇ ਜਾਮੁਨ ਦੇ ਪੇਸਟ ਨੂੰ ਖੰਡ, ਸਿਰਕੇ ਅਤੇ ਮਸਾਲਿਆਂ ਨਾਲ ਪਕਾਓ ਇਸ ’ਚ ਮਸਾਲਿਆਂ ਨੂੰ ਮਿਕਸ ਕਰਕੇ ਇਸ ਨਾਲ ਚਟਪਟੀ, ਤਿੱਖੀ, ਮਿੱਠੀ ਚਟਣੀ ਤਿਆਰ ਕਰੋ ਇਸ ਨੂੰ ਤੁਸੀਂ ਨਾਸ਼ਤੇ ’ਚ ਸਰਵ ਕਰ ਸਕਦੇ ਹੋ।
4. ਜਾਮੁਨ ਦੀ ਸਮੂਦੀ:
ਜਾਮੁਨ ਦੇ ਗੁੱਦੇ ਨੂੰ ਯੋਗਰਟ, ਸ਼ਹਿਦ ਅਤੇ ਬਰਫ ਦੇ ਟੁਕੜਿਆਂ ਨਾਲ ਬਲੈਂਡ ਕਰੋ ਅਤੇ ਸਮੂਦੀ ਤਿਆਰ ਕਰੋ ਇਹ ਗਰਮੀਆਂ ਵਿਚ ਇੱਕ ਬਹੁਤ ਹੀ ਟੇਸਟੀ ਅਤੇ ਹੈਲਦੀ ਬਦਲ ਹੈ।
5. ਜਾਮੁਨ ਦਾ ਸ਼ਰਬਤ:
ਪੱਕੇ ਹੋਏ ਜਾਮੁਨ ਦੇ ਗੁੱਦੇ ’ਚ ਖੰਡ, ਨਿੰਬੂ ਦਾ ਰਸ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਇੱਕਦਮ ਬਰੀਕ ਪੀਸ ਕੇ ਇਸ ਨਾਲ ਸ਼ਰਬਤ ਤਿਆਰ ਕਰੋ।
6. ਜਾਮੁਨ ਦਾ ਰਾਇਤਾ: Jamun Recipes
ਕੱਟੇ ਹੋਏ ਜਾਮੁਨ ਦੇ ਟੁਕੜਿਆਂ ’ਚ ਫੈਂਟਿਆ ਹੋਇਆ ਦਹੀਂ, ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਚਾਟ ਮਸਾਲਾ ਅਤੇ ਕਾਲਾ ਨਮਕ ਸਵਾਦ ਅਨੁਸਾਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਰਾਇਤਾ ਤਿਆਰ ਕਰੋ ਇਹ ਮੁੱਖ ਵਿਅੰਜਨਾਂ ਨਾਲ ਇੱਕ ਟੇਸਟੀ ਅਤੇ ਹੈਲਦੀ ਸਾਈਡ ਡਿਸ਼ ਹੈ।
7. ਜਾਮੁਨ ਦਾ ਜੈਮ:
ਜਾਮੁਨ ਦੇ ਗੁੱਦੇ ’ਚ ਖੰਡ, ਨਿੰਬੂ ਦਾ ਰਸ ਮਿਲਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ
ਹੁਣ ਇਸ ਦੀ ਬਰੈੱਡ ਦੇ ਟੁਕੜਿਆਂ ’ਤੇ ਫਿÇਲੰਗ ਜਾਂ ਟਾਪਿੰਗ ਦੇ ਰੂਪ ’ਚ ਵਰਤੋਂ ਕਰੋ।