ਮਾਨਸੂਨ ਦਾ ਪਾਣੀ ਨਾ ਸਾਂਭਿਆ ਜਾਣਾ ਡੂੰਘੀ ਚਿੰਤਾ ਦਾ ਵਿਸ਼ਾ

Monsoon Water

ਇਨਸਾਨੀ ਜੀਵਨ ਅਤੇ ਵਾਤਾਵਰਨ ਲਈ ਚੰਗੇ ਮਾਨਸੂਨ ਦੀ ਦਸਤਕ ਸੁਖਦਾਈ ਹੁੰਦੀ ਹੈ ਖੁਸ਼ਕਿਸਮਤੀ ਹੈ ਕਿ ਇਸ ਵਾਰ ਬਰਸਾਤ ਚੰਗੀ ਹੈ ਪਰ ਬਰਸਾਤ ਦੇ ਪਾਣੀ ਨੂੰ ਨਾ ਸਾਂਭਿਆ ਜਾਣਾ ਚੰਗੀ ਗੱਲ ਨਹੀਂ? ਉਦਾਹਰਨ ਦਿੱਲੀ ਦੀ ਹੈ ਜਿੱਥੇ ਬਰਸਾਤ ਦਾ ਪਾਣੀ ਬਰਬਾਦ ਹੋ ਰਿਹਾ ਹੈ ਮਾਨਸੂਨ ਦੀ ਪਹਿਲੀ ਬਰਸਾਤ ਨੇ ਦਿੱਲੀ ਨੂੰ ਪੂਰੀ ਤਰ੍ਹਾਂ ਡੁਬੋ ਦਿੱਤਾ ਦਿਲੀ ਝੱਲ ਨਹੀਂ ਸਕੀ ਤੇਜ਼ ਬਰਸਾਤ ਥਾਂ-ਥਾਂ ਪਾਣੀ ਭਰਿਆ ਪਿਆ ਹੈ ਲੋਕਾਂ ਨੂੰ ਭਾਰੀ ਮੁਸ਼ਕਲਾਂ ਹੋ ਰਹੀਆਂ ਹਨ ਸਾਰੇ ਦੇ ਸਾਰੇ ਟਨਲ, ਜ਼ਿਆਦਾਤਰ ਅੰਡਰਪਾਸ, ਪੁਲ-ਪੁਲੀਆਂ, ਸੜਕਾਂ ਪਾਣੀ ਨਾਲ ਭਰੀਆਂ ਪਈਆਂ ਹਨ ਬਿਮਾਰੀਆਂ ਫੈਲਣ ਦਾ ਸ਼ੱਕ ਵੀ ਹੋਣ ਲੱਗਾ ਹੈ। (Monsoon Water)

ਸੂਬਾ ਸਰਕਾਰ ਦਾ ਪੀਡਬਲਯੂਡੀ ਵਿਭਾਗ, ਜਲ ਬੋਰਡ, ਨਗਰ ਨਿਗਮ, ਐਨਡੀਐਮਸੀ ਅਜਿਹੇ ਮਹਿਕਮੇ ਹਨ ਜਿਨ੍ਹਾਂ ’ਤੇ ਪਾਣੀ ਖੜ੍ਹਨ ਨਾਲ ਨਜਿੱਠਣ ਦੀਆਂ ਸਮੂਹਿਕ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਇਨ੍ਹਾਂ ਸਾਰਿਆਂ ਦੇ ਭਿਆਨਕ ਸਮੱਸਿਆ ਦੇਖ ਕੇ ਸਾਹ ਫੁੱਲ ਰਹੇ ਹਨ ਤੇ ਇੱਕ-ਦੂਜੇ ਵੱਲ ਦੇਖ ਰਹੇ ਹਨ ਮਾਨਸੂਨ ਤੋਂ ਪਹਿਲਾਂ ਕੀਤੇ ਉਨ੍ਹਾਂ ਦੇ ਸਾਰੇ ਕਾਗਜ਼ੀ ਯਤਨ ਧੁਪ ਗਏ ਹਨ ਤਾਂ ਹੀ ਇਹ ਆਪਸ ’ਚ ਭਿੜ ਰਹੇ ਹਨ ਇੱਕ-ਦੂਜੇ ’ਤੇ ਨਕਾਮੀਆਂ ਦੇ ਦੋਸ਼ ਮੜ੍ਹ ਰਹੇ ਹਨ ਪਰ ਇਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਦੀ ਮਾਰ ਬੇਕਸੂਰ ਦਿੱਲੀ ਵਾਸੀ ਝੱਲ ਰਹੇ ਹਨ ਇਹ ਸਮੱਸਿਆ ਆਖ਼ਰ ਕਿਉਂ ਸਾਲ-ਦਰ -ਸਾਲ ਨਾਸੂਰ ਬਣ ਰਹੀ ਹੈ। (Monsoon Water)

ਇਹ ਵੀ ਪੜ੍ਹੋ : ਬੇਖੌਫ ਹੋਏ ਚੋਰ, ਬਿਨਾ ਪੁਲਿਸ ਦੇ ਡਰ ਚੋਰੀ ਦੀਆਂ ਘਟਨਾਵਾਂ ਨੂੰ ਦੇ ਰਹੇ ਅੰਜ਼ਾਮ

ਚੋਣਾਂ ਵਿਚ ਤਾਂ ਸਾਰੀਆਂ ਪਾਰਟੀਆਂ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦਾ ਦਮ ਭਰਦੀਆਂ ਹਨ ਚੋਣਾਂ ਜਿੱਤਣ ਤੋਂ ਬਾਅਦ ਨਿੱਲ ਬਟੇ ਸੰਨਾਟਾ ਕੁੱਲ ਮਿਲਾ ਕੇ ਮਾਨਸੂਨ ’ਚ ਪ੍ਰਸ਼ਾਸਨਿਕ ਪੱਧਰ ’ਤੇ ਜੋ ਯਤਨ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਬਰਸਾਤ ਅੱਖ ਝਮੱਕਦੇ ਹੀ ਤਹਿਸ-ਨਹਿਸ ਕਰ ਦਿੰਦੀ ਹੈ ਹਲਕੀ ਬਰਸਾਤ ਨਾਲ ਹੀ ਰਾਜਧਾਨੀ ਕਿਉਂ ਹੋਈ ਪਾਣੀ-ਪਾਣੀ? ਇਸ ਥਿਊਰੀ ਨੂੰ ਵੀ ਸਮਝਣ ਦੀ ਲੋੜ ਹੈ ਦਿੱਲੀ ਦੀ ਉੱਪਰੀ ਸਤ੍ਹਾ ਤੋਂ ਕੁਦਰਤ ਅਤੇ ਪਾਰੰਪਰਿਕ ਮਿੱਟੀ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਜਿਵੇਂ ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ’ਚ ਬਰਸਾਤ ਹੋਣ ’ਤੇ ਮਿੱਟੀ ਪਾਣੀ ਪੀ ਜਾਂਦੀ ਹੈ ਪਰ ਦਿੱਲੀ ’ਚ ਅਜਿਹਾ ਨਹੀਂ ਹੁੰਦਾ। (Monsoon Water)

ਕਿਉਂਕਿ ਪੂਰੀ ਦਿੱਲੀ ਕੰਕਰੀਟ, ਸੀਮਿੰਟ, ਇੱਟਾਂ ਗਾਰੇ ਆਦਿ ਨਾਲ ਢੱਕੀ ਹੋਈ ਹੈ ਹੇਠਲੀ ਜ਼ਮੀਨ ਦੀ ਪਰਤ ’ਚ ਪਾਣੀ ਦਾ ਜਾਣਾ ਤਾਂ ਦੂਰ ਦੀ ਗੱਲ, ਸਾਹ ਤੱਕ ਨਹੀਂ ਪਹੁੰਚਦਾ ਇਹੀ ਕਾਰਨ ਹੈ ਕਿ ਥੋੜ੍ਹੀ ਬਰਸਾਤ ਨੂੰ ਵੀ ਰਾਜਧਾਨੀ ਨਹੀਂ ਝੱਲ ਸਕਦੀ ਇੱਥੇ ਵਧਦੀ ਅਬਾਦੀ ਵੀ ਇੱਕ ਵੱਡਾ ਕਾਰਨ ਹੈ ਦਿੱਲੀ-ਐਨਸੀਆਰ ਦਾ ਜਲ ਪੱਧਰ ਸੈਂਕੜੇ ਫੁੱਟ ਹੇਠਾਂ ਚਲੇ ਜਾਣ ਦਾ ਕਾਰਨ ਵੀ ਇਹੀ ਹੈ ਕਿ ਬਰਸਾਤ ਦਾ ਪਾਣੀ ਹੇਠਲੇ ਹਿੱਸੇ ’ਚ ਨਹੀਂ ਪਹੁੰਚਦਾ ਬਰਸਾਤ ਦਾ ਪਾਣੀ ਇਸ ਤਰ੍ਹਾਂ ਹੀ ਸੜਕਾਂ ’ਤੇ ਖੜ੍ਹਾ ਰਹਿੰਦਾ ਹੈ ਬਿਨਾਂ ਦੇਰ ਕੀਤੇ ਇਸ ਸਮੱਸਿਆ ਨਾਲ ਨਜਿੱਠਣਾ ਹੋਵੇਗਾ, ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਹੋਵੇਗਾ। (Monsoon Water)

ਕੱਚੀ ਜ਼ਮੀਨ ਨੂੰ ਫਿਰ ਤੋਂ ਤਿਆਰ ਕਰਨਾ ਹੋਵੇਗਾ ਪਰ, ਲੱਗਦਾ ਨਹੀਂ ਕਿ ਹਕੂਮਤਾਂ ਅਤੇ ਵਿਵਸਥਾ ਅਜਿਹਾ ਕੁਝ ਕਰਨਗੀਆਂ? ਬਰਸਾਤ ਦੇ ਸਮੇਂ ਪਾਣੀ ਖੜ੍ਹਨ ਸਬੰਧੀ ਸੱਤਾਧਿਰ ਤੇ ਵਿਰੋਧੀ ਧਿਰ ’ਚ ਸਿਰਫ ਰਾਜਨੀਤੀ ਹੁੰਦੀ ਹੈ ਜਦੋਂਕਿ, ਹੱਲ ਅਤੇ ਬਦਲ ਮਿਲ ਕੇ ਕੇ ਕੱਢਣੇ ਚਾਹੀਦੇ ਹਨ ਮਾਨਸੂਨ ਤੋਂ ਪਹਿਲਾਂ ਸਰਕਾਰੀ ਪੱਖ ਜੇਕਰ ਦੇਖੀਏ ਤਾਂ ਪਾਣੀ ਖੜ੍ਹਨ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਕਸਰ ਨਹੀਂ ਛੱਡੀ ਜਾਂਦੀ ਦਿੱਲੀ ’ਚ 4 ਮੀਟਰ ਡੂੰਘੇ ਨਾਲੇ ਦੀ ਜਿੰਮੇਵਾਰੀ ਐਮਸੀਡੀ ’ਤੇ ਹੁੰਦੀ ਹੈ ਜਿਸ ਨੂੰ ਡ੍ਰੇਨ ਨਾਲ ਸਾਫ ਕੀਤਾ ਜਾਂਦਾ ਹੈ ਉਨ੍ਹਾਂ ਦਾ ਮੈਂਟੇਨੈਂਸ ਵਿਭਾਗ ਲੱਗਿਆ ਹੁੰਦਾ ਹੈ ਮਾਨਸੂਨ ਤੋਂ ਪਹਿਲਾਂ ਲਗਾਤਾਰ ਬੈਠਕਾਂ ਕੀਤੀਆਂ ਜਾਂਦੀਆਂ ਹਨ। (Monsoon Water)

ਜਿਨ੍ਹਾਂ ’ਚ ਸਾਰੇ ਵਿਭਾਗਾਂ ਦੇ ਜਿੰਮੇਵਾਰ ਅਤੇ ਮੁੱਖ ਅਧਿਕਾਰੀ ਮੌਜ਼ੂਦ ਰਹਿੰਦੇ ਹਨ ਸਾਰਿਆਂ ਨੂੰ ਆਪਣੇ-ਆਪਣੇ ਹਿੱਸੇ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਮਈ-ਜੂਨ ਦੇ ਮਹੀਨੇ ’ਚ ਇਹ ਸਾਰੇ ਆਪਸ ’ਚ ਤਾਲਮੇਲ ਬਿਠਾ ਕੇ ਡੇ੍ਰਨ ਨਾਲ ਨਾਲਿਆਂ ਦੀ ਸਾਫ-ਸਫਾਈ ਕਰਦੇ ਹਨ ਇਹ ਦੋ ਮਹੀਨੇ ਇਨ੍ਹਾਂ ਵਿਭਾਗਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੇ ਪਰ, ਬਰਸਾਤ ਪੈਣ ’ਤੇ ਸਥਿਤੀ ਜਦੋਂ ਬਿਗੜਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਮੀਆਂ ਕਿੱਥੇ-ਕਿੱਥੇ ਰਹੀਆਂ ਬਰਸਾਤ ਦਾ ਪਾਣੀ ਸਾਂਭਣਾ ਵੀ ਬਹੱਦ ਜ਼ਰੂਰੀ ਹੈ ਇਸ ਲਈ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਪਾਣੀ ਦੀ ਵਰਤੋਂ ਅਤੇ ਬਰਸਾਤ ਦਾ ਬਰਬਾਦ ਹੁੰਦਾ ਪਾਣੀ ਆਉਣ ਵਾਲੇ ਦਿਨਾਂ ਲਈ ਡੂੰਘਾ ਸੰਕਟ ਹੈ। (Monsoon Water)

ਮਾਨਸੂਨ ’ਚ ਪੈਦਾ ਹੋਈਆਂ ਸਮੱਸਿਆਵਾਂ ’ਤੇ ਸੱਤਾ ਧਿਰ ਅਤੇ ਵਿਰੋਧੀ ਧਿਰ ’ਚ ਜੰਮ ਕੇ ਧੱਕਾਮੁੱਕੀ ਵਾਲੀ ਸਥਿਤੀ ਬਣੀ ਹੋਈ ਹੈ ਸਮੱਸਿਆ ਦੇ ਹੱਲ ਵੱਲ ਕਿਸੇ ਦਾ ਧਿਆਨ ਨਹੀਂ ਹੈ ਸਾਰੇ ਆਪਸ ’ਚ ਲੜ ਰਹੇ ਹਨ ਦਿੱਲੀ ’ਚ ਪਾਣੀ ਖੜ੍ਹਨ ਨਾਲ ਲੋਕਾਂ ਦੀ ਮੌਤ ਵੀ ਹੋਈ ਭੈਰੋਂ ਸਿੰਘ ਮਾਰਗ, ਪ੍ਰਗਤੀ ਮੈਦਾਨ ਅੰਡਰਪਾਸ, ਮਿੰਟੋ ਰੋਡ, ਦਿੱਲੀ ਗੇਟ ਵਰਗੇ ਲੋ ਲਾਈਨ ਏਰੀਆ ਦੀਆਂ ਮੁੱਖ ਥਾਵਾਂ ’ਤੇ ਹਰੇਕ ਮਾਨਸੂਨ ’ਚ ਸਥਿਤੀ ਡਾਵਾਂਡੋਲ ਹੁੰਦੀ ਹੈ ਦਿੱਕਤ ਸਭ ਤੋਂ ਵੱਡੀ ਦਰਅਸਲ ਇਹ ਹੈ। (Monsoon Water)

ਸਥਿਤੀ ਆਮ ਹੋਣ ਤੋਂ ਬਾਅਦ ਵਿਭਾਗਾਂ ਦੀ ਕਾਰਵਾਈ ਸ਼ਾਂਤ ਹੋ ਜਾਂਦੀ ਹੈ ਅਤੇ ਇਹ ਭੁੱਲ ਜਾਂਦੇ ਹਨ ਕਿ ਅਗਲੇ ਸਾਲ ਵੀ ਅਜਿਹਾ ਹੀ ਹੋਵੇਗਾ ਸਮੇਂ ਦੀ ਦਰਕਾਰ ਇਹੀ ਹੈ ਕਿ ਮੁਕੰਮਲ ਅਤੇ ਕਾਰਗਰ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ ਨਹੀਂ ਤਾਂ ਸਥਿਤੀ ਹਰ ਸਾਲ ਇਸੇ ਤਰ੍ਹਾਂ ਹੀ ਰਹੇਗੀ ਪਹਿਲਾਂ ਏਦਾਂ ਹੁੰਦਾ ਸੀ ਕਿ ਪਾਣੀ ਖੜ੍ਹਨ ਨਾਲ ਕੁਝ ਹੀ ਪ੍ਰੇਸ਼ਾਨੀਆਂ ਹੁੰਦੀਆਂ ਸਨ, ਜਿਵੇਂ ਆਵਾਜਾਈ ਰੁਕਣਾ, ਸੜਕਾਂ ਨਾਲ ਸੰਪਰਕ ਟੁੱਟ ਜਾਣਾ ਪਰ, ਹੁਣ ਜਾਨ-ਮਾਲ ਦਾ ਨੁਕਸਾਨ ਹੋਣਾ ਲੱਗਾ ਹੈ ਘੋਰ ਚਿੰਤਾ ਦਾ ਵਿਸ਼ਾ ਇਹੀ ਹੈ ਕਿ ਚੰਗੇ ਮਾਨਸੂਨ ’ਚ ਪਾਣੀ ਦੀ ਸੰਭਾਲ ਨਾ ਹੋਣਾ ਵੀ ਆਉਣ ਵਾਲੇ ਦਿਨਾਂ ਲਈ ਸੰਕਟ ਦੀ ਘੜੀ ਹੈ। (Monsoon Water)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਠਾਕੁਰ