ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕੀਤੀ ਕਾਰਵਾਈ ਦੀ ਮੰਗ
(ਵਿਜੈ ਸਿੰਗਲਾ) ਭਵਾਨੀਗੜ੍ਹ। ਆਏ ਦਿਨ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ’ਤੇ ਚੋਰੀਆਂ ਹੋਣ ਕਾਰਨ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਲਈ ਚੋਰਾਂ ਖਿਲਾਫ਼ ਸਖ਼ਤੀ ਵਰਤੀ ਜਾਵੇ। Thieves Stole Cables
ਇਹ ਵੀ ਪੜ੍ਹੋ: ਹੈਰੋਇਨ ਸਮੇਤ ਤਿੰਨ ਕਾਰ ਸਵਾਰ ਗ੍ਰਿਫ਼ਤਾਰ
ਕਿਸਾਨ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਰੈਣਗੜ੍ਹ ਨੇ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀ ਉਸਦੀ ਜ਼ਮੀਨ ਵਿਚ ਲੱਗੀ ਮੋਟਰ ਦੀ ਕਰੀਬ 30 ਫੁੱਟ ਕੇਬਲ ਤਾਰ ਵੱਢ ਕੇ ਲੈ ਗਏ ਅਤੇ ਮੋਟਰ ਦਾ ਸਟਾਟਰ ਵੀ ਭੰਨ ਕੇ ਉਸ ਵਿਚੋਂ ਸਮਾਨ ਕੱਢ ਕੇ ਲੈ ਗਏ। ਅੱਜ ਪੁਲਿਸ ਚੌਂਕੀ ਘਰਾਚੋਂ ਆਏ ਕਿਸਾਨਾਂ ਜਗਸੀਰ ਸਿੰਘ ਵਾਸੀ ਕਾਹਨਗੜ੍ਹ ਦੀਆਂ 3 ਮੋਟਰਾਂ, ਬਹਾਦਰ ਸਿੰਘ ਵਾਸੀ ਕਾਹਨਗੜ੍ਹ ਦੀਆਂ ਦੋ ਮੋਟਰਾਂ, ਪ੍ਰਗਟ ਸਿੰਘ ਕਾਹਨਗੜ੍ਹ ਦੀ ਇਕ ਮੋਟਰ, ਜਗਤਾਰ ਸਿੰਘ ਦੀ ਇਕ ਮੋਟਰ ਜਗਸੀਰ ਸਿੰਘ, ਬੀਰਬਲ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ ਨਰੈਣਗੜ੍ਹ, ਦਲਬਾਰਾ ਸਿੰਘ , ਕਿ੍ਰਸ਼ਨਪਾਲ ਸਿੰਘ , ਜਰਨੈਲ ਸਿੰਘ , ਮੇਜਰ ਸਿੰਘ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਟਰਾਂ ਦੀ ਭੰਨ-ਤੋੜ ਕਰਕੇ ਵਿਚਲਾ ਸਮਾਨ ਚੋਰੀ ਕੀਤਾ ਗਿਆ। Thieves Stole Cables
ਚੋਰਾਂ ਨੇ ਕੇਬਲਾਂ ਚੋਰੀ ਕਰਕੇ ਖੇਤਾਂ ’ਚ ਬੈਠ ਕੇ ਹੀ ਕੇਬਲਾਂ ਵਿੱਚੋਂ ਤਾਂਬਾ ਕੱਢਿਆ
ਪਿੰਡ ਨਰੈਣਗੜ੍ਹ ਅਤੇ ਕਾਹਨਗੜ੍ਹ ਦੇ ਉਕਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੇ ਹੌਂਸਲੇ ਇਹਨੇ ਬੁਲੰਦ ਹੋ ਚੁੱਕੇ ਹਨ ਉਹਨਾਂ ਨੇ ਕੇਬਲਾਂ ਚੋਰੀ ਕਰਕੇ ਖੇਤਾਂ ਵਿਚ ਬੈਠ ਕੇ ਹੀ ਕੇਬਲਾਂ ਵਿੱਚੋਂ ਤਾਂਬਾ ਕੱਢਿਆ ਗਿਆ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈਅ ਦਿਖਾਈ ਨਹੀਂ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਜਿੰਨ੍ਹਾਂ ਮੋਟਰਾਂ ’ਤੇ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਆ ਕੇ ਬੈਠੇ ਹਨ ਉਹੀ ਮੋਟਰਾਂ ਦੀ ਬੱਚਤ ਰਹੀ ਹੈ ਬਾਕੀ ਦਰਜਨਾਂ ਮੋਟਰਾਂ ਦੀਆਂ ਕੇਬਲਾਂ, ਸਟਾਟਰ, ਖੇਤ ਦੇ ਕੋਠਿਆਂ ਵਿਚ ਪਿਆ ਹੋਰ ਘਰੇਲੂ ਸਮਾਨ ਜਾਂ ਤਾਂ ਚੋਰੀ ਕੀਤਾ ਗਿਆ ਜਾਂ ਭੰਨ ਤੋੜ ਕਰਕੇ ਛੱਡੇ ਗਏ। ਕਿਸਾਨਾਂ ਨੇ ਇਹ ਵੀ ਦੁੱਖ ਪ੍ਰਗਟ ਕੀਤਾ ਕਿ ਕੋਈ ਵੀ ਕਿਸਾਨ ਰਾਤ ਨੂੰ ਆਪਣੀ ਮੋਟਰ ’ਤੇ ਇਕੱਲਾ ਨਹੀਂ ਜਾ ਸਕਦਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।