Team India: ‘ਵਿਸ਼ਵ ਚੈਂਪੀਅਨ’ ਦੀ ਘਰ ਵਾਪਸੀ ਸਬੰਧੀ ਆਈ ਵੱਡੀ ਅਪਡੇਟ

Team India

‘ਏਅਰ ਇੰਡੀਆ ਚੈਂਪੀਅਨ 24 ਵਿਸ਼ਵ ਕੱਪ’ ਫਲਾਈਟ ਬਾਰਬਾਡੋਸ ਰਵਾਨਾ

  • ਭਲਕੇ ਭਾਰਤ ਪਹੁੰਚ ਸਕਦੀ ਹੈ ਟੀਮ ਇੰਡੀਆ
  • 29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦੀ ਚੈਂਪੀਅਨ ਭਾਰਤੀ ਟੀਮ ਨੂੰ ਵਾਪਸ ਭਾਰਤ ਲਿਆਉਣ ਲਈ ਏਅਰ ਇੰਡੀਆ ਦੀ ਚਾਰਟਰਡ ਫਲਾਈਟ ਬਾਰਬਾਡੋਸ ਪਹੁੰਚ ਚੁੱਕੀ ਹੈ। ਇਸ ਦੀ ਜਾਣਕਾਰੀ ਏਐੱਨਆਈ ਨੇ ਇੱਕ ਟਵੀਟ ਕਰਕੇ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਦੀ ਪੋਸਟ ’ਚ ਫਲਾਈਟ ਵੇਖੀ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ, ਜਿਸ ਫਲਾਈਟ ਰਾਹੀਂ ਟੀਮ ਨੇ ਭਾਰਤ ਆਊਣਾ ਹੈ, ਉਸ ਏਅਰ ਇੰਡੀਆ ਦੀ ਸਪੈਸ਼ਲ ਚਾਰਟਰਡ ਫਲਾਈਟ ਦਾ ਨਾਂਅ ‘ਏਅਰ ਇੰਡੀਆ ਚੈਂਪੀਅਨਸ 24 ਵਿਸ਼ਵ ਕੱਪ’ ਰੱਖਿਆ ਗਿਆ ਹੈ। ਟੀਮ ਇੰਡੀਆ ਵੀਰਵਾਰ ਸਵੇਰੇ 6 ਵਜੇ ਤੱਕ ਦਿੱਲੀ ਪਹੁੰਚ ਸਕਦੀ ਹੈ। (Team India)

ਭਾਰਤੀ ਟੀਮ ਦੇ ਸਿੱਧਾ ਬ੍ਰਿਜਟਾਊਟ ਤੋਂ ਦਿੱਲੀ ਪਹੁੰਚਣ ਦੀ ਉਮੀਦ ਹੈ।  ਇੱਥੇ ਪਹੁੰਚਣ ਤੋਂ ਬਾਅਦ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਪਰ ਇਸ ਪ੍ਰੋਗਰਾਮ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਬੀਸੀਸੀਆਈ ਵੱਲੋਂ ਵੀ ਕੋਈ ਅਜੇ ਤੱਕ ਅਧਿਕਾਰਿਕ ਬਿਆਨ ਨਹੀਂ ਆਇਆ ਹੈ। ਤਾਜ਼ਾ ਸ਼ੈਡਊਲ ਮੁਤਾਬਕ, ਜੇਕਰ ਹੁਣ ਸ਼ਡਿਊਲ ’ਚ ਕੋਈ ਬਦਲਾਅ ਨਹੀਂ ਹੁੰਦਾ ਹੈ ਤਾਂ, ਫਲਾਈਟ ਦੇ ਬਾਰਬਾਡੋਸ ਤੋਂ ਸਵੇਰੇ 4:30 ਵਜੇ (ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ) ਉੜਾਨ ਭਰਨ ਦੀ ਉਮੀਦ ਹੈ। ਦਿੱਲੀ ਪਹੁੰਚਣ ’ਚ 16 ਘੰਟਿਆਂ ਦਾ ਸਮਾਂ ਲੱਗੇਗਾ, ਜਿੱਥੇ ਟੀਮ ਵੀਰਵਾਰ ਨੂੰ ਸਵੇਰੇ 6 ਵਜੇ ਤੱਕ (ਭਾਰਤੀ ਸਮੇਂ ਮੁਤਾਬਕ) ਆਵੇਗੀ। (Team India)

ਸਪੈਸ਼ਲ ਫਲਾਈਟ ਰਾਹੀਂ ਦਿੱਲੀ ਪਹੁੰਚਣਾ ਸੀ ਭਾਰਤੀ ਟੀਮ ਨੂੰ | Team India

ਬ੍ਰਿਜਟਾਊਨ ਦੇ ਗ੍ਰਾਂਟਲੀ ਐੱਡਮਸ ਕੌਮਾਂਤਰੀ ਏਅਰਪੋਰਟ ਨੇ ਮੰਗਲਵਾਰ ਨੂੰ ਆਪਣਾ ਆਪ੍ਰੇਸ਼ਨ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਟੀਮ ਨੂੰ ਬ੍ਰਿਜਟਾਊਨ ਤੋਂ ਸ਼ਾਮ 6 ਵਜੇ ਉਸ ਦੇ ਹੀ ਸਮੇਂ ਮੁਤਾਬਕ (3 ਜੁਲਾਈ, 3:30 ਸਵੇਰੇ ਭਾਰਤੀ ਸਮੇਂ ਮੁਤਾਬਕ) ਰਵਾਨਾ ਹੋਣ ਤੇ ਬੁੱਧਵਾਰ ਨੂੰ ਸ਼ਾਮ 7:45 ਵਜੇ (ਭਾਰਤੀ ਸਮੇਂ ਮੁਤਾਬਕ) ਦਿੱਲੀ ਪਹੁੰਚਣ ਦੀ ਉਮੀਦ ਸੀ। ਤੂਫਾਨ ਬੇਰਿਲ ਹੁਣ ਕੈਟੇਗਰੀ 5 ਤੋਂ ਹੇਠਾਂ ਆ ਕੇ 4 ਦਾ ਤੂਫਾਨ ਬਣ ਗਿਆ ਹੈ ਤੇ ਜਮੈਕਾ ਵੱਲ ਵੱਧ ਰਿਹਾ ਹੈ। (Team India)

ਇਹ ਵੀ ਪੜ੍ਹੋ : Team India: ਬਾਰਬਾਡੋਸ ਦੇ ਤੂਫਾਨ ਤੋਂ ਕਿਵੇਂ ਨਿੱਕਲੇਗੀ ‘ਵਿਸ਼ਵ ਚੈਂਪੀਅਨ’ ਟੀਮ ਇੰਡੀਆ? BCCI ਨੇ ਬਣਾਈ ਇਹ ਯੋਜਨਾ

1 ਜੁਲਾਈ ਨੂੰ ਹੀ ਵਾਪਸ ਆਉਣਾ ਸੀ | Team India

ਭਾਰਤੀ ਟੀਮ ਨੂੰ ਸੋਮਵਾਰ ਨੂੰ ਭਾਰਤ ਆਉਣ ਲਈ ਨਿਊਯਾਰਕ ਲਈ ਉੜਾਨ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਟੀਮ ਦਾ ਸ਼ਡਿਊਲ ਪ੍ਰਭਾਵਿਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਅੰਟਲਾਟਿਕ ’ਚ ਆਉਣ ਵਾਲੇ ਬੇਰਿਲ ਤੂਫਾਨ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਕੈਟੇਗਰੀ 4 ਦਾ ਇਹ ਤੂਫਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ-ਦੱਖਣ ਪੂਰਬ ’ਚ ਸੀ ਤੇ ਇਸ ਕਾਰਨ ਏਅਰਪੋਰਟ ’ਤੇ ਆਪ੍ਰੇਸ਼ਨ ਰੋਕ ਦਿੱਤੇ ਗਏ ਸਨ। (Team India)

Team India

29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ | Team India

ਭਾਰਤੀ ਟੀਮ ਨੇ 29 ਜੂਨ ਨੂੰ ਟੀ20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ’ਚ 17 ਸਾਲਾਂ ਬਾਅਦ ਚੈਂਪੀਅਨ ਬਣੀ ਹੈ। ਇਨ੍ਹਾਂ ਹੀ ਨਹੀਂ, ਭਾਰਤ ਨੇ 11 ਸਾਲਾਂ ਤੋਂ ਜਿਹੜਾ ਆਈਸੀਸੀ ਟਰਾਫੀ ਦਾ ਇੰਤਜ਼ਾਰ ਸੀ ਉਸ ਦਾ ਇੰਤਜ਼ਾਰ ਵੀ ਖਤਮ ਕੀਤਾ ਹੈ। ਬਾਰਬਾਡੋਸ ਦੇ ਕੇਨਸਿੰਗਟਨ ਓਪਲ ਮੈਦਾਨ ’ਤੇ ਖੇਡੇ ਗਏ ਭਾਰਤ ਦੇ ਦੱਖਣੀ ਅਫਰੀਕਾ ਦੇ ਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਹੈ। (Team India)

https://twitter.com/BCCI/status/1808389335487594649