ਦੋਵਾਂ ਦੀਆਂ ਲਾਸ਼ਾਂ ਬਰਾਮਦ / Sad News
(ਮਨੋਜ ਗੋਇਲ) ਘੱਗਾ। ਘੱਗਾ ਦੇ ਦੋ ਨੌਜਵਾਨਾਂ ਦੀ ਭਾਖੜਾ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਅੱਜ ਮਿਲ ਗਈਆਂ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦਾਸ ਸਿੰਘ ਉਮਰ ਲਗਭਗ 18/19 ਸਾਲ ਮਿਤੀ 26/6/2024 ਨੂੰ ਆਪਣਾ ਪੇਪਰ ਕਹਿ ਕੇ ਸੰਗਰੂਰ ਵਿਖੇ ਚਲਾ ਗਿਆ। ਜਿੱਥੋਂ ਉਸ ਨੇ ਬਾਅਦ ਦੁਪਹਿਰ 3 ਵਜੇ ਮੈਨੂੰ ਫੋਨ ਕੀਤਾ ਕਿ ਡੈਡੀ ਮੇਰਾ ਇੱਕ ਪੇਪਰ ਹੋ ਗਿਆ ਹੈ, ਦੂਜਾ ਪੇਪਰ 4 ਵਜੇ ਹੋਵੇਗਾ। ਪ੍ਰੰਤੂ ਸ਼ਾਮੀਂ 6 ਵਜੇ ਉਸ ਦਾ ਫੋਨ ਬੰਦ ਆਉਣ ਲੱਗਾ । Sad News
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਹਿਰੀਲੀ ਸ਼ਰਾਬ ਨਾਲ ਜਾਨਾਂ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ
ਦੂਜੇ ਦਿਨ ਸਵੇਰੇ ਉਸ ਦੇ ਇੱਕ ਦੋਸਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸ ਸਿੰਘ ਦੀ ਬੱਸ ਵਿੱਚ ਆਪਣੇ 4 ਹੋਰ ਦੋਸਤਾਂ ਨਾਲ ਫੇਸ ਬੁੱਕ ’ਤੇ ਵੀਡੀਓ ਪਾਈ ਹੈ, ਜਿਸ ਨੂੰ ਵੇਖ ਕੇ ਅਸੀਂ ਉਸ ਦੇ ਦੋਸਤ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਸਮੂਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਅਸੀਂ ਗੁਰਦਾਸ ਸਿੰਘ, ਦੀਪ ਵਾਸੀ ਪਿੰਡ ਰਾਏਧਰਾਣਾ, ਲਵਲੀ ਵਾਸੀ ਸੰਗਰੂਰ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਘੱਗਾ ਅਤੇ ਮੈਂ ਪਸਿਆਣਾ ਨਜ਼ਦੀਕ ਲੰਘਦੀ ਭਾਖੜਾ ਨਹਿਰ ਵਿੱਚ ਨਹਾਉਣ ਲਈ ਰੁਕੇ । ਜਿੱਥੇ ਗੁਰਦਾਸ ਸਿੰਘ ਅਤੇ ਅਰਸ਼ਦੀਪ ਸਿੰਘ ਭਾਖੜਾ ਨਹਿਰ ਵਿੱਚ ਨਹਾਉਣ ਲਈ ਉਤਰ ਗਏ। ਪ੍ਰੰਤੂ ਤੈਰਨਾ ਨਾ ਜਾਣਨ ਕਾਰਨ ਉਹ ਦੋਵੇਂ ਭਾਖੜਾ ਨਹਿਰ ਵਿੱਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।
ਦੋਵਾਂ ਮ੍ਰਿਤਕਾਂ ਗੁਰਦਾਸ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਘੱਗਾ ਅਤੇ ਅਰਸ਼ਦੀਪ ਸਿੰਘ ਪੁੱਤਰ ਬਲਵਾਨ ਰਾਮ ਵਾਸੀ ਪਿੰਡ ਸ਼ੁਤਰਾਣਾ ਜੋ ਪਿਛਲੇ 14/15 ਸਾਲਾਂ ਤੋਂ ਆਪਣੇ ਨਾਨਕੇ ਘੱਗਾ ਵਿਖੇ ਰਹਿ ਰਿਹਾ ਸੀ, ਦੀਆਂ ਲਾਸ਼ਾਂ ਅੱਜ ਹਰਿਆਣਾ ਦੇ ਪਿੰਡ ਮੈਮੜਾ ਨੇੜੇ ਭਾਖੜਾ ਨਹਿਰ ਵਿੱਚੋਂ ਮਿਲ ਗਈਆਂ ਹਨ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਸਮਾਣਾ ਵਿਖੇ ਲਿਜਾਇਆ ਗਿਆ ਹੈ । ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਪੜਤਾਲ ਬਰੀਕੀ ਨਾਲ ਕੀਤੀ ਜਾ ਰਹੀ ਹੈ।