BREAKING: ਵਿਰਾਟ-ਰੋਹਿਤ ਤੋਂ ਬਾਅਦ ਹੁਣ ਇਸ ਦਿੱਗਜ਼ ਖਿਡਾਰੀ ਨੇ ਵੀ ਲਿਆ ਸੰਨਿਆਸ

Ravindra Jadeja

ਰਵਿੰਦਰ ਜਡੇਜ਼ਾ ਨੇ ਵੀ ਟੀ20 ਕ੍ਰਿਕੇਟ ਤੋਂ ਲਿਆ ਸੰਨਿਆਸ

  • 15 ਸਾਲਾਂ ਦੇ ਕਰੀਅਰ ’ਚ 74 ਮੈਚ ਖੇਡੇ, 515 ਦੌੜਾਂ ਬਣਾਇਆਂ ਤੇ 54 ਵਿਕਟਾਂ ਵੀ ਲਈਆਂ
  • ਰਾਤ ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਲਿਆ ਸੀ ਸੰਨਿਆਸ | Ravindra Jadeja

ਸਪੋਰਟਸ ਡੈਸਕ। ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਐਤਵਾਰ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਟੀਮ ਦੇ ਦੋ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ਜਿੱਤਣ ਤੋਂ ਤੁਰੰਤ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਟੀਮ ਇੰਡੀਆ ਨੇ ਸ਼ਨਿੱਚਰਵਾਰ ਨੂੰ ਬਾਰਬਾਡੋਸ ’ਚ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ। (Ravindra Jadeja)

ਇਹ ਵੀ ਪੜ੍ਹੋ : T20 WC Prize Money: ਟੀ20 ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ ਨੂੰ ਮਿਲੇ ਐਨੇ ਕਰੋੜ ਰੁਪਏ, ਜਾਣ ਕੇ ਹੋ ਜਾਓਗੇ ਹੈਰਾਨ

ਜਡੇਜਾ ਨੇ ਇੰਸਟਾਗ੍ਰਾਮ ਪੋਸਟ ’ਤੇ ਦਿੱਤੀ ਸੰਨਿਆਸ ਦੀ ਜਾਣਕਾਰੀ | Ravindra Jadeja

ਜਡੇਜਾ ਨੇ ਲਿਖਿਆ, ਪੂਰੇ ਦਿਲ ਨਾਲ ਮੈਂ ਟੀ-20 ਅੰਤਰਰਾਸ਼ਟਰੀ ਮੈਚਾਂ ਨੂੰ ਅਲਵਿਦਾ ਕਹਿੰਦਾ ਹਾਂ। ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਤੇ ਹੋਰ ਫਾਰਮੈਟਾਂ ’ਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਸੀ। ਤੁਹਾਡੇ ਅਟੁੱਟ ਭਰੋਸੇ ਲਈ ਧੰਨਵਾਦ। (Ravindra Jadeja)

ਜਡੇਜਾ ਨੇ 2009 ’ਚ ਕੀਤਾ ਸੀ ਅੰਤਰਰਾਸ਼ਟਰੀ ਕ੍ਰਿਕੇਟ ’ਚ ਡੈਬਿਊ | Ravindra Jadeja

Ravindra Jadeja

ਰਵਿੰਦਰ ਜਡੇਜਾ ਨੇ 2009 ’ਚ ਭਾਰਤ ਲਈ ਡੈਬਿਊ ਕੀਤਾ ਸੀ। ਉਨ੍ਹਾਂ ਟੀ-20 ਫਾਰਮੈਟ ’ਚ ਕੁੱਲ 74 ਮੈਚ ਖੇਡੇ। ਇਨ੍ਹਾਂ ’ਚ ਸਟਾਰ ਆਲਰਾਊਂਡਰ ਨੇ 127.16 ਦੀ ਸਟ੍ਰਾਈਕ ਰੇਟ ਨਾਲ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਲਈਆਂ। ਇਸ ਤੋਂ ਇਲਾਵਾ ਖੱਬੇ ਹੱਥ ਦੇ ਇਸ ਗੇਂਦਬਾਜ ਨੇ 2009 ਤੋਂ 2024 ਤੱਕ ਟੀ-20 ਵਿਸ਼ਵ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁੱਲ 30 ਮੈਚ ਖੇਡੇ। ਇਨ੍ਹਾਂ ’ਚ ਜਡੇਜਾ ਨੇ ਕੁੱਲ 130 ਦੌੜਾਂ ਬਣਾਈਆਂ ਤੇ 22 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆ ਕੱਪ ’ਚ ਛੇ ਮੈਚ ਖੇਡੇ। ਇਨ੍ਹਾਂ ’ਚ ਉਨ੍ਹਾਂ ਨੇ ਦੋ ਪਾਰੀਆਂ ’ਚ 35 ਦੌੜਾਂ ਬਣਾਈਆਂ। (Ravindra Jadeja)

ਵਿਸ਼ਵ ਕੱਪ ’ਚ ਕੁਝ ਖਾਸ ਨਹੀਂ ਕਰ ਸਕੇ ਰਵਿੰਦਰ ਜਡੇਜ਼ਾ | Ravindra Jadeja

ਜਡੇਜਾ ਨੇ ਇਸ ਪੂਰੇ ਟੂਰਨਾਮੈਂਟ ’ਚ 8 ਮੈਚਾਂ ਦੀਆਂ 5 ਪਾਰੀਆਂ ’ਚ ਸਿਰਫ 36 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰਵਿੰਦਰ ਜ਼ਡੇਜ਼ਾ ਦਾ ਸਕੋਰ 2, 17, 9, 7, 10 ਰਿਹਾ। ਇੰਨਾ ਹੀ ਨਹੀਂ ਉਨ੍ਹਾਂ ਨੇ ਗੇਂਦਬਾਜ਼ੀ ’ਚ ਵੀ ਕੁਝ ਖਾਸ ਨਹੀਂ ਕੀਤਾ ਤੇ ਉਨ੍ਹਾਂ ਨੂੰ ਇਸ ਵਿਸ਼ਵ ਕੱਪ ’ਚ ਸਿਰਫ 1 ਵਿਕਟ ਹੀ ਮਿਲੀ। (Ravindra Jadeja)