ਵਿਰਾਟ ਦੇ ਗਲੇ ਲੱਗ ਰੋਏ ਕਪਤਾਨ ਰੋਹਿਤ ਸ਼ਰਮਾ | IND vs SA Final
- ਹਾਰਦਿਕ ਨੂੰ ਜਾਦੂਈ ਜੱਫੀ ਦਿੱਤੀ | IND vs SA Final
ਸਪੋਰਟਸ ਡੈਸਕ। ਭਾਰਤੀ ਟੀਮ ਦੇ ਟੀ20 ਵਿਸ਼ਵ ਕੱਪ ਜਿੱਤਣ ਦਾ ਜਸ਼ਨ ਬਾਰਬਾਡੋਸ ਤੋਂ ਭਾਰਤ ਤੱਕ ਮਨਾਇਆ ਜਾ ਰਿਹਾ ਹੈ। ਮੈਚ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਆਪਣੀਆਂ ਭਾਵਨਾਵਾ ਨੂੰ ਨਹੀਂ ਰੋਕ ਸਕੇ। ਜਮੀਨ ’ਤੇ ਹੱੱਥ ਮਾਰਨਾ ਸ਼ੁਰੂ ਕਰ ਦਿੱਤਾ। ਵਿਰਾਟ ਦੇ ਗਲੇ ਲੱਗ ਰੋਏ। ਹਾਰਦਿਕ ਪਾਂਡਿਆ ਦੀ ਗੱਲ੍ਹ ਚੁੰਮੀ ਤੇ ਗਲੇ ਲਾ ਲਿਆ। ਮੈਚ ਦੌਰਾਨ ਵੀ ਕਈ ਵੱਡੇ ਪਲ ਸਨ, ਜਿਹੜੇ ਯਾਦਗਾਰ ਬਣ ਗਏ। 2011 ਤੋਂ ਬਾਅਦ ਹੁਣ ਭਾਰਤੀ ਟੀਮ ਵਿਸ਼ਵ ਕੱਪ ਜਿੱਤੀ ਹੈ। ਇਸ ਜਿੱਤ ਦੀ ਕਹਾਣੀ ਮੋਮੇਂਟਸ ’ਚ ਵੇਖੋ। (IND vs SA Final)
ਜਿੱਤ ਦੇ ਜਸ਼ਨ ’ਚ ਡੁੱਬੀ ਭਾਰਤੀ ਟੀਮ, ਵੇਖੋ ਤਸਵੀਰਾਂ | IND vs SA Final
1. ਰੋਹਿਤ ਨੇ ਲਹਿਰਾਇਆ ਝੰਡਾ | IND vs SA Final
ਟੀ20 ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬੀਸੀਸੀਆਈ ਮੈਂਬਰ ਜੈਅ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਟੀ20 ਵਿਸ਼ਵ ਕੱਪ ’ਚ ਅਸੀਂ ਰੋਹਿਤ ਦੀ ਕਪਤਾਨੀ ’ਚ ਬਾਰਬਾਡੋਸ ’ਚ ਭਾਰਤ ਦਾ ਝੰਡਾ ਲਹਿਰਾਵਾਂਗੇ। ਭਾਰਤੀ ਕਪਤਾਨ ਨੇ ਮੈਚ ਜਿੱਤਣ ਤੋਂ ਬਾਅਤ ਅਜਿਹਾ ਹੀ ਕੀਤਾ ਤੇ ਜੈਅ ਸ਼ਾਹ ਦੀ ਗੱਲ ਨੂੰ ਸੱਚ ਸਾਬਤ ਕਰ ਦਿੱਤਾ। ਇਸ ਮੌਕੇ ਜੈਅ ਸ਼ਾਹ ਵੀ ਮੌਜ਼ੂਦ ਸਨ।
2. ਰੋਹਿਤ-ਵਿਰਾਟ ਗਲੇ ਮਿਲਕੇ ਰੋਏ
ਟੀ-20 ਵਿਸਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਤੇ ਰੋਹਿਤ ਨੇ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫਾਈਨਲ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ 1 ਮਿੰਟ ਤੱਕ ਜੱਫੀ ਪਾਈ। ਦੋਵਾਂ ਦੀਆਂ ਅੱਖਾਂ ’ਚ ਹੰਝੂ ਸਨ। ਲੰਬੇ ਸਮੇਂ ਤੱਕ ਟੀ-20 ਇੰਟਰਨੈਸ਼ਨਲ ’ਚ ਖੇਡਣ ਤੋਂ ਬਾਅਦ ਦੋਵਾਂ ਨੇ ਇਸ ਨੂੰ ਅਲਵਿਦਾ ਕਹਿ ਦਿੱਤਾ ਹੈ।
3. ਰੋਹਿਤ ਨੇ ਹਾਰਦਿਕ ਨੂੰ ਜਾਦੂਈ ਜੱਫੀ ਦਿੱਤੀ
ਅਹਿਮ ਮੌਕੇ ’ਤੇ 3 ਵਿਕਟਾਂ ਲੈ ਕੇ ਮੈਚ ਨੂੰ ਭਾਰਤ ਦੇ ਪੱਖ ’ਚ ਕਰਨ ਵਾਲੇ ਹਾਰਦਿਕ ਪੰਡਯਾ ਨੇ ਵੀ ਕਪਤਾਨ ਰੋਹਿਤ ਨੂੰ ਜੱਫੀ ਪਾਈ। ਰੋਹਿਤ ਨੇ ਉਸ ਨੂੰ ਜੱਫੀ ਪਾਈ ਤੇ ਉਨ੍ਹਾਂ ਦੀ ਗੱਲ ਨੂੰ ਚੁੰਮਿਆ। ਹਾਰਦਿਕ ਦੀਆਂ ਅੱਖਾਂ ’ਚ ਹੰਝੂ ਸਨ।
4. ਅਰਸ਼ਦੀਪ ਤੇ ਵਿਰਾਟ ਕੋਹਲੀ ਦਾ ਭੰਗੜਾ
ਮੈਚ ਤੋਂ ਬਾਅਦ ਪੂਰੀ ਟੀਮ ਨੇ ਜੋਸ਼ ਨਾਲ ਡਾਂਸ ਕੀਤਾ। ਵਿਰਾਟ ਕੋਹਲੀ ਤੇ ਅਰਸ਼ਦੀਪ ਦਾ ਭੰਗੜਾ ਖਿੱਚ ਦਾ ਕੇਂਦਰ ਰਿਹਾ।
5. ਵਿਰਾਟ ਨੇ ਅਨੁਸ਼ਕਾ ਨੂੰ ਵੀਡੀਓ ਕਾਲ ਕੀਤੀ
ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਟੀ-20 ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨੂੰ ਵੀਡੀਓ ਕਾਲ ਕੀਤੀ ਤੇ ਕਾਫੀ ਦੇਰ ਤੱਕ ਗੱਲ ਕਰਦੇ ਰਹੇ।
ਇਹ ਵੀ ਪੜ੍ਹੋ : IND vs SA: ਅੱਧੀ ਰਾਤ ਭਾਰਤ ‘ਚ ਮਨਾਈ ਗਈ ਦੀਵਾਲੀ, 17 ਸਾਲਾਂ ਬਾਅਦ ਭਾਰਤ ਬਣਿਆ ਟੀ20 ਵਿਸ਼ਵ ਚੈਂਪੀਅਨ
6. ਕੋਚ ਰਾਹੁਲ ਦ੍ਰਾਵਿੜ ਨੂੰ ਮੋਢਿਆਂ ’ਤੇ ਚੁੱਕ ਲਿਆ
ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ 19ਵੇਂ ਓਵਰ ’ਚ ਕਾਫੀ ਉਤਸ਼ਾਹਿਤ ਨਜਰ ਆਏ। ਆਪਣੇ ਸ਼ਾਂਤ ਸੁਭਾਅ ਲਈ ਮਸ਼ਹੂਰ ਦ੍ਰਾਵਿੜ ਨੇ ਜੋਰਦਾਰ ਜਸ਼ਨ ਮਨਾਇਆ। ਟੀਮ ਇੰਡੀਆ ਦੇ ਖਿਡਾਰੀਆਂ ਨੇ ਰਾਹੁਲ ਦ੍ਰਾਵਿੜ ਨੂੰ ਮੋਢਿਆਂ ’ਤੇ ਚੁੱਕ ਲਿਆ।
7. ਭਾਰਤੀ ਟੀਮ ਦਾ ਜੇਤੂ ਪਲ
20ਵਾਂ ਓਵਰ ਖਤਮ ਹੁੰਦੇ ਹੀ ਟੀਮ ਇੰਡੀਆ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਕੁਝ ਹੀ ਪਲਾਂ ’ਚ ਕੋਚ ਤੇ ਟੀਮ ਸਟਾਫ ਮੈਦਾਨ ’ਚ ਆ ਗਿਆ। ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ।
8. ਰੋ ਪਏ ਮੁਹੰਮਦ ਸਿਰਾਜ
ਮੋ. ਸਿਰਾਜ ਨੇ ਫਾਈਨਲ ਮੈਚ ਨਹੀਂ ਖੇਡਿਆ। ਉਨ੍ਹਾਂ ਨੇ ਸਿਰਫ ਅਮਰੀਕਾ ’ਚ ਹੋਏ ਮੈਚਾਂ ’ਚ ਹੀ ਪ੍ਰਦਰਸ਼ਨ ਕੀਤਾ। ਜਿੱਤ ਤੋਂ ਬਾਅਦ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਇਸ ਦੌਰਾਨ ਸਿਰਾਜ ਰੋ ਪਏ।
9. ਰੋਹਿਤ ਸ਼ਰਮਾ ਦੇ ਖੁਸ਼ੀ ਭਰੇ ਕਦਮ
ਵਿਸ਼ਵ ਕੱਪ ਟਰਾਫੀ ਦੌਰਾਨ ਜੈ ਸ਼ਾਹ ਵੀ ਮੌਜ਼ੂਦ ਸਨ। ਟੀਮ ਇੰਡੀਆ ਸਟੇਜ ’ਤੇ ਖੁਸ਼ ਸੀ ਤੇ ਕਪਤਾਨ ਰੋਹਿਤ ਸ਼ਰਮਾ ਦਾ ਇੰਤਜਾਰ ਕਰ ਰਹੀ ਸੀ। ਛੋਟੇ-ਛੋਟੇ ਕਦਮ ਚੁੱਕਦੇ ਹੋਏ ਰੋਹਿਤ ਖੁਸ਼ੀ ਨਾਲ ਸਟੇਜ ’ਤੇ ਆਏ ਤੇ ਟਰਾਫੀ ਨਾਲ ਜਸ਼ਨ ਮਨਾਇਆ।
10. ਰੋਹਿਤ ਸ਼ਰਮਾ ਨੇ ਪਿੱਚ ਦੀ ਮਿੱਟੀ ਚੱਖੀ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਜਿੱਤਣ ਤੋਂ ਬਾਅਦ ਪਿੱਚ ’ਤੇ ਜਾ ਕੇ ਬਾਰਬਾਡੋਸ ਦੀ ਪਿੱਚ ਦੀ ਮਿੱਟੀ ਦਾ ਸੁਆਦ ਚੱਖਿਆ ਤੇ ਵਿਸ਼ਵ ਕੱਪ ਜਿੱਤ ਨੂੰ ਯਾਦਗਾਰ ਬਣਾ ਦਿੱਤਾ। ਟੀ-20 ਇੰਟਰਨੈਸ਼ਨਲ ’ਚ ਰੋਹਿਤ ਸ਼ਰਮਾ ਦਾ ਇਹ ਆਖਰੀ ਮੈਚ ਸੀ।
11. ਮੈਚ ਤੋਂ ਬਾਅਦ ਡੀ ਕਾਕ ਨੂੰ ਮਿਲੇ ਰਿਸ਼ਭ ਪੰਤ
ਮੈਚ ਤੋਂ ਬਾਅਦ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ ਕਵਿੰਟਨ ਡੀ ਕਾਕ ਨਾਲ ਗੱਲ ਕਰਦੇ ਵੇਖਿਆ ਗਿਆ।
12. ਪਤਨੀ ਰਿਤਿਕਾ ਦੇ ਗਲੇ ਲੱਗੇ ਭਾਵੁਕ ਹੋਏ ਰੋਹਿਤ ਸ਼ਰਮਾ
ਟਰਾਫੀ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਕਾਫੀ ਭਾਵੁਕ ਹੋ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹਾਰਦਿਕ ਪੰਡਯਾ ਨੂੰ ਗਲੇ ਲਾਇਆ। ਇਸ ਤੋਂ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਨਹੀਂ ਰੁਕ ਰਹੇ ਸਨ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ ਉਨ੍ਹਾਂ ਨੂੰ ਗਲੇ ਲਾਇਆ ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਵੀ ਹੰਝੂ ਵਹਿਣ ਲੱਗੇ।
13. ਲਖਨਊ ’ਚ ਹੋਲੀ-ਦੀਵਾਲੀ ਦੀ ਅੱਧੀ ਰਾਤ
ਭਾਰਤ ਦੀ ਜਿੱਤ ਤੋਂ ਬਾਅਦ ਅੱਧੀ ਰਾਤ ਨੂੰ ਲੋਕ ਸੜਕਾਂ ’ਤੇ ਨਿਕਲ ਆਏ ਤੇ ਜਸ਼ਨ ਮਨਾਏ। ਪਟਾਕੇ ਵੀ ਚਲਾਏ ਗਏ ਤੇ ਤਿਰੰਗਾ ਵੀ ਲਹਿਰਾਇਆ ਗਿਆ। ਕਈ ਥਾਵਾਂ ’ਤੇ ਲੋਕਾਂ ਨੇ ਅਬੀਰ-ਗੁਲਾਲ ਵੀ ਉਡਾਏ।