Ladakh Tank ਏਕ੍ਸਿਡੇੰਟ : ਲੇਹ (ਏਜੰਸੀ)। Ladakh Accident ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ‘ਚ ਸ਼ੁੱਕਰਵਾਰ ਨੂੰ ਟੈਂਕ ਅਭਿਆਸ ਦੌਰਾਨ ਹੋਏ ਹਾਦਸੇ ‘ਚ ਫੌਜ ਦੇ ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਨਦੀ ਪਾਰ ਕਰਨ ਲਈ ਟੈਂਕ ਅਭਿਆਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ‘ਚ ਫੌਜ ਦੇ ਕਈ ਜਵਾਨਾਂ ਦੀ ਜਾਨ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। Ladakh Accident
ਇਹ ਵੀ ਪੜ੍ਹੋ: ਰੇਲਵੇ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਲਿਆ ਇਹ ਵੱਡਾ ਫੈਸਲਾ, ਜਾਣੋ….
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ‘ਚ ਫੌਜੀ ਅਭਿਆਸ ਦੌਰਾਨ ਪੰਜ ਜਵਾਨਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਜਵਾਨਾਂ ਦੀ ਮੌਤ ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ‘ਚ ਨਦੀ ਰਾਹੀਂ ਟੈਂਕ ਪਾਰ ਕਰਨ ਦੇ ਅਭਿਆਸ ਦੌਰਾਨ ਵਾਪਰੇ ਹਾਦਸੇ ‘ਚ ਹੋਈ। ਸਿੰਘ ਨੇ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ‘ਚ ਲਿਖਿਆ, ”ਲੱਦਾਖ ‘ਚ ਨਦੀ ਦੇ ਪਾਰ ਟੈਂਕਾਂ ਨੂੰ ਲਿਜਾਣ ਦੇ ਅਭਿਆਸ ਦੌਰਾਨ ਇਕ ਮੰਦਭਾਗੀ ਘਟਨਾ ‘ਚ ਸਾਡੀ ਫੌਜ ਦੇ ਪੰਜ ਬਹਾਦਰ ਜਵਾਨਾਂ ਦੀ ਮੌਤ ‘ਤੇ ਬਹੁਤ ਦੁੱਖ ਹੋਇਆ। ਅਸੀਂ ਦੇਸ਼ ਪ੍ਰਤੀ ਸਾਡੇ ਬਹਾਦਰ ਸੈਨਿਕਾਂ ਦੀ ਬੇਮਿਸਾਲ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਸੰਕਟ ਦੀ ਇਸ ਘੜੀ ਵਿੱਚ ਸਮੁੱਚਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।” Ladakh Accident
ਇਹ ਵੀ ਪੜ੍ਹੋ: IND vs SA: ਫਾਈਨਲ ’ਤੇ ‘ਵੱਡਾ ਖਤਰਾ’! ਕਿਸ ਨੂੰ ਮਿਲੇਗੀ ਟਰਾਫੀ, ਦੋਵੇਂ ਟੀਮਾਂ ਤਿਆਰ
ਰੱਖਿਆ ਸੂਤਰਾਂ ਅਨੁਸਾਰ ਇਹ ਹਾਦਸਾ ਨਦੀ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਵਾਪਰਿਆ ਹੈ। ਫੌਜ ਨੇ ਕਿਹਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਵਾਪਰਿਆ ਜਦੋਂ ਟੈਂਕ ‘ਤੇ ਸਵਾਰ ਸੈਨਿਕ ਫੌਜੀ ਅਭਿਆਸ ਤੋਂ ਬਾਅਦ ਟੈਂਕ ਨੂੰ ਸ਼ਿਓਕ ਨਦੀ ਤੋਂ ਬਾਹਰ ਕੱਢ ਰਹੇ ਸਨ। ਨਦੀ ‘ਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਇਹ ਸਿਪਾਹੀ ਉੱਥੇ ਹੀ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਬਚਾਅ ਟੀਮਾਂ ਨੂੰ ਰਵਾਨਾ ਕੀਤਾ ਗਿਆ ਪਰ ਪਾਣੀ ਦਾ ਪੱਧਰ ਅਤੇ ਵਹਾਅ ਇੰਨਾ ਤੇਜ਼ ਸੀ ਕਿ ਬਚਾਅ ਮਿਸ਼ਨ ਸਫਲ ਨਹੀਂ ਹੋ ਸਕਿਆ।