ਸੰਯੁਕਤ ਰਾਸ਼ਟਰ ਨੇ ਇਜ਼ਰਾਈਲ, ਹਮਾਸ ਅਤੇ ਫਲਸਤੀਨੀ ਜਿਹਾਦ ਦੇ ਹਥਿਆਰਬੰਦ ਸੰਗਠਨਾਂ ਨੂੰ ‘ਲਿਸਟ ਆਫ ਸ਼ੇਮ’ ’ਚ ਸ਼ਾਮਲ ਕਰ ਲਿਆ ਹੈ ਤਿੰਨੇ ਧਿਰਾਂ ਨੂੰ ਇਸ ਬਦਨੁਮਾ ਲਿਸਟ ’ਚ ਸ਼ਾਮਲ ਕਰਨ ਨਾਲ ਜੰਗ ਦਾ ਕਲੰਕ ਇਨ੍ਹਾਂ ਦੇ ਮੱਥੇ ’ਤੇ ਲੱਗ ਗਿਆ ਹੈ ਇਹ ਲਿਸਟ ਜੰਗ ’ਚ ਬੱਚਿਆਂ ’ਤੇ ਹੋ ਰਹੇ ਹਮਲਿਆਂ ’ਤੇ ਕੇਂਦਰਿਤ ਹੈ ਇਸ ਜੰਗ ’ਚ 38 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 10 ਹਜ਼ਾਰ ਤੋਂ ਵੱਧ ਬੱਚੇ ਹਨ ਜੇਕਰ ਸਹੀ ਅਰਥਾਂ ’ਚ ਕਹੀਏ ਤਾਂ ਇਜ਼ਰਾਈਲ ਤੇ ਹਮਾਸ ਦਰਮਿਆਨ ਹੋ ਰਹੀ। (List of Shame)
ਹਿੰਸਾ ਕਿਸੇ ਵੀ ਰੂਪ ’ਚ ਜੰਗ ਤਾਂ ਦੂਰ, ਇਹ ਜੰਗ ਦੇ ਨੇੜੇ-ਤੇੜੇ ਵੀ ਨਹੀਂ ਹੈ ਜੰਗ ਦੇ ਬਹੁਤ ਸਾਰੇ ਅਸੂਲ ਹੁੰਦੇ ਹਨ। ਜੰਗ ਬਰਾਬਰ ਦੀਆਂ ਤਾਕਤਾਂ ਵਿਚਕਾਰ ਲੜੀ ਜਾਂਦੀ ਹੈ ਇਜ਼ਰਾਈਲ-ਹਮਾਸ ਹਿੰਸਾ ’ਚ ਮੱਕਾਰੀ, ਕਾਇਰਤਾ ਤੇ ਨਿਰਦਈਪੁਣਾ ਹੈ ਜੰਗ ’ਚ ਹਥਿਆਰਬੰਦ ਯੋਧੇ ਇੱਕ-ਦੂਜੇ ’ਤੇ ਵਾਰ ਕਰਦੇ ਹਨ ਤੇ ਨਿਹੱਥੇ ਸਿਵਲੀਅਨ ਭਾਵੇਂ ਵਿਰੋਧੀ ਮੁਲਕ ਦੇ ਹੀ ਕਿਉਂ ਨਾ ਹੋਣ ਉਨ੍ਹਾਂ ਦੀ ਰੱਖਿਆ ਲਈ ਮਰ ਮਿਟਦੇ ਹਨ। ਪਰ ਫਲਸਤੀਨ-ਇਜ਼ਰਾਈਲ ਹਿੰਸਾ ਦੀ ਸ਼ੁਰੂਆਤ ਹੀ ਨਿਰਦੋਸ਼ਾਂ ਨੂੰ ਅਗਵਾ ਕਰਨ ਤੇ ਉਹਨਾਂ ਦੇ ਕਤਲੇਆਮ ਨਾਲ ਹੋਈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਕਰੋੜਾਂ ਰੁਪਿਆਂ ਦੇ ਮੈਡੀਕਲ ਨਸ਼ੇ ਕੀਤੇ ਬਰਾਮਦ
ਹਸਪਤਾਲਾਂ, ਸਕੂਲਾਂ ਤੇ ਆਮ ਜਨਤਾ ਦੀਆਂ ਪਨਾਹਗਾਹਾਂ ’ਤੇ ਬੇਰਹਿਮੀ ਨਾਲ ਬੰਬਾਰੀ ਕੀਤੀ ਗਈ ਰਾਹਤ ਸਮੱਗਰੀ ਲੈਣ ਲਈ ਕਤਾਰਾਂ ’ਚ ਖੜ੍ਹੇ ਲੋਕਾਂ ’ਤੇ ਬੰਬ ਵਰ੍ਹਾਏ ਗਏ ਰਾਹਤ ਸਮੱਗਰੀ ਵੰਡਣ ਵਾਲੀਆਂ ਏਜੰਸੀਆਂ ਦੇ ਵਰਕਰਾਂ ਨੂੰ ਮਾਰ-ਮੁਕਾ ਦਿੱਤਾ ਗਿਆ ਇਜ਼ਰਾਇਲੀ ਫੌਜ ਨੇ ਹਮਾਸ ਨੂੰ ਸਬਕ ਸਿਖਾਉਣ ਦੀ ਬਜਾਇ ਆਮ ਫਸਲਤੀਨੀਆਂ ਨੂੰ ਨਿਸ਼ਾਨਾ ਬਣਾਇਆ ਓਧਰ ਹਮਾਸ ਨੇ ਨਿਰਦੋਸ਼ ਇਜ਼ਰਾਈਲੀ ਔਰਤਾਂ ਨੂੰ ਅਗਵਾ ਕਰਕੇ ਕਾਇਰਤਾ ਤੇ ਕਰੂਰਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਭਾਵੇਂ ਸੰਯੁਕਤ ਰਾਸ਼ਟਰ ਹਿੰਸਾ ਰੋਕਣ ’ਚ ਕੋਈ ਵੱਡੀ ਭੂਮਿਕਾ ਨਹੀਂ ਨਿਭਾ ਸਕਿਆ ਪਰ ਜੰਗ ਲਈ ਦੋਸ਼ੀ ਤਿੰਨਾਂ ਧਿਰਾਂ ਦੇ ਚਿਹਰੇ ਜ਼ਰੂਰ ਬੇਨਕਾਬ ਕਰ ਦਿੱਤੇ। (List of Shame)