ਕੇਂਦਰ ਸਰਕਾਰ ਵੱਲੋਂ ਬਣਾਏ 3 ਫੌਜਦਾਰੀ ਕਾਨੂੰਨ ਪੰਜਾਬ ’ਚ ਲਾਗੂ ਨਾ ਕਰਨ ਦੀ ਮੰਗ

Punjab-News
ਸੁਨਾਮ: ਮੰਗ ਪੱਤਰ ਦੇਣ ਸਮੇਂ ਜਥੇਬੰਦੀ ਦੇ ਆਗੂ ਅਤੇ ਹੋਰ।

ਸੀਟੂ ਆਗੂਆਂ ਵੱਲੋਂ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ

(ਕਰਮ ਥਿੰਦ) ਸੁਨਾਮ ਊਧਮ ਵਾਲਾ। ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਸੁਨਾਮ ਦੇ ਐੱਸਡੀਐੱਮ ਪ੍ਰਮੋਦ ਕੁਮਾਰ ਸਿੰਗਲਾ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਸੀਟੂ ਦੇ ਇਸ ਵਫ਼ਦ ਦੀ ਅਗਵਾਈ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਆਂਗਣਵਾੜੀ ਵਰਕਰ ਯੂਨੀਅਨ ਬਲਾਕ ਸੁਨਾਮ ਦੀ ਸਕੱਤਰ ਭੈਣ ਗੁਰਵਿੰਦਰ ਕੌਰ ਨੇ ਕੀਤੀ। (Punjab News)

ਇਹ ਵੀ ਪੜ੍ਹੋ: ਮੋਬਾਇਲ ਚੋਰੀ ਕਰਕੇ ਚੱਲਦੀ ਰੇਲ ਗੱਡੀ ’ਚੋਂ ਉਤਰ ਕੇ ਹੋ ਜਾਂਦਾ ਸੀ ਫਰਾਰ, ਹੁਣ ਆਇਆ ਪੁਲਿਸ ਅੜਿੱਕੇ

ਇਸ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ 44 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ, ਬਣਾਏ ਗਏ 4 ਲੇਬਰ ਕੋਡ ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਬਿਨਾ ਸੋਚ ਵਿਚਾਰ ਦੇ ਇਹ 4 ਲੇਬਰ ਕੋਡ ਪੰਜਾਬ ਵਿੱਚ ਲਾਗੂ ਕੀਤੇ।

ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਇਹ 4 ਲੇਬਰ ਕੋਡ ਪੰਜਾਬ ਵਿੱਚ ਲਾਗੂ ਨਾ ਕੀਤੇ ਜਾਣ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ 3 ਫੌਜਦਾਰੀ ਕਾਨੂੰਨਾਂ ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ। ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਸਥਾਪਿਤ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਕਰਕੇ, ਪਿਛਲੇ 12 ਸਾਲਾਂ ਤੋਂ ਉਜਰਤਾਂ ਦਾ ਨਵਿਆਉਣਾ ਨਹੀਂ ਕੀਤਾ ਗਿਆ, ਨਵਿਆਉਣ ਦਾ ਅਮਲ ਫੌਰੀ ਆਰੰਭ ਕੀਤਾ ਜਾਵੇ। ਮਜ਼ਦੂਰਾਂ ਦਾ ਛਿਮਾਹੀ ਦਾ ਮਹਿੰਗਾਈ ਭੱਤਾ ਜਿਹੜਾ 1 ਅਪਰੈਲ ਤੋਂ ਲਾਗੂ ਹੋਣਾ ਸੀ, ਤੁਰੰਤ ਜਾਰੀ ਕਰਵਾਇਆ ਜਾਵੇ, ਸਾਰੀਆਂ 3 ਧਿਰੀ ਕਮੇਟੀਆਂ ਦਾ ਪੁਨਰਗਠਨ ਕਰਕੇ ਕੰਮਕਾਜੀ (ਫਕੰਸ਼ਨਲ) ਬਣਾਇਆ ਜਾਵੇ।

Punjab-News
ਸੁਨਾਮ: ਮੰਗ ਪੱਤਰ ਦੇਣ ਸਮੇਂ ਜਥੇਬੰਦੀ ਦੇ ਆਗੂ ਅਤੇ ਹੋਰ।

ਇਸ ਮੌਕੇ ਰੰਗਸ਼ਾਜ ਯੂਨੀਅਨ ਸੁਨਾਮ ਦੇ ਪ੍ਰਧਾਨ ਗੁਰਜੰਟ ਸਿੰਘ, ਦੀ ਸੁਨਾਮ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਬਾਂਸਲ, ਐਡਵੋਕੇਟ ਮਿੱਤ ਸਿੰਘ ਜਨਾਲ, ਆਂਗਨਵਾੜੀ ਭੈਣ ਸੁਸ਼ਮਾ ਰਾਣੀ, ਭੈਣ ਜਸ਼ਦੀਪ ਕੌਰ, ਭੈਣ ਉਰਮਿਲਾ, ਦਲਜੀਤ ਸਿੰਘ ਗਿੱਲ, ਚੇਤ ਰਾਮ ਢਿੱਲੋਂ, ਗੁਰਚਰਨ ਸਿੰਘ ਹਾਂਡਾ, ਸੁਰਿੰਦਰ ਸਿੰਘ ਥੇਹ, ਮਲਕੀਤ ਸਿੰਘ ਥੇਹ, ਗਿਰਧਾਰੀ ਲਾਲ ਜਿੰਦਲ, ਚਮਕੌਰ ਸਿੰਘ, ਰੰਗਸ਼ਾਜ ਆਗੂ ਰਾਮ ਸਿੰਘ ਆਦਿ ਹਾਜ਼ਰ ਸਨ। Punjab News