ਫ਼ਰੀਦਕੋਟ (ਗੁਰਪ੍ਰੀਤ ਪੱਕਾ)। Welfare work: ਆਪਣੇ ਲਈ ਤਾਂ ਹਰ ਕੋਈ ਕਰਦਾ ਕਿਸੇ ਲਈ ਕਰਦਾ ਕੋਈ ਕੋਈ ਇਹ ਕਰ ਦਿਖਾਇਆ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਦੇ ਡੇਰਾ ਸ਼ਰਧਾਲੂਆਂ ਨੇ ਇੱਕ ਪਾਸੇ ਅੱਤ ਦੀ ਪੈ ਰਹੀ ਗਰਮੀ 48 ਤਾਪਮਾਨ ਵਿੱਚ ਸੇਵਾ ਨੂੰ ਪਹਿਲ ਦੇ ਰਹੇ ਹਨ।
ਪਿੰਡ ਰੋੜੀ ਕਪੂਰਾ ਦੇ ਡੇਰਾ ਸ਼ਰਧਾਲੂ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ 15 ਮੈਂਬਰ ਹੈਪੀ ਸ਼ਰਮਾ ਨੇ ਦੱਸਿਆ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜ ਤੇ ਚਲਦਿਆਂ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਅਤੇ ਐਨਆਰਆਈ ਮਨਪ੍ਰੀਤ ਸਿੰਘ ਮਾਨ ਦੇ ਸਹਿਯੋਗ ਨੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਅੱਜ ਪਿੰਡ ਦੀ ਸਾਂਝੀ ਜਗ੍ਹਾ ’ਤੇ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਲਾ ਕੇ ਉਨ੍ਹਾਂ ਲਈ ਰਹਿਣ ਬਸੇਰਾ ਬਣਾਇਆ ਗਿਆ। ਸੱਥ ਵਿੱਚ ਬੈਠਣ ਵਾਲੇ ਵਿਅਕਤੀਆਂ ਵੱਲੋਂ ਇਸ ਆਲ੍ਹਣਿਆਂ ਅਤੇ ਸੇਵਾ ਨੂੰ ਦੇਖਦੇ ਹੋਏ ਕਿਹਾ ਕਿ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਪੰਛੀਆਂ ਲਈ ਆਲਣੇ ਅਤੇ ਪਾਣੀ ਦਾ ਪ੍ਰਬੰਧ ਕਰਨਾ ਤਾਂ ਜੋ ਅੱਤ ਦੀ ਗਰਮੀ ਲੱਗੇ ਆਲਿਆਂ ਵਿੱਚ ਪੰਛੀ ਆਰਾਮ ਨਾਲ ਬੈਠ ਸਕਣ। (Welfare work)
Also Read : IND vs AUS: ਅਸਟਰੇਲੀਆ ਨੂੰ ਹਰਾ ਭਾਰਤੀ ਟੀਮ ਦਾ ODI ਵਿਸ਼ਵ ਕੱਪ ਦੀ ਹਾਰ ਦਾ ਬਦਲਾ ਪੂਰਾ
ਇਸ ਦੇ ਨਾਲ ਹੀ 15 ਮੈਂਬਰ ਹੈਪੀ ਸ਼ਰਮਾ ਨੇ ਦੱਸਿਆ ਕਿ ਅਸੀਂ ਕਰੀਬ ਪਿਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਮਾਨਵਤਾ ਭਲਾਈ ਦੇ ਕੰਮ ਕਰਦੇ ਆ ਰਹੇ ਹਾਂ ਅਤੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਸਮਾਜ ਸੇਵੀ ਸੰਸਥਾ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਵੀ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਇਹ ਸੇਵਾ ਨੂੰ ਪਹਿਲ ਦੇ ਕੇ ਹਰ ਘੜੀ ਹਰ ਪਲ ਕਰਦੇ ਰਹਾਂਗੇ। ਇਸ ਮੌਕੇ ਮਨਪ੍ਰੀਤ ਸਿੰਘ ਮਾਨ, ਗੋਰਾ ਮਿਸਤਰੀ ਅਮਰੀਕ ਸਿੰਘ ਸਾਬਕਾ ਸਰਪੰਚ, ਬਲਤੇਜ ਸਿੰਘ ਬਰਾੜ, ਹੈਪੀ ਸ਼ਰਮਾ ਤੇ ਕਈ ਹੋਰ ਸੇਵਾਦਾਰ ਹਾਜ਼ਰ ਸਨ। (Welfare work)