ਮਰਚੈਂਟ ਨੇਵੀ ਦੇ ਲਾਪਤਾ ਜਵਾਨ ਦਾ ਮੁੱਦਾ ਜਹਾਜਰਾਨੀ ਮੰਤਰੀ ਕੋਲ ਉਠਾਇਆ ਜਾਵੇਗਾ : ਧਾਲੀਵਾਲ

Amritsar news
ਮਰਚੈਂਟ ਨੇਵੀ ਦੇ ਲਾਪਤਾ ਜਵਾਨ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।

ਅੰਮ੍ਰਿਤਸਰ (ਰਾਜਨ ਮਾਨ) Amritsar news : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ ਲਾਪਤਾ ਮਰਚੈਂਟ ਨੇਵੀ ਜਵਾਨ ਦੇ ਪਿਤਾ ਨੂੰ ਭਰੋਸਾ ਦਵਾਇਆ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਜੋ ਕਿ ਆਪਣੀ ਡਿਊਟੀ ਦੌਰਾਨ ਲਾਪਤਾ ਹੋ ਗਿਆ ਹੈ, ਦਾ ਮੁੱਦਾ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਜ਼ਰੀਏ ਕੇਂਦਰੀ ਜਹਾਜ਼ਰਾਨੀ ਮੰਤਰੀ ਕੋਲ ਉਠਾ ਕੇ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ।

ਅੱਜ ਅੰਮ੍ਰਿਤਸਰ ਵਿਖੇ ਉਕਤ ਜਵਾਨ ਦੇ ਘਰ ਉਸ ਦੇ ਪਿਤਾ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਟ ਮੰਤਰੀ ਧਾਲੀਵਾਲ ਨੇ ਪਰਿਵਾਰ ਕੋਲੋਂ ਜਵਾਨ ਦੀ ਸਾਰੀ ਵਿਥਿਆ ਸੁਣੀ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਇਸ ਮਾਮਲੇ ਉਤੇ ਨਿਆਂ ਪਰਿਵਾਰ ਨੂੰ ਲੈ ਕੇ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਦੇ ਜਵਾਨ ਦੇਸ਼ ਵਿਦੇਸ਼ ਵਿੱਚ ਕੰਮਾਂ ਕਾਰਾਂ ਲਈ ਜਾਂਦੇ ਹਨ ਜਿਨਾਂ ਦੀ ਸੁਰੱਖਿਆ ਉਥੋਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਬਤੌਰ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਹੋਣ ਦੇ ਨਾਤੇ ਮੈਂ ਵਿਦੇਸ਼ਾਂ ਵਿੱਚ ਵਸਦੇ ਨੌਜਵਾਨਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸ਼ਰੀਕ ਹੁੰਦਾ ਹਾਂ ਅਤੇ ਉਹਨਾਂ ਦੀਆਂ ਇੱਥੇ ਰਹਿ ਗਈਆਂ ਜਾਇਦਾਤਾਂ ਦੇ ਨਾਲ-ਨਾਲ ਸੰਬੰਧਿਤ ਝਗੜਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਉਹਨਾਂ ਨਾਲ ਰਾਬਤੇ ਵਿੱਚ ਰਹਿੰਦਾ ਹਾਂ। (Amritsar news)

ਮਰਚੈਂਟ ਨੇਵੀ ਦਾ ਮੁੱਦਾ ਹੋਣ ਕਾਰਨ ਭਾਵੇਂ ਇਹ ਨੌਜਵਾਨ ਸਾਡੇ ਦੇਸ਼ ਵਿੱਚ ਹੀ ਲਾਪਤਾ ਹੋਇਆ ਹੈ ਪਰ ਬਤੌਰ ਮੰਤਰੀ ਮੈਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਜਰੀਏ ਕੇਂਦਰ ਤੱਕ ਪਹੁੰਚ ਕਰਾਂਗਾ ਅਤੇ ਉਹਨਾਂ ਤੋਂ ਪੜਤਾਲ ਕਰਵਾ ਕੇ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ ।

Also Read : ਆਵੇ ਵਤਨ ਪਿਆਰਾ ਚੇਤੇ (ਬਾਬੂ ਰਜਬ ਅਲੀ)