ਖੁਦ ਨੂੰ ਬੈਂਕ ਮੁਲਾਜ਼ਮ ਦੱਸਣ ਵਾਲਿਆਂ ਨੇ ਕਾਰੋਬਾਰੀ ਨੂੰ ਲਾਇਆ ਸਵਾ 4 ਕਰੋੜ ਦਾ ਚੂਨਾ

Case of Fraud

ਪੜਤਾਲ ਤੋਂ ਬਾਅਦ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ 7 ਜਣਿਆਂ ਖਿਲਾਫ਼ ਮਾਮਲਾ ਕੀਤਾ ਦਰਜ਼ | Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੁਦ ਨੂੰ ਇੱਕ ਨਿੱਜੀ ਬੈਂਕ ਦੇ ਮੁਲਾਜ਼ਮ ਦੱਸਣ ਵਾਲਿਆਂ ਨੇ ਵਪਾਰਕ ਰਾਜਧਾਨੀ ਦੇ ਇੱਕ ਕਾਰੋਬਾਰੀ ਨੂੰ ਸਵਾ 4 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਗੜਾ ਲਗਾ ਦਿੱਤਾ। ਇਸ ਸਬੰਧੀ ਮਿਲੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਵੱਲੋਂ ਮਾਮਲੇ ’ਚ 7 ਜਣਿਆਂ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਰਸਪਾਲ ਸਿੰਘ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਸਦਾ ਨਟ ਬੋਲਟ ਬਣਾਉਣ ਦਾ ਕਾਰੋਬਾਰ ਹੈ। (Fraud)

ਕੁੱਝ ਵਿਅਕਤੀਆਂ ਜਿੰਨ੍ਹਾਂ ਨਾਲ ਕੁੱਝ ਔਰਤਾਂ ਵੀ ਸ਼ਾਮਲ ਹਨ, ਨੇ ਖੁਦ ਨੂੰ ਕੋਟੈਕ ਮਹਿੰਦਰਾ ਬੈਂਕ ਹੈਦਰਾਬਾਦ ਦੇ ਮੁਲਾਜ਼ਮ ਦੱਸਿਆ ਅਤੇ ਮੋਟਾ ਮੁਨਾਫਾ ਕਮਾਉਣ ਦੀ ਗੱਲ ਆਖ ਕੇ ਇਨਵੈਸਟਮੈਂਟ ਕਰਨ ਦੇ ਪਲੈਨ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੇ ਝਾਂਸੇ ’ਚ ਆ ਕੇ ਉਸਨੇ ਛੇ ਮਹੀਨਿਆਂ ’ਚ 4 ਕਰੋੜ 35 ਲੱਖ ਰੁਪਏ ਉਕਤਾਨ ਵਿਅਕਤੀਆਂ ਵੱਲੋਂ ਦੱਸੀ ਵੈੱਬਸਾਈਟ ’ਤੇ ਇਨਵੈਸਟ ਕਰ ਦਿੱਤੇ ਪਰ ਉਸਨੂੰ ਕੋਈ ਵੀ ਫਾਇਦਾ ਨਾ ਹੋਇਆ ਤਾਂ ਉਸਨੇ ਸਬੰਧਿਤ ਬੈਂਕ ਦੀ ਸਥਾਨਕ ਬ੍ਰਾਂਚ ਨਾਲ ਸੰਪਰਕ ਕੀਤਾ। ਜਿੱਥੋਂ ਜਵਾਬ ਸੁਣ ਕੇ ਉਸਦੇ ਹੋਸ਼ ਉੱਡ ਗਏ। ਸਥਾਨਕ ਕੋਟੈਕ ਮਹਿੰਦਰਾ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੈਦਰਾਬਾਦ ਦੀ ਜਿਸ ਸ਼ਾਖਾ ਦਾ ਜ਼ਿਕਰ ਕਰ ਰਹੇ ਹਨ। (Fraud)

ਇਹ ਵੀ ਪੜ੍ਹੋ : IND vs BAN: ਟੀ20 ਵਿਸ਼ਵ ਕੱਪ… ਸੁਪਰ-8 ’ਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ, ਦੋਵਾਂ ਟੀਮਾਂ ਲਈ ਜਿੱਤ ਜ਼ਰੂ…

ਉਹ ਦੋ ਸਾਲ ਪਹਿਲਾਂ ਹੀ ਬੰਦ ਹੋ ਚੁੱਕੀ ਹੈ ਤੇ ਉਸ ਨਾਲ ਧੋਖਾਧੜੀ ਹੋ ਗਈ ਹੈ। ਕਾਰੋਬਾਰੀ ਮੁਤਾਬਕ ਸਬੰਧਿਤ ਜ਼ਾਅਲਸਾਜਾਂ ਨੇ ਉਸ ਨਾਲ ਆਨਲਾਈਨ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਭਿਣਕ ਵੀ ਨਹੀਂ ਲੱਗੀ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਿਹਾ ਹੈ। ਸਾਰੀਆਂ ਫਾਰਮੈਲਟੀਜ ਇੱਕ ਚੰਗੇ ਬੈਂਕ ਦੀ ਤਰ੍ਹਾਂ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨਾਲ ਧੋਖਾਧੜੀ ਕੁਝ ਬੈਂਕ ਦੇ ਪੁਰਾਣੇ ਮੁਲਾਜ਼ਮਾਂ ਨੇ ਹੀ ਕੀਤੀ ਹੈ। ਸਾਈਬਰ ਸੈੱਲ ਨੇ ਪੜਤਾਲ ਤੋਂ ਬਾਅਦ ਤਨਵੀ ਸ਼ਰਮਾ, ਸ਼ਿਵਾਨੀ, ਜੋਤੀ ਸ਼ਰਮਾ, ਸਰਣ ਗੁਪਤਾ, ਮੰਡੇਰ ਪਵਾਰ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।