ਅੰਤਰਰਾਸ਼ਟਰੀ ਯੋਗ ਦਿਵਸ : Dr. MSG ਦੇ ਟਿਪਸ…

International Yoga Day

‘ਧਿਆਨ’ ਦੇ ਨਾਲ ਕਰੋ ‘ਪ੍ਰਾਣਾਯਾਮ’ | International Yoga Day

ਹਰ ਚੀਜ਼ ਲਈ ਗੁਰੂਮੰਤਰ ਸਭ ਤੋਂ ਕਾਰਗਰ ਹੈ ਪ੍ਰਾਣਾਯਾਮ ਨਾਲ ਸਿਮਰਨ ਨੂੰ ਦਿਮਾਗ ਤੱਕ ਲਿਜਾਂਦੇ ਹੋ ਤਾਂ ਉਹ ਸਰੀਰ ’ਚ ਕੋਈ ਬਿਮਾਰੀ ਨਹੀਂ ਛੱਡਦਾ ਜਦੋਂ ਤੁਸੀਂ ਸੁਆਸ ਖਿੱਚਦੇ ਹੋ ਤਾਂ ਖਿਆਲਾਂ ਨਾਲ ਗੁਰੂਮੰਤਰ ਦਾ ਜਾਪ ਕਰਦੇ ਜਾਓ ਤੁਹਾਡਾ ਧਿਆਨ ਦੋਵਾਂ ਅੱਖਾਂ ਦੇ ਵਿਚਕਾਰ ਮੱਥੇ ’ਤੇ ਹੋਣਾ ਚਾਹੀਦਾ ਹੈ ਆਪਣੇ ਸੁਆਸ ਨੂੰ ਅੰਦਰ ਭਰ ਲਓ ਤੇ ਰੋਕ ਕੇ ਰੱਖੋ ਪਹਿਲਾਂ ਕੁਝ ਸੈਕਿੰਡ ਅਜਿਹਾ ਕਰੋ, ਫਿਰ ਸਮੇਂ ਨੂੰ ਵਧਾਉਂਦੇ ਜਾਓ ਜਦੋਂ ਤੁਸੀਂ ਬਿਨਾ ਹਵਾ ਦੇ ਹੁੰਦੇ ਹੋ ਤਾਂ ਪੂਰੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਦਾ ਹੈ, ਮੁੜ੍ਹਕਾ ਆਉਂਦਾ ਹੈ, ਕਿਉਂਕਿ ਜਦੋਂ ਤੁਹਾਨੂੰ ਸੁਆਸ ਨਹੀਂ ਮਿਲਦਾ ਤਾਂ ਤੁਹਾਡਾ ਸਰੀਰ, ਤੁਹਾਡੀ ਆਤਮਾ ਸਰਗਰਮ ਹੋ ਜਾਂਦੀ ਹੈ, ਜਾਨ ਬਚਾਉਣ ਲਈ ਕਹੀਏ ਜਾਂ ਬਾਡੀ ਨੂੰ ਮੈਨਟੇਨ ਕਰਨ ਲਈ। (International Yoga Day)

  • ਜਿਵੇਂ-ਜਿਵੇਂ ਤੁਹਾਡਾ ਸਾਹ ਰੋਕਣ ਦਾ ਸਟੈਮਿਨਾ ਵਧਦਾ ਹੈ, ਉਵੇਂ-ਉਵੇਂ ਤੁਹਾਡੀ ਸਹਿਣ ਸ਼ਕਤੀ ਵਧਦੀ ਹੈ।
  • ਪ੍ਰਾਣਾਯਾਮ ਨਾਲ ਗੁਰੂਮੰਤਰ ’ਚ ਧਿਆਨ ਜ਼ਿਆਦਾ ਲੱਗਦਾ ਹੈ।
  • ਧਿਆਨ ਦੇ ਨਾਲ ਪ੍ਰਾਣਾਯਾਮ ਕਰਨ ਨਾਲ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਪਾ ਸਕਦੇ ਹੋ ਤੁਹਾਡਾ ਗੱਲ-ਗੱਲ ’ਤੇ ਖਿਝਣਾ ਖ਼ਤਮ ਹੁੰਦਾ ਹੈੈ।
  • ਤੁਹਾਡੇ ਅੰਦਰ ਆਤਮਬਲ ਵਧਦਾ ਹੈ, ਜਿਸ ਨਾਲ ਤੁਸੀਂ ਹਰ ਚੰਗੇ ਖੇਤਰ ’ਚ ਤਰੱਕੀ ਕਰ ਸਕਦੇ ਹੋ।
  • ਲਗਾਤਾਰ ਅਭਿਆਸ ਤੁਹਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।

ਕਸਰਤ | International Yoga Day

ਕਸਰਤ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਬਾਡੀ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜ੍ਹਕੇ ਨਾਲ ਨਹਾ ਲਵੇ, ਇਹ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਪੌੜੀਆਂ ਭੱਜ-ਭੱਜ ਕੇ ਚੜ੍ਹੋ ਸਾਹ ਧੌਂਕਣੀ ਵਾਂਗ ਚੱਲਣਾ ਚਾਹੀਦਾ ਹੈ ਤੁਹਾਨੂੰ ਫੀਲ ਹੋਣਾ ਚਾਹੀਦਾ ਹੈ ਕਿ ਤੁਹਾਡਾ ਹਾਰਟ ਬੋਲ ਰਿਹਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਖੁਦ ਹੀ ਉੱਡ ਜਾਣਗੀਆਂ ਅਜਿਹਾ ਜੇਕਰ ਤੁਸੀਂ ਲਗਾਤਾਰ ਕਰਨ ਲੱਗ ਗਏ ਤਾਂ ਬਿਮਾਰੀਆਂ ਤਾਂ ਦੂਰ ਜਾਣਗੀਆਂ ਹੀ ਤੁਹਾਡਾ ਵਜ਼ਨ ਵੀ ਘੱਟ ਹੋਵੇਗਾ।

ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਕਰਵਾਉਣ ਅਜਿਹਾ ਕਰਨ ਨਾਲ ਬੱਚੇ ਦੀ ਗ੍ਰੋਥ ਘੱਟ ਨਹੀਂ, ਸਗੋਂ ਜ਼ਿਆਦਾ ਹੋਵੇਗੀ ਬੱਚਾ ਸਟ੍ਰਾਂਗ ਬਣੇਗਾ ਤਾਂ ਸਟ੍ਰਾਂਗ ਹੀ ਸੋਚੇਗਾ ਜ਼ਿਆਦਾ ਵੇਟ-ਲਿਫ਼ਟਿੰਗ ਤੋਂ ਪਰਹੇਜ਼ ਕਰੋ ਪਰ ਬੱਚੇ ਦੇ ਅੰਗ-ਪੈਰਾਂ ਨੂੰ ਮੋੜਨਾ, ਹਲਕੇ-ਫੁਲਕੇ ਯੋਗਾ ਦੇ ਆਸਣ ਕਰਵਾਉਣ ਨਾਲ ਬੱਚੇ ਨੂੰ ਫਰਕ ਨਹੀਂ ਪੈਂਦਾ, ਸਗੋਂ ਤੁਰਦੇ-ਤੁਰਦੇ ਉਸ ਦੀ ਕੋਈ ਨਾੜੀ ਨਹੀਂ ਚੜ੍ਹੇਗੀ ਜਾਂ ਅੱਗੇ-ਪਿੱਛੇ ਹੋਣ ਨਾਲ ਉਸ ਦੇ ਕੋਈ ਦਰਦ ਨਹੀਂ ਹੋਵੇਗਾ ਚਾਹੇ ਬੱਚਾ ਕਿਵੇਂ ਵੀ ਡਿੱਗਦਾ ਹੈ, ਕੋਈ ਫਰਕ ਨਹੀਂ ਪਵੇਗਾ।

ਟੋਕਾ-ਮਸ਼ੀਨ | International Yoga Day

ਟੋਕਾ-ਮਸ਼ੀਨ ਤਾਂ ‘ਜ਼ਿੰਮ ਦਾ ਬਾਪ’ ਹੈ ਇਸ ਨਾਲ ਪੂਰੀ ਬਾਡੀ ਦੇ ਮਸਲ ਬਣ ਜਾਂਦੇ ਹਨ ਮਸ਼ੀਨ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਜਦੋਂ ਹੱਥ ਉੱਪਰ ਜਾਣ ਤਾਂ ਤੁਹਾਨੂੰ ਪੱਬਾਂ ਭਾਰ ਉੱਚਾ ਉੱਠਣਾ ਪਵੇ ਤੇ ਜਦੋਂ ਹੱਥ ਹੇਠਾਂ ਆਉਣ ਤਾਂ ਤੁਹਾਨੂੰ ਪੂਰਾ ਝੁਕਣਾ ਪਵੇ।

ਦੁਨੀਆਂ ਭਰ ਵਿੱਚ ਹਰ ਸਾਲ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਯੋਗਾ ਕੀਤਾ ਜਾ ਰਿਹਾ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੀ ਪਹਿਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ’ਚ ਆਪਣੇ ਭਾਸ਼ਣ ਦੌਰਾਨ ਕੀਤੀ ਸੀ।

ਇਸ ਤੋਂ ਬਾਅਦ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਗਿਆ ਇਸ ਤੋਂ ਬਾਅਦ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ’ਚ 193 ਮੈਂਬਰਾਂ ਵੱਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਦੇ ਮਤੇ ਨੂੰ ਮਨਜ਼ੂਰੀ ਮਿਲੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਮਤੇ ਨੂੰ 90 ਦਿਨਾਂ ਦੇ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਸੰਘ ’ਚ ਕਿਸੇ ਦਿਵਸ ਦੇ ਮਤੇ ਲਈ ਸਭ ਤੋਂ ਘੱਟ ਸਮਾਂ ਹੈ।

ਕਹੀ ਚਲਾਉਣਾ | International Yoga Day

International Yoga Day

ਕਹੀ ਚਲਾਉਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਬਾਡੀ ਬਣਾਉਣ ਲਈ ਸਵੇਰੇ-ਸ਼ਾਮ ਕਹੀ ਚਲਾਈ ਜਾਵੇ ਤਾਂ ਇੱਕ ਪਾਸੇ ਕੰਮ ਵੀ ਹੁੰਦਾ ਰਹੇਗਾ ਤੇ ਦੂਜੇ ਪਾਸੇ ਬਾਡੀ ਵੀ ਬਣ ਜਾਵੇਗੀ ਕਈ ਬੱਚੇ ਬਾਡੀ ਨੂੰ ਸਟ੍ਰਾਂਗ ਬਣਾਉਣ ਲਈ ਸਟੀਰਾਇਡ ਲੈਂਦੇ ਹਨ, ਇਹ ਕਦੇ ਵੀ ਨਹੀਂ ਲੈਣਾ ਚਾਹੀਦਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜਿੱਥੇ ਖੁਦ ਯੋਗ ਕਲਾ ’ਚ ਨਿਪੁੰਨ ਹਨ। ਉੱਥੇ ਪੂਜਨੀਕ ਗੁਰੂ ਜੀ ਦੂਜਿਆਂ ਨੂੰ ਵੀ ਯੋਗ ਦੀਆਂ ਬਰੀਕੀਆਂ ਦੱਸ ਕੇ ਉਨ੍ਹਾਂ ਨੂੰ ਯੋਗ ਕਰਨਾ ਸਿਖਾਉਂਦੇ ਹਨ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਮਾਰਗ ਦਰਸ਼ਨ ਸਦਕਾ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਦੀਆਂ ਲੜਕੀਆਂ ਵਿਸ਼ਵ ਯੋਗਾ ਚੈਂਪੀਅਨਸ਼ਿਪ ’ਚ ਭਾਰਤ ਦਾ ਝੰਡਾ ਲਹਿਰਾ ਚੁੱਕੀਆਂ ਹਨ ਆਪ ਜੀ ਨੇ ਇਨ੍ਹਾਂ ਖਿਡਾਰਨਾਂ ਨੂੰ ਹਰ ਤਰ੍ਹਾਂ ਟਰੇਂਡ ਕਰਕੇ ਕੌਮਾਂਤਰੀ ਪ੍ਰਸਿੱਧੀ ਦਿਵਾਈ ਹੈ।

ਯੋਗ-ਆਸਣ ਦੌਰਾਨ ਧਿਆਨਯੋਗ ਮਹੱਤਵਪੂਰਨ ਗੱਲਾਂ | International Yoga Day

  1. ਯੋਗਾ ਹਮੇਸ਼ਾ ਸਾਫ, ਹਵਾਦਾਰ ਤੇ ਕੀਟਾਣੂ ਰਹਿਤ ਅਜਿਹੀ ਥਾਂ ’ਤੇ ਕਰਨਾ ਚਾਹੀਦਾ ਜਿੱਥੇ ਰੌਲਾ-ਰੱਪਾ ਤੇ ਆਸ-ਪਾਸ ਕੋਈ ਖੇਡ-ਕੁੱਦ ਨਾ ਰਿਹਾ ਹੋਵੇ।
  2. ਯੋਗਾ ਹਮੇਸ਼ਾ ਪੱਧਰੀ ਜ਼ਮੀਨ ’ਤੇ ਦਰੀ ਵਿਛਾ ਕੇ ਕਰਨਾ ਚਾਹੀਦਾ ਹੈ।
  3. ਯੋਗਾ ਕਰਦੇ ਸਮੇਂ ਅੱਖਾਂ ਖੁੱਲ੍ਹੀਆਂ ਤੇ ਮਾਸਪੇਸ਼ੀਆਂ ਨੂੰ ਤਣਾਅ ਮੁਕਤ ਰੱਖਣਾ ਚਾਹੀਦਾ ਹੈ।
  4. ਯੋਗਾ ਕਰਨ ਦੌਰਾਨ ਸਰੀਰ ਚੁਸਤ ਤੇ ਦਿਮਾਗ ਐਕਟਿਵ ਹੋਣਾ ਚਾਹੀਦਾ ਹੈ।
  5. ਯੋਗਾ ਦੌਰਾਨ ਸਾਹ ਕਿਰਿਆ ਕੇਵਲ ਨੱਕ ਜ਼ਰੀਏ ਹੀ ਹੋਣੀ ਚਾਹੀਦੀ ਹੈ।
  6. ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਸੀਸਆਸਣ ਅਤੇ ਸਵਰਗਆਸਣ ਵਰਗੇ ਆਸਣਾਂ ਨੂੰ ਨਹੀਂ ਕਰਨਾ ਚਾਹੀਦਾ।
  7. ਗਰਭ ਅਵਸਥਾ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਤੋਂ ਜ਼ਿਆਦਾ ਹੋਣ ਤੋਂ ਬਾਅਦ ਵੀ ਸਹਿਜ਼ ਕਿਰਿਆ ਵਾਲੇ ਯੋਗ ਆਸਣਾਂ ਨੂੰ ਕੀਤਾ ਜਾ ਸਕਦਾ ਹੈ।
  8. ਯੋਗ ਆਸਣ ਕਰਦੇ ਸਮੇਂ ਕੱਪੜੇ ਢਿੱਲੇ ਅਤੇ ਖੁੱਲ੍ਹੇ ਪਹਿਨੇ ਹੋਣੇ ਚਾਹੀਦੇ ਹਨ।
  9. ਯੋਗ ਆਸਣ ਤੋਂ ਤੁਰੰਤ ਬਾਅਦ ਨਾ ਤਾਂ ਨਹਾਉਣਾ ਚਾਹੀਦਾ ਹੈ ਅਤੇ ਨਾ ਹੀ ਠੰਢਾ ਜਾਂ ਗਰਮ, ਕੋਈ ਵੀ ਪੀਣਯੋਗ ਪਦਾਰਥ ਹੀ ਪੀਣਾ ਚਾਹੀਦਾ ਹੈ।

90 ਸਾਲ ਦੇ ਨੌਜਵਾਨ | International Yoga Day

ਇਲਮ ਚੰਦ ਨੇ ਲਾਈ ਤਗਮਿਆਂ ਦੀ ਝੜੀ

60 ਸਾਲ ਦੀ ਉਮਰ ਵਿੱਚ ਇੱਕ ਸਮੇਂ ਸ਼ੂਗਰ ਸਮੇਤ ਅਨੇਕਾਂ ਬਿਮਾਰੀਆਂ ਨਾਲ ਪ੍ਰੇਸ਼ਾਨ ਇਲਮਚੰਦ ਇੰਸਾਂ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਸਨ ਉਦੋਂ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮਿਲੇ ਤੇ ਆਪਣੀ ਹਾਲਤ ਦੱਸੀ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਅਭਿਆਸ ਦੇ ਨਾਲ ਕਸਰਤ ਕਰਨ ਬਾਰੇ ਬਚਨ ਫ਼ਰਮਾਏ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸਿਰਮੱਥੇ ਮੰਨ ਕੇ ਇਲਮਚੰਦ ਇੰਸਾਂ ਨੇ ਯੋਗਾ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ’ਤੇ ਤਗਮਿਆਂ ਦੀ ਝੜੀ ਲਾ ਦਿੱਤੀ। (International Yoga Day)

90 ਸਾਲ ਦੇ ਨੌਜਵਾਨ ਇਲਮਚੰਦ ਹੁਣ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ 450 ਤੋਂ ਜ਼ਿਆਦਾ ਤਗਮੇ ਜਿੱਤ ਚੁੱਕੇ ਹਨ ਤੇ ਉਨ੍ਹਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਇਲਮਚੰਦ ਇੰਸਾਂ ਦਾ ਕਹਿਣਾ ਹੈ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ ਹੈ, ਜੋ ਇਸ ਉਮਰ ਵਿੱਚ ਵੀ ਦੌੜ-ਭੱਜ ਤੇ ਯੋਗ ਅਭਿਆਸ ਕਰ ਰਿਹਾ ਹਾਂ ਇਲਮਚੰਦ ਨੂੰ ਉਸ ਦੀਆਂ ਬੇਮਿਸਾਲ ਉਪਲੱਬਧੀਆਂ ਲਈ ਦੇੇਸ਼ ਦੇ ਤੱਤਕਾਲੀ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂੁ ਵੱਲੋਂ ਵੈਟਰਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਹਨ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਇੰਟਰਨੈਸ਼ਨਲ ਯੋਗ ਸਟਾਰ

  • ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਨੇ ਦੇਸ਼ ਨੂੰ ਦਿੱਤੇ 11 ਇੰਟਰਨੈਸ਼ਨਲ ਯੋਗ ਸਟਾਰ
  • ਯੋਗ ਦੇ 8 ਵਰਲਡ ਕੱਪ ਤੇ 6 ਏਸ਼ੀਅਨ ਚੈਂਪੀਅਨਸ਼ਿਪ ’ਚ ਕੀਤੀ ਭਾਰਤ ਦੀ ਨੁਮਾਇੰਦਗੀ
  • 38 ਸੋਨ, 54 ਚਾਂਦੀ ਤੇ 41 ਕਾਂਸੀ ਤਮਗੇ ਪਾਏ ਦੇਸ਼ ਦੀ ਝੋਲੀ

International Yoga Day

ਨੀਲਮ ਇੰਸਾਂ | International Yoga Day

ਇੱਕ-ਦੋ ਨਹੀਂ, ਸਗੋਂ ਪੰਜ-ਪੰਜ ਯੋਗਾ ਦੇ ਵਿਸ਼ਵ ਕੱਪ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀ ਨੀਲਮ ਇੰਸਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਵਿਦਿਆਰਥਣ ਰਹਿ ਚੁੱਕੀ ਹੈ 32 ਮੈਡਲ ਹਾਸਲ ਕਰ ਚੁੱਕੀ ਨੀਲਮ ਨੇ ਦੱਸਿਆ ਕਿ 2001 ’ਚ ਅਰਜਨਟੀਨਾ ’ਚ ਹੋਏ ਯੋਗਾ ਦੇ ਵਿਸ਼ਵ ਕੱਪ ’ਚ 2 ਕਾਂਸੀ ਤਮਗੇ, 2009 ’ਚ ਇਟਲੀ ’ਚ ਹੋਏ ਵਿਸ਼ਵ ਕੱਪ ’ਚ ਇੱਕ ਸੋਨ, 2010 ’ਚ ਅਰਜਨਟੀਨਾ ’ਚ ਹੋਏ ਯੋਗਾ ਵਿਸ਼ਵ ਕੱਪ ’ਚ 2 ਸੋਨ ਤੇ ਇੱਕ ਚਾਂਦੀ, 2012 ’ਚ ਮਾਸਕੋ ’ਚ ਹੋਏ ਵਿਸ਼ਵ ਕੱਪ ’ਚ ਇੱਕ ਸੋਨ ਤੇ 2 ਚਾਂਦੀ ਤਮਗੇ ਹਾਸਲ ਕੀਤੇ।

ਹਨ ਜਦੋਂਕਿ ਸਾਲ 2013 ’ਚ ਪੈਰਿਸ (ਫਰਾਂਸ) ’ਚ ਹੋਏ ਮੁਕਾਬਲੇ ’ਚ 2 ਸੋਨ, 3 ਚਾਂਦੀ ਤੇ ਇੱਕ ਕਾਂਸੀ ਤਮਗਾ ਪ੍ਰਾਪਤ ਕੀਤਾ 3 ਤੋਂ 5 ਸਤੰਬਰ 2016 ਤੱਕ ਵੀਅਤਨਾਮ ’ਚ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ’ਚ ਉਨ੍ਹਾਂ ਨੇ ਇੱਕ ਸੋਨ ਤੇ ਇੱਕ ਚਾਂਦੀ ਤਮਗਾ ਹਾਸਲ ਕਰਕੇ ਦੇਸ਼ ਤੇ ਪਾਪਾ ਕੋਚ ਦਾ ਨਾਂਅ ਰੌਸ਼ਨ ਕੀਤਾ ਹੈ ਨੀਲਮ ਇੰਸਾਂ ਨੇ ਦੱਸਿਆ ਕਿ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ’ਤੇ ਪਹੁੰਚੀ ਹੈ ਉਸ ਨੂੰ ਬਹੁਤ ਖੁਸ਼ੀ ਹੈ ਤੇ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਸ ਨੂੰ ਵਰਲਡ ਦੇ ਬੈਸਟ ਕੋਚ ਪਾਪਾ ਕੋਚ ਨੇ ਕੋਚਿੰਗ ਦਿੱਤੀ ਹੈ।

ਇਹ ਵੀ ਪੜ੍ਹੋ : International Yoga Day: ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਅਨਮੋਲ ਖਜ਼ਾਨਾ

ਕਰਮਦੀਪ ਇੰਸਾਂ | International Yoga Day

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਕੌਮਾਂਤਰੀ ਯੋਗਾ ਖਿਡਾਰਨ ਕਰਮਦੀਪ ਇੰਸਾਂ ਨੇ ਹੁਣ ਤੱਕ ਇੰਟਰਨੈਸ਼ਨਲ ਯੋਗਾ ਮੁਕਾਬਲਿਆਂ ’ਚ ਤਿੰਨ ਦਰਜ਼ਨ ਤੋਂ ਵੀ ਜ਼ਿਆਦਾ ਸੋਨ, ਚਾਂਦੀ ਤੇ ਕਾਂਸੀ ਤਮਗੇ ਹਾਲ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ 9 ਫਰਵਰੀ 1996 ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ’ਚ ਜੰਮੀ ਕਰਮਦੀਪ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਮੁਕਾਬਲੇ ’ਚ ਹਿੱਸਾ ਲੈ ਕੇ 37 ਮੈਡਲ ਹਾਸਲ ਕਰ ਚੁੱਕੀ ਹੈ। (International Yoga Day)

ਕੀਰਤੀ ਇੰਸਾਂ | International Yoga Day

23 ਸਾਲ ਦੀ ਕੀਰਤੀ ਇੰਸਾਂ ਰਾਸ਼ਟਰੀ, ਅੰਤਰਰਾਸ਼ਟਰੀ ਤੇ ਵਿਸ਼ਵ ਯੋਗਾ ਚੈਂਪੀਅਨਸ਼ਿਪ ਵਿੱਚ 53 ਮੈਡਲ ਜਿੱਤ ਚੁੱਕੀ ਹੈ ਇਸ ਵਿੱਚ 15 ਚਾਂਦੀ ਤੇ 7 ਕਾਂਸੀ ਤਮਗੇ ਸ਼ਾਮਲ ਹਨ ਕੀਰਤੀ ਇੰਸਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੇਰੀ ਖੇਡਾਂ ਵਿੱਚ ਕਾਫੀ ਰੁਚੀ ਸੀ ਇਸੇ ਰੁਚੀ ਕਾਰਨ ਮੇਰੇ ਪਿਤਾ ਰਣਬੀਰ ਸਿੰਘ ਤੇ ਮਾਤਾ ਰਾਜਲ ਦੇਵੀ ਦਾ ਸੁਫ਼ਨਾ ਸੀ ਕਿ ਮੈਂ ਕਿਸੇ ਇੱਕ ਖੇਡ ਨੂੰ ਚੁਣ ਕੇ ਉਸ ’ਚ ਪੂਰੀ ਲਗਨ ਨਾਲ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ’ਚ ਰੌਸ਼ਨ ਕਰਾਂ ਮੇਰੀ ਖੇਡਾਂ ’ਚ ਰੁਚੀ ਹੋਣ ਕਾਰਨ ਉਨ੍ਹਾਂ ਨੇ ਅੱਠਵੀਂ ਜਮਾਤ ’ਚ ਮੇਰਾ ਦਾਖਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਕਰਵਾ ਦਿੱਤਾ।

ਸਵਪਨਿਲ ਇੰਸਾਂ | International Yoga Day

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਇੱਕ ਹੋਰ ਅੰਤਰਰਾਸ਼ਟਰੀ ਯੋਗਾ ਖਿਡਾਰਨ ਸਵਪਨਿਲ ਇੰਸਾਂ ਨੇ ਹੁਣ ਤੱਕ ਅਨੇਕਾਂ ਯੋਗਾ ਵਰਲਡ ਚੈਂਪੀਅਨਸ਼ਿਪ ਤੇ ਏਸ਼ੀਆ ਯੋਗਾ ਚੈਂਪੀਅਨਸ਼ਿਪ ’ਚ ਭਾਗ ਲੈ ਕੇ ਦੇਸ਼ ਨੂੰ 9 ਸੋਨ, 9 ਚਾਂਦੀ ਤੇ 12 ਕਾਂਸੀ ਭਾਵ ਕੁੱਲ 30 ਤਮਗੇ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਸਵਪਨਿਲ ਨੇ ਸਾਲ 2012 ਵਿੱਚ ਮਾਸਕੋ ਵਿੱਚ ਕਰਵਾਈ ਗਈ ਵਿਸ਼ਵ ਕੱਪ ਚੈਂਪੀਅਨਸ਼ਿਪ ਵਿੱਚ 3 ਸੋਨ ਤੇ 2 ਚਾਂਦੀ ਤਮਗੇ ਪ੍ਰਾਪਤ ਕੀਤੇ ਸਨ ਜਦੋਂਕਿ 2013 ਵਿੱਚ 3 ਸੋਨ, 1 ਚਾਂਦੀ ਤੇ 2 ਕਾਂਸੀ ਤਮਗਿਆਂ ’ਤੇ ਕਬਜਾ ਜਮਾਇਆ ਸੀ ਉਸ ਨੇ ਦੱਸਿਆ ਕਿ ਅਕਸਰ ਲੜਕੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਪਰ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਖੇਡਾਂ ਲਈ ਅਨਮੋਲ ਟਿਪਸ ਦਿੱਤੇ ਹਨ। (International Yoga Day)

ਲਵਜੋਤ ਇੰਸਾਂ | International Yoga Day

ਸਰਸਾ ਦੇ ਪ੍ਰੀਤ ਨਗਰ ਦੀ ਗਲੀ ਨੰ. 10 ਨਿਵਾਸੀ ਲਵਜੋਤ ਇੰਸਾਂ ਵੀ ਇੰਟਰਨੈਸ਼ਨਲ ਯੋਗਾ ਸਟਾਰ ਹੈ ਉਹ ਵੀ ਹੁਣ ਤੱਕ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਕਰਵਾਈਆਂ ਵੱਖ-ਵੱਖ ਯੋਗਾ ਚੈਂਪੀਅਨਸ਼ਿਪਾਂ ਵਿੱਚ ਇੱਕ ਸੋਨ, 2 ਚਾਂਦੀ ਤੇ 4 ਕਾਂਸੀ ਤਗਮੇ ਸਮੇਤ ਕੁੱਲ 7 ਤਗਮੇ ਪ੍ਰਾਪਤ ਕਰਕੇ ਭਾਰਤ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥਣ ਰਹੀ ਲਵਜੋਤ ਇੰਸਾਂ ਨੇ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਸਟੇਟ ਯੋਗਾ ਚੈਂਪੀਅਨਸ਼ਿਪ ਤੇ ਏਸ਼ੀਆ ਯੋਗਾ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ ਇੰਨਾ ਹੀ ਨਹੀਂ ਲਵਜੋਤ ਇੰਸਾਂ ਨੇ ਬਿਨਾ ਕਿਸੇ ਪ੍ਰੋਫੈਸ਼ਨਲ ਕੋਚ ਦੇ ਆਪਣੇ ‘ਪਾਪਾ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਰਸਤੇ ’ਤੇ ਚੱਲ ਕੇ ਸਪੈਸ਼ਲ ਕੋਚ ਰੱਖਣ ਵਾਲੇ ਖਿਡਾਰੀਆਂ ਨੂੰ ਹਰਾ ਕੇ ਢੇਰਾਂ ਤਗਮੇ ਆਪਣੇ ਨਾਂਅ ਕੀਤੇ।

International Yoga Day
ਯੋਗ ਅਭਿਆਸ ਕਰਦੀਆਂ ਹੋਈਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਵਿਦਿਆਰਥਣਾਂ। ਤਸਵੀਰਾਂ : ਸੁਸ਼ੀਲ ਕੁਮਾਰ।

International Yoga Day