SA vs ENG: ਟੀ20 ਵਿਸ਼ਵ ਕੱਪ ਦੇ ਸੁਪਰ-8 ’ਚ ਅੱਜ ਦੱਖਣੀ ਅਫਰੀਕਾ ਤੇ ਇੰਗਲੈਂਡ ਦਾ ਮੁਕਾਬਲਾ, ਟੂਰਨਾਮੈਂਟ ’ਚ ਅਫਰੀਕਾ ਮਜ਼ਬੂਤ

SA vs ENG

ਸੁਪਰ-8 ਦਾ ਪੰਜਵਾਂ ਮੁਕਾਬਲਾ ਹੋਵੇਗਾ ਅੱਜ | SA vs ENG

  • ਦੋਵਾਂ ਟੀਮਾਂ ਨੇ ਇੱਕ-ਦੂਜੇ ਖਿਲਾਫ 12-12 ਮੈਚ ਜਿੱਤੇ

ਸਪੋਰਟਸ ਡੈਸਕ। ਆਈਸੀਸੀ ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਪੰਜਵਾਂ ਮੁਕਾਬਲਾ ਅੱਜ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈਚ ਰਾਤ 8 ਵਜੇ ਤੋਂ ਹੀ ਲੂਸਿਆ ਦੇ ਡੈਰੇਨ ਸੈਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:30 ਵਜੇ ਹੋਵੇਗਾ ਤੇ ਮੈਚ ਅੱਧਾ ਘੰਟਾ ਬਾਅਦ ਭਾਵ 8 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਦੀ ਟੀਮ 2 ਵਾਰ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤੀ ਹੈ। ਨਾਲ ਹੀ ਦੱਖਣੀ ਅਫਰੀਕਾ ਨੂੰ ਆਪਣੇ ਪਹਿਲੇ ਆਈਸੀਸੀ ਖਿਤਾਬ ਦੀ ਭਾਲ ਹੈ।

ਹੁਣ ਮੈਚ ਸਬੰਧੀ ਜਾਣਕਾਰੀ | SA vs ENG

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਸੁਪਰ-8 : ਦੱਖਣੀ ਅਫਰੀਕਾ ਬਨਾਮ ਇੰਗਲੈਂਡ
  • ਮਿਤੀ : 21 ਜੂਨ
  • ਜਗ੍ਹਾ : ਡੈਰੇਨ ਸੈਮੀ ਸਟੇਡੀਅਮ, ਸੇਂਟ ਲੂਸਿਆ
  • ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : 8 ਵਜੇ

ਇੰਗਲੈਂਡ ਤੇ ਅਫਰੀਕਾ ਨੇ 12-12 ਮੈਚ ਜਿੱਤੇ | SA vs ENG

ਜੇਕਰ ਦੋਵਾਂ ਟੀਮਾਂ ਦੇ ਪਿਛਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਟੀਮਾਂ ਨੇ ਅੱਜ ਤੱਕ ਇੱਕ-ਦੂਜੇ ਖਿਲਾਫ ਕੁਲ 25 ਮੈਚ ਖੇਡੇ ਹਨ, ਜਿਸ ਵਿੱਚੋਂ 12 ਮੈਚ ਹੀ ਅਫਰੀਕਾ ਨੇ ਜਦਕਿ 12 ਮੈਚ ਹੀ ਇੰਗਲੈਂਡ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਪਰ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਦਾ ਟੂਰਨਾਮੈਂਟ ’ਚ ਪੱਲਾ ਭਾਰੀ ਹੈ। ਟੀਮ ਅਜੇ ਤੱਕ ਇਸ ਟੂਰਨਾਮੈਂਟ ’ਚ ਅਜੇਤੂ ਹੀ ਰਹੀ ਹੈ ਤੇ ਉਸ ਨੇ ਸਾਰੇ ਮੁਕਾਬਲੇ ਜਿੱਤੇ ਹਨ। ਟੀਮ ਸ਼੍ਰੀਲੰਕਾ, ਬੰਗਲਾਦੇਸ਼ ਤੇ ਹੋਰ ਟੀਮਾਂ ਨੂੰ ਹਰਾ ਕੇ ਸੁਪਰ-8 ’ਚ ਪਹੁੰਚੀ ਹੈ। ਅੱਜ ਵਾਲੇ ਮੈਚ ’ਚ ਜਿਹੜੀ ਟੀਮ ਜਿੱਤਦੀ ਹੈ ਉਹ ਸੈਮੀਫਾਈਨਲ ਦੀ ਰਾਹ ਪੱਕੀ ਕਰ ਲਵੇਗੀ। (SA vs ENG)

ਇਹ ਵੀ ਪੜ੍ਹੋ : IND vs AFG: ਬੁਮਰਾਹ ਤੇ ਅਰਸ਼ਦੀਪ ਦੀ ਖਤਰਨਾਕ ਗੇਂਦਬਾਜ਼ੀ, ਭਾਰਤੀ ਟੀਮ ਦੀ ਸੁਪਰ-8 ‘ਚ ਜਿੱਤ ਨਾਲ ਸ਼ੁਰੂਆਤ
  • ਮੈਚ ਦਾ ਮਹੱਤਵ : ਦੋਵਾਂ ਟੀਮਾਂ ਦਾ ਇਹ ਸੁਪਰ-8 ਦਾ ਦੂਜਾ ਮੈਚ ਹੋਵੇਗਾ। ਦੱਖਣੀ ਅਫਰੀਕਾ ਤੇ ਇੰਗਲੈਂਡ ਦੋਵਾਂ ਨੇ ਆਪਣੇ-ਆਪਣੇ ਪਹਿਲੇ ਸੁਪਰ-8 ਮੈਚ ਜਿੱਤੇ ਹਨ। ਸੁਪਰ-8 ’ਚ ਦੋ ਗਰੁੱਪ ਹਨ। ਇੱਕ ਗਰੁੱਪ ’ਚ 4 ਟੀਮਾਂ ਹਨ, ਜੋ ਇੱਕ ਦੂਜੇ ਖਿਲਾਫ ਖੇਡਣਗੀਆਂ। ਇਹ ਦੋਵੇਂ ਟੀਮਾਂ ਗਰੁੱਪ-1 ’ਚ ਹਨ। ਅੱਜ ਦਾ ਮੈਚ ਜਿੱਤਣ ਨਾਲ ਸੈਮੀਫਾਈਨਲ ’ਚ ਜਾਣ ਦੀਆਂ ਸੰਭਾਵਨਾਵਾਂ ਮਜਬੂਤ ਹੋ ਜਾਣਗੀਆਂ।
  • ਟਾਸ ਤੇ ਪਿੱਚ ਦੀ ਭੂਮਿਕਾ : ਇੱਥੇ ਹੁਣ ਤੱਕ 21 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ’ਚ 11 ਟੀਮਾਂ ਨੇ ਪਹਿਲਾਂ ਬੱਲੇਬਾਜੀ ਕੀਤੀ ਅਤੇ 10 ਜਿੱਤੀਆਂ। 18 ਜੂਨ ਨੂੰ ਵੈਸਟਇੰਡੀਜ ਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ’ਚ ਇਸ ਸਟੇਡੀਅਮ ’ਚ ਪਹਿਲੀ ਵਾਰ 200 ਤੋਂ ਉਪਰ ਦਾ ਸਕੋਰ ਬਣਿਆ ਸੀ। ਇਸ ਸਟੇਡੀਅਮ ’ਤੇ ਗੇਂਦਬਾਜ ਸਿਰਫ 8.00 ਦੀ ਆਰਥਿਕਤਾ ’ਤੇ ਦੌੜਦੇ ਹਨ। ਗਤੀ ਦੇ ਨਾਲ-ਨਾਲ ਸਪਿਨ ਗੇਂਦਬਾਜਾਂ ਨੂੰ ਵੀ ਕਾਫੀ ਵਿਕਟਾਂ ਮਿਲ ਜਾਂਦੀਆਂ ਹਨ। ਇਸ ਵਿਸ਼ਵ ਕੱਪ ਦੇ ਆਧਾਰ ’ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨਾ ਚੰਗਾ ਹੋ ਸਕਦਾ ਹੈ।

ਖਿਡਾਰੀਆਂ ’ਤੇ ਇੱਕ ਨਜ਼ਰ….. | SA vs ENG

ਇੰਗਲੈਂਡ ਦੇ ਤੇਜ ਗੇਂਦਬਾਜ ਜੋਫਰਾ ਆਰਚਰ ਵਿਸ਼ਵ ਕੱਪ ’ਚ ਇੰਗਲੈਂਡ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ

  1. ਜੋਫਰਾ ਆਰਚਰ : ਜੋਫਰਾ ਆਰਚਰ ਨੇ 5 ਓਵਰਾਂ ’ਚ 6 ਵਿਕਟਾਂ ਲਈਆਂ। ਉਹ ਇੰਗਲੈਂਡ ਲਈ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਹਨ। ਉਸ ਨੇ ਓਮਾਨ ਖਿਲਾਫ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ।
  2. ਜੌਨੀ ਬੇਅਰਸਟੋ : ਜੌਨੀ ਬੇਅਰਸਟੋ ਨੇ 5 ਮੈਚਾਂ ’ਚ 94 ਦੌੜਾਂ ਬਣਾਈਆਂ ਹਨ। ਆਪਣੇ ਕੁੱਲ 77 ਟੀ-20 ਮੈਚਾਂ ’ਚ, ਉਸਨੇ 138.84 ਦੀ ਸਟ੍ਰਾਈਕ ਰੇਟ ਨਾਲ 1655 ਦੌੜਾਂ ਬਣਾਈਆਂ ਹਨ।

ਕੁਇੰਟਨ ਡੀ ਕਾਕ ਕਰ ਰਹੇ ਘਾਤਕ ਪ੍ਰਦਰਸ਼ਨ | SA vs ENG

  • ਕਵਿੰਟਨ ਡੀ ਕਾਕ : ਕਵਿੰਟਨ ਡੀ ਕਾਕ ਦੱਖਣੀ ਅਫਰੀਕਾ ਦੇ ਸਭ ਤੋਂ ਵੱਧ ਸਕੋਰਰ ਹਨ। ਡੀ ਕਾਕ ਨੇ 5 ਮੈਚਾਂ ’ਚ 122 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਅਮਰੀਕਾ ਖਿਲਾਫ 74 ਦੌੜਾਂ ਦੀ ਪਾਰੀ ਖੇਡੀ ਸੀ।
  • ਕਾਗਿਸੋ ਰਬਾਡਾ : ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ 5 ਮੈਚਾਂ ’ਚ 7 ਵਿਕਟਾਂ ਲਈਆਂ। ਰਬਾਡਾ ਨੇ ਅਮਰੀਕਾ ਖਿਲਾਫ 3 ਵਿਕਟਾਂ ਲਈਆਂ।

ਮੌਸਮ ਸਬੰਧੀ ਰਿਪੋਰਟ | SA vs ENG

21 ਜੂਨ ਨੂੰ ਵੈਸਟਇੰਡੀਜ਼ ਦੇ ਸੇਂਟ ਲੂਸੀਆ ’ਚ ਮੀਂਹ ਦੀ 5 ਫੀਸਦੀ ਸੰਭਾਵਨਾ ਹੈ। ਮੈਚ ਦੌਰਾਨ ਬੱਦਲਵਾਈ ਹੋ ਸਕਦੀ ਹੈ। ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਕਿਉਂਕਿ ਅਮਰੀਕਾ ’ਚ ਟੀ20 ਵਿਸ਼ਵ ਕੱਪ ਦੇ ਸਾਰੇ ਮੁਕਾਬਲੇ ਹੋ ਚੁੱਕੇ ਹਨ। ਅਮਰੀਕਾ ’ਚ ਮੀਂਹ ਕਾਰਨ ਕਾਫੀ ਮੁਕਾਬਲੇ ਰੱਦ ਹੋਏ ਸਨ। (SA vs ENG)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs ENG

ਇੰਗਲੈਂਡ : ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਫਿਲ ਸਾਲਟ, ਜੌਨੀ ਬੇਅਰਸਟੋ, ਹੈਰੀ ਬਰੂਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ਸੈਮ ਕੁਰਾਨ, ਜੋਫਰਾ ਆਰਚਰ, ਮਾਰਕ ਵੁੱਡ, ਆਦਿਲ ਰਾਸ਼ਿਦ ਤੇ ਰੀਸ ਟੋਪਲੇ।

ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕਵਿੰਟਨ ਡੀ ਕਾਕ, ਰੀਜਾ ਹੈਂਡਰਿਕਸ, ਹੈਨਰੀ ਕਲਾਸਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਤਿਆ, ਤਬਰੇਜ ਸਮਸ਼ੀ।