International Yoga Day: ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਅਨਮੋਲ ਖਜ਼ਾਨਾ

International Yoga Day

ਕੌਮਾਂਤਰੀ ਯੋਗ ਦਿਵਸ ’ਤੇ ਵਿਸ਼ੇਸ਼ | International Yoga Day

ਯੋਗ ਇੱਕ ਪ੍ਰਾਚੀਨ ਸੰਨਿਆਸੀ ਅਭਿਆਸ ਹੈ ਜੋ ਭਾਵੇਂ ਭਾਰਤ ਵਿਚ ਉਤਪੰਨ ਹੋਇਆ ਹੈ, ਪਰ ਹੁਣ ਦੁਨੀਆਂ ਭਰ ’ਚ ਯੋਗ ਹਰਮਨਪਿਆਰਤਾ ਹਾਸਲ ਕਰ ਚੁੱਕਾ ਹੈ। ਇਸ ਸਾਲ ਅਸੀਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਯੋਗ, ਜੋ ਸਰੀਰ ਅਤੇ ਦਿਮਾਗ ਵਿਚ ਇੱਕਸੁਰਤਾ ਪ੍ਰਾਪਤ ਕਰਨ ਲਈ ਸਰੀਰਕ, ਮਾਨਸਿਕ ਅਤੇ ਅਧਿਆਤਮਕ ਕਿਰਿਆਵਾਂ ਨੂੰ ਜੋੜਦਾ ਹੈ ਯੋਗ ਸ਼ਬਦ ਸੰਸਕਿ੍ਰਤ ਭਾਸ਼ਾ ’ਚੋਂ ਨਿੱਕਲਿਆ ਹੈ। ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁਟਤਾ ਭਾਵ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਾਧਨ ਵੀ ਦੱਸਿਆ ਗਿਆ ਹੈ। ਯੋਗਾਸੂਤਰਾ ਦੇ ਲੇਖਕ ਰਿਸ਼ੀ ਪਤੰਜਲੀ ਨੇ ਯੋਗ ਨੂੰ ਅੱਠ ਅੰਗਾਂ- ਯਮ, ਨਿਯਮ, ਆਸਣ, ਪ੍ਰਾਣਾਯਮ, ਪ੍ਰਤਿਆਹਰ, ਧਾਰਨਾ, ਧਿਆਨ ਅਤੇ ਸਮਾਧੀ ਰਾਹੀਂ ਪਰਿਭਾਸ਼ਿਤ ਕੀਤਾ ਹੈ। (International Yoga Day)

ਇਹ ਵੀ ਪੜ੍ਹੋ : ਰਾਖਵਾਂਕਰਨ : ਤਰਕ ਤੇ ਪੈਂਤਰੇਬਾਜ਼ੀ

ਯਮ-ਇਸਦੇ ਅਧੀਨ ਸੱਚ ਬੋਲਣਾ, ਲਾਲਚ ਨਾ ਕਰਨਾ, ਗੁੱਸਾ ਨਾ ਕਰਨਾ, ਸਵਾਰਥੀ ਨਾ ਹੋਣਾ ਆਦਿ ਸ਼ਾਮਲ ਹੈ। ਨਿਯਮ- ਇਸਦੇ ਅਧੀਨ ਪਵਿੱਤਰਤਾ, ਸੰਤੁਸ਼ਟੀ, ਤਪੱਸਿਆ, ਸਵੈ-ਅਨੁਸ਼ਾਸਨ, ਚੰਗੀਆਂ ਆਦਤਾਂ ਤੇ ਪਰਮਾਤਮਾ ’ਤੇ ਵਿਸ਼ਵਾਸ਼ ਕਰਨਾ ਸ਼ਾਮਲ ਹੈ। ਆਸਣ-ਇਸ ਵਿੱਚ ਵੱਖ-ਵੱਖ ਸਰੀਰਕ ਕਸਰਤਾਂ ਤੇ ਖਾਸ ਕਰਕੇ ਬੈਠਣ ਦਾ ਆਸਣ ਮਹੱਤਵਪੂਰਨ ਹੈ। ਪ੍ਰਾਣਾਯਾਮ- ਪ੍ਰਾਣਾਯਾਮ ਭਾਵ ਸਾਹ ’ਤੇ ਕੰਟਰੋਲ ਪ੍ਰਤਿਅਹਾਰ- ਪ੍ਰਤਿਅਹਾਰ ਬਾਹਰੀ ਸੰਸਾਰ ਦੁਆਰਾ ਨਿਯੰਤ੍ਰਿਤ ਹੋਣ ਤੋਂ ਰੋਕਣ, ਸਵੈ-ਗਿਆਨ ਦੀ ਭਾਲ ਕਰਨ ਤੇ ਆਪਣੇ ਅੰਦਰ ਦੀ ਦੁਨੀਆਂ ਵਿਚ ਸੁਤੰਤਰਤਾ ਪ੍ਰਾਪਤ ਕਰਨ ਦਾ ਅਨੁਭਵ ਕਰਨ ਵੱਲ ਧਿਆਨ ਖਿੱਚਣਾ ਸਖਾਉਂਦਾ ਹੈ। (International Yoga Day)

ਧਾਰਨਾ- ਇਸ ਵਿੱਚ ਇਕਾਗਰਤਾ ਭਾਵ ਫੋਕਸ-ਇੱਕ ਹੀ ਨਿਸ਼ਾਨੇ ’ਤੇ ਧਿਆਨ ਟਿਕਾਉਣਾ, ਦਿਮਾਗ ਜਾਂ ਮਨ ਵਿੱਚ ਕਿਸੇ ਸੰਕਲਪ ਜਾਂ ਵਿਚਾਰ ਨੂੰ ਸਥਿਰ ਕਰ ਲੈਣਾ ਸ਼ਾਮਲ ਹੈ। ਧਿਆਨ- ਧਿਆਨ ਦੀ ਵਸਤੂ ਦੇ ਸੁਭਾਅ ਬਾਰੇ ਡੂੰਘਾਈ ਨਾਲ ਜਾਣਨਾ ਸ਼ਾਮਲ ਹੈ। ਧਾਰਨਾ ਮਨ ਦੀ ਅਵਸਥਾ ਹੈ, ਧਿਆਨ ਮਨ ਦੀ ਪ੍ਰਕਿਰਿਆ ਹੈ। ਸਮਾਧੀ- ਸਮਾਧੀ ਸਿਮਰਨ ਦੇ ਵਿਸ਼ੇ ਨਾਲ ਜੋੜਨਾ ਹੈ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਜੋ ਭੂਗੋਲਿਕ ਦਿ੍ਰਸ਼ਟੀਕੋਣ ਤੋਂ ਸਭ ਤੋਂ ਵੱਡਾ ਤੇ ਲੰਮਾ ਦਿਨ ਹੁੰਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਸਾਲ 2015 ਵਿੱਚ ਸੰਸਾਰ ਭਰ ਵਿੱਚ ਮਨਾਇਆ ਗਿਆ ਸੀ। (International Yoga Day)

ਇਹ ਵੀ ਪੜ੍ਹੋ : IND vs AFG: ਬੁਮਰਾਹ ਤੇ ਅਰਸ਼ਦੀਪ ਦੀ ਖਤਰਨਾਕ ਗੇਂਦਬਾਜ਼ੀ, ਭਾਰਤੀ ਟੀਮ ਦੀ ਸੁਪਰ-8 ‘ਚ ਜਿੱਤ ਨਾਲ ਸ਼ੁਰੂਆਤ

ਭਾਰਤ ਦੇ ਮਤੇ ਨੂੰ ਯੂਐਨ ਦੇ 193 ਮੈਂਬਰਾਂ ਵਿੱਚੋਂ 175 ਦੇਸ਼ਾਂ ਨੇ ਸਮੱਰਥਨ ਦਿੱਤਾ ਸੀ ਤੇ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇੱਕ ਮਤੇ ’ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ’ਚ ਐਲਾਨਿਆ ਸੀ ਰਾਜਪਥ, ਨਵੀਂ ਦਿੱਲੀ ਵਿਖੇ ਮਨਾਏ ਪਹਿਲੇ ਯੋਗ ਸਮਾਗਮ ’ਚ 84 ਦੇਸ਼ਾਂ ਦੇ ਪਤਵੰਤੇ ਪਹੁੰਚੇ ਸਨ ਤੇ 35984 ਲੋਕਾਂ ਨੇ 35 ਮਿੰਟ 21 ਤਰ੍ਹਾਂ ਦੇ ਵੱਖ-ਵੱਖ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ ਸੀ। ਯੋਗ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ ਅਜੋਕੀ ਤੇਜ਼ ਰਫਤਾਰ ਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚ ਯੋਗ ਸਾਨੂੰ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਰਸਤਾ ਵੀ ਦਿਖਾਉਂਦਾ ਹੈ। (International Yoga Day)

ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤੀ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਇਲਾਜ-ਦਵਾਈਆਂ ’ਤੇ ਵੱਡੇ ਪੱਧਰ ’ਤੇ ਹੋਣ ਵਾਲੇ ਖ਼ਰਚੇ ਦੀ ਬੱਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ। ਯੋਗ ਨਾਲ ਆਪਣੇ ਸਰੀਰ ’ਤੇ ਨਿਯੰਤਰਣ ਰੱਖਿਆ ਜਾ ਸਕਦਾ ਹੈ। (International Yoga Day)

ਸਾਨੂੰ ਰੋਜ਼ਾਨਾ ਘੱਟੋ-ਘੱਟ 35-40 ਮਿੰਟ ਤੱਕ ਯੋਗ ਕਰਨਾ ਚਾਹੀਦਾ ਹੈ। ਯੋਗ ਰੋਗ ਮੁਕਤ ਜੀਵਨ ਬਤੀਤ ਕਰਨ, ਤਣਾਅ, ਡਿਪਰੈਸ਼ਨ ਤੇ ਚਿੰਤਾ ਮੁਕਤ ਰਹਿਣ ਦਾ ਉੱਤਮ ਢੰਗ ਹੈ। ਯੋਗਾ ਸਦੀਆਂ ਪੁਰਾਣੀ ਖਾਸ ਵਿਧੀ ਹੈ ਜਿਸ ਨਾਲ ਸਰੀਰ ਦਾ ਹਰ ਅੰਗ ਖਾਸਕਰ ਸਾਡਾ ਲਹੂ-ਚੱਕਰ ਸਹੀ ਰਹਿੰਦਾ ਹੈ, ਬਲੱਡ ਪ੍ਰੈਸ਼ਰ, ਸ਼ੂਗਰ, ਕਮਰ-ਦਰਦ ਤੇ ਹੋਰ ਜੋੜਾਂ-ਹੱਡੀਆਂ ਦੇ ਦਰਦ ਅਤੇ ਚਿੜਚਿੜੇਪਣ ਨੂੰ ਦੂਰ ਕਰਕੇ ਅਸੀਂ ਰੋਗ ਮੁਕਤ ਜੀਵਨ ਜੀ ਸਕਦੇ ਹਾਂ। ਯੋਗਾ ਹਰ ਉਮਰ-ਵਰਗ ਲਈ ਲਾਹੇਵੰਦ ਹੈ। ਯੋਗਾ ਨਾਲ ਸਰੀਰ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ।

ਯੋਗ ਅਭਿਆਸ ਕਰਨ ਵਾਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ | International Yoga Day

  • ਯੋਗ ਅਭਿਆਸ ਦੀ ਸ਼ੁਰੂਆਤ ਕਿਸੇ ਮਾਹਿਰ ਜਾਂ ਯੋਗ ਅਧਿਆਪਕ ਦੀ ਨਿਗਰਾਨੀ ਹੇਠ ਕਰਨਾ ਲਾਹੇਵੰਦ ਹੈ।
  • ਯੋਗ ਅਭਿਆਸ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੌਕੇ ਜਾਂ ਸ਼ਾਮ ਨੂੰ ਕਰਨਾ ਵਧੇਰੇ ਫਾਇਦੇਮੰਦ ਹੈ।
  • ਯੋਗਾ ਜ਼ਿਆਦਾ ਥਕਾਵਟ, ਬਿਮਾਰੀ, ਗੰਭੀਰ ਤਣਾਅ ਵਾਲੀ ਸਥਿਤੀ ਵਿਚ ਨਹੀਂ ਕੀਤਾ ਜਾਣਾ ਚਾਹੀਦਾ।
  • ਯੋਗਾ ਅਭਿਆਸ ਸ਼ੁਰੂ ਕਰਨ ਸਮੇਂ ਆਲੇ-ਦੁਆਲੇ, ਸਰੀਰ ਤੇ ਦਿਮਾਗ ਦੀ ਸਫਾਈ ਦਾ ਧਿਆਨ ਰੱਖੋ।
  • ਯੋਗਾ ਅਭਿਆਸ ਸ਼ਾਂਤ ਮਾਹੌਲ ’ਚ ਕਰਨਾ ਚਾਹੀਦਾ ਹੈ।
  • ਯੋਗ ਅਭਿਆਸ ਖਾਲੀ ਪੇਟ ਜਾਂ ਹਲਕੇ ਭੋਜਨ ਦੇ ਸੇਵਨ ਤੋਂ ਬਾਅਦ ਕੀਤਾ ਜਾਣਾ ਚਾਹੀਦੈ।
  • ਯੋਗ ਅਭਿਆਸ ਲਈ ਇੱਕ ਚਟਾਈ ਜਾਂ ਯੋਗਾ ਮੈਟ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
  • ਹਲਕੇ ਤੇ ਆਰਾਮਦਾਇਕ ਸੂਤੀ ਕੱਪੜੇ ਯੋਗ ਆਸਣ ਕਰਨ ’ਚ ਸਹਾਈ ਹੁੰਦੇ ਹਨ।
  • ਅਭਿਆਸ ਸੈਸ਼ਨ ਅਰਦਾਸ ਜਾਂ ਬੇਨਤੀ ਨਾਲ ਆਰੰਭ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਨ ਨੂੰ ਆਰਾਮ-ਸ਼ਾਂਤੀ ਮਿਲਦੀ ਹੈ ਤੇ ਵਾਤਾਵਰਨ ਅਨੁਕੂਲ ਬਣ ਜਾਂਦਾ ਹੈ।
  • ਯੋਗਾ ਅਭਿਆਸ ਹੌਲੀ-ਹੌਲੀ, ਅਰਾਮਦਾਇਕ ਵਿਧੀ ਨਾਲ, ਸਰੀਰ ਤੇ ਸਾਹ ਪ੍ਰਤੀ ਇਕਾਗਰਤਾ ਨਾਲ ਕੀਤੇ ਜਾਣ।
  • ਸਾਹ ਨੂੰ ਉਦੋਂ ਤੱਕ ਨਾ ਰੋਕੋ ਜਦੋਂ ਤੱਕ ਅਭਿਆਸ ਦੌਰਾਨ ਅਜਿਹਾ ਕਰਨ ਦਾ ਵਿਸ਼ੇਸ਼ ਤੌਰ ’ਤੇ ਸਿੱਖਿਅਕ ਜਾਂ ਅਧਿਆਪਕ ਵੱਲੋਂ ਆਦੇਸ਼ ਨਹੀਂ ਕੀਤਾ ਜਾਂਦਾ।
  • ਸਾਹ ਹਮੇਸ਼ਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਜਦੋਂ ਤੱਕ ਕਿ ਨਿਰਦੇਸ਼ ਨਾ ਦਿੱਤੇ ਜਾਣ।
  • ਯੋਗ ਆਸਣਾਂ ਨੂੰ ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਕਰੋ।
  • ਚੰਗੇ ਨਤੀਜੇ ਪ੍ਰਾਪਤ ਕਰਨ ਲਈ ਕੁਝ ਸਮਾਂ ਲੱਗਦਾ ਹੈ, ਇਸ ਲਈ ਨਿਰੰਤਰ ਤੇ ਨਿਯਮਿਤ ਯੋਗ ਅਭਿਆਸ ਕਰਨਾ ਬਹੁਤ ਜਰੂਰੀ ਹੈ।
  • ਯੋਗਾ ਸੈਸ਼ਨ ਦਾ ਅੰਤ ਸਿਮਰਨ/ਡੂੰਘੀ ਚੁੱਪ /ਧਿਆਨ ਅਵਸਥਾ ਨਾਲ ਹੋਣਾ ਚਾਹੀਦਾ ਹੈ।
  • ਯੋਗ ਅਭਿਆਸ ਕਰਨ ਤੋਂ 20-30 ਮਿੰਟਾਂ ਬਾਅਦ ਹੀ ਨਹਾਓ।
  • ਅਭਿਆਸ ਦੇ 20-30 ਮਿੰਟਾਂ ਬਾਅਦ ਹੀ ਭੋਜਨ ਜਾਂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਡਾ. ਪ੍ਰਭਦੀਪ ਸਿੰਘ ਚਾਵਲਾ
ਬੀ.ਈ.ਈ.
ਸਿਹਤ ਤੇ ਪਰਿਵਾਰ ਭਲਾਈ ਵਿਭਾਗ,
ਫਰੀਦਕੋਟ ਮੋ. 98146-56257