ਪਿਛਲੇ ਕਈ ਸਾਲਾਂ ਤੋਂ ਚੜ੍ਹਦੀ ਗਰਮੀ ਤੋਂ ਹੀ ਪੰਛੀਆਂ ਦੀ ਸੰਭਾਲ ਕਰਨ ’ਚ ਜੁਟ ਜਾਂਦੀ ਹੈ ਮਲੋਟ ਦੀ ਸਾਧ-ਸੰਗਤ | Malout News
- ਇਸ ਗਰਮੀ ਦੇ ਸੀਜ਼ਨ ’ਚ 389 ਦੇ ਕਰੀਬ ਪੰਛੀਆਂ ਦੀ ਸਾਂਭ-ਸੰਭਾਲ ਲਈ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ | Malout News
ਮਲੋਟ (ਮਨੋਜ)। Malout News : ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕੀਤੀ ‘ਪੰਛੀ ਉਧਾਰ ਮੁਹਿੰਮ’ ਪੰਛੀਆਂ ਲਈ ਵਰਦਾਨ ਬਣੀ ਹੋਈ ਹੈ ਅਤੇ ਜਿੱਥੇ ਸਾਧ-ਸੰਗਤ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਥੇ 42ਵੇਂ ਮਾਨਵਤਾ ਭਲਾਈ ਕਾਰਜ ‘ਪੰਛੀ ਉਧਾਰ ਮੁਹਿੰਮ’ ਤਹਿਤ ਪਿਛਲੇ ਕਈ ਸਾਲਾਂ ਜਿੱਥੇ ਦੇਸ਼ ਅਤੇ ਵਿਦੇਸ਼ ਦੀ ਸਾਧ-ਸੰਗਤ ਚੜ੍ਹਦੀ ਗਰਮੀ ਤੋਂ ਹੀ ਪੰਛੀਆਂ ਦੀ ਸੰਭਾਲ ਕਰਨ ’ਚ ਜੁਟੀ ਜਾਂਦੀ ਹੈ ਉਥੇ ਮਲੋਟ ਦੀ ਸਾਧ-ਸੰਗਤ ਵੀ ਕਿਸੇ ਪੱਖੋਂ ਘੱਟ ਨਹੀਂ ਹੈ।
ਜੇਕਰ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਇਸ ਗਰਮੀ ਦੇ ਸੀਜ਼ਨ ਵਿੱਚ ਪੰਛੀਆਂ ਲਈ ਕੀਤੇ ਪਾਣੀ ਅਤੇ ਚੋਗੇ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬੀਤੇ ਦਿਨੀਂ ਜੋਨ ਨੰਬਰ 3 ਅਤੇ 7 ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ 101 ਦੇ ਕਰੀਬ ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ ਗਿਆ। (Malout News)
ਇੱਥੇ ਹੀ ਬਸ ਹੀਂ ਬਲਕਿ ਜੋਨ ਨੰਬਰ 6 ਦੀ ਸਾਧ-ਸੰਗਤ ਵੱਲੋਂ ਸਥਾਨਕ ਚੰਦਰ ਮਾਡਲ ਹਾਈ ਸਕੂਲ ਵਿੱਚ ਪੰਛੀਆਂ ਦੀ ਸੰਭਾਲ ਕਰਦੇ ਹੋਏ 111 ਦੇ ਕਰੀਬ ਪੰਛੀਆਂ ਲਈ ਕੋਟੇਰੇ ਸਾਧ-ਸੰਗਤ ਨੂੰ ਵੰਡੇ ਗਏ ਅਤੇ 11 ਜੂਨ ਨੂੰ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਸੱਚ ਕਹੂੰ ਟੀਮ ਅਤੇ ਸਾਧ-ਸੰਗਤ ਵੱਲੋਂ 70 ਦੇ ਕਰੀਬ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਸਨ ਅਤੇ ਹਾਲ ਹੀ ਘੜੀ ਵਿੱਚ ਜੋਨ ਨੰਬਰ 5 ਵੱਲੋਂ ਮੰਡੀ ਹਰਜੀ ਰਾਮ ਸਥਿਤ ਸਵਾਮੀ ਰਾਮ ਤੀਰਥ ਪਾਰਕ ਵਿੱਚ 107 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਗਏ ਅਤੇ ਵੰਡੇ ਵੀ ਗਏ ਹਨ ਅਤੇ ਕੁੱਲ 389 ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਵੀ ਗਏ ਹਨ ਅਤੇ ਚੋਗੇ ਵੀ ਵੰਡਿਆ ਗਿਆ।
ਸਾਲ 2023 ਦੇ ਗਰਮੀ ਦੇ ਸੀਜ਼ਨ ਦੌਰਾਨ 461 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਆਲ੍ਹਣੇ ਅਤੇ ਪਸ਼ੂਆਂ ਲਈ ਪਾਣੀ ਵਾਲੀਆਂ ਹੋਦੀਆਂ ਵੀ ਵੰਡੀਆਂ ਸਨ | Malout News
ਆਪ ਜੀ ਨੂੰ ਇਹ ਦੱਸਣਾ ਬਣਦਾ ਹੈ ਕਿ ਸਾਧ-ਸੰਗਤ ਪਾਣੀ ਵਾਲੇ ਕਟੋਰੇ ਅਤੇ ਚੋਗਾ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਇਲਾਵਾ ਹੋਰ ਵੀ ਸਾਂਝੀਆਂ ਥਾਵਾਂ ’ਤੇ ਰੱਖਦੀ ਹੈ ਜਿਸ ਨਾਲ ਤਿੱਖੜ ਗਰਮੀ ਵਿੱਚ ਤਿਹਾਏ ਪੰਛੀਆਂ ਦੀ ਜਿੱਥੇ ਪਿਆਸ ਬੁਝਦੀ ਹੈ ਅਤੇ ਉਥੇ ਚੋਗਾ ਖਾ ਕੇ ਭੁੱਖ ਵੀ ਮਿੱਟਦੀ ਹੈ ਅਤੇ ਪੰਛੀਆਂ ਦੀ ਹੋਂਦ ਬਚਾਉਣ ਵਿੱਚ ਵੀ ਸੇਵਾਦਾਰਾਂ ਦਾ ਭਰਪੂਰ ਸਹਿਯੋਗ ਹੈ।
ਬਲਾਕ ਮਲੋਟ ਦੀ ਸਾਧ-ਸੰਗਤ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇ : 85 ਮੈਂਬਰ ਪੰਜਾਬ
ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ.ਇਕਬਾਲ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਸਮੂਹ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਰੁੱਝੀ ਹੋਈ ਹੈ, ਅਸੀਂ ਪੂਜਨੀਕ ਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਬਲਾਕ ਮਲੋਟ ਦੀ ਸਾਧ-ਸੰਗਤ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇ।
ਸਾਲ 2023 ਵਿੱਚ ਵੀ ਗਰਮੀ ਦੇ ਮੌਸਮ ਦੌਰਾਨ ਯਤਨਸ਼ੀਲ ਰਹੀ ਸਾਧ-ਸੰਗਤ
ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਸਾਲ 2023 ਵਿੱਚ ਵੀ ਗਰਮੀ ਦੇ ਮੌਸਮ ਦੌਰਾਨ ਬਲਾਕ ਮਲੋਟ ਦੇ ਸਾਰੇ ਜੋਨਾਂ ਅਤੇ ਪਿੰਡਾਂ ਦੀ ਸਾਧ-ਸੰਗਤ ਪੂਰੀ ਯਤਨਸ਼ੀਲ ਰਹੀ ਅਤੇ 461 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਪਸ਼ੂਆਂ ਲਈ ਪਾਣੀ ਵਾਲੀਆਂ ਹੋਦੀਆਂ ਵੰਡੀਆਂ ਗਈਆਂ ਸਨ।