Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ

Kane Williamson

ਟੀ20 ਵਿਸ਼ਵ ਕੱਪ 2024 ਦੇ ਸੁਪਰ-8 ’ਚ ਵੀ ਨਹੀਂ ਪਹੁੰਚ ਸਕੀ ਨਿਊਜੀਲੈਂਡ ਦੀ ਟੀਮ | Kane Williamson

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ 2024 ’ਚ ਸੁਪਰ-8 ’ਚ ਜਗ੍ਹਾ ਬਣਾਉਣ ਤੋਂ ਖੁੰਝਣ ਵਾਲੀ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਤੇ ਇੱਕਰੋਜ਼ਾ ਕ੍ਰਿਕੇਟ ’ਚ ਨਿਊਜੀਲੈਂਡ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੋਰਡ ਦੇ ਕੇਂਦਰੀ ਠੇਕੇ ਨੂੰ ਵੀ ਠੁਕਰਾ ਦਿੱਤਾ ਹੈ। ਹਾਲਾਂਕਿ ਉਹ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ’ਚ ਖੇਡਣਾ ਜਾਰੀ ਰੱਖਣਗੇ। ਕੇਨ ਵਿਲੀਅਮਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਗਰਮੀਆਂ ਦੇ ਮੌਸਮ ’ਚ ਵਿਦੇਸ਼ੀ ਲੀਗ ’ਚ ਖੇਡਣ ਦਾ ਮੌਕਾ ਲੱਭ ਰਹੇ ਹਨ, ਜਿਸ ਕਾਰਨ ਉਹ ਨਿਊਜ਼ੀਲੈਂਡ ਦੇ ਕੇਂਦਰੀ ਕਰਾਰ ਸਵੀਕਾਰ ਨਹੀਂ ਕਰ ਸਕਦੇ ਹਨ। ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੇ ਹਨ। ਵਿਲੀਅਮਸਨ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ਲਈ ਖੇਡਣਾ ਉਨ੍ਹਾਂ ਲਈ ਵੱਡੀ ਗੱਲ ਹੈ। ਉਹ ਤਿੰਨਾਂ ਫਾਰਮੈਟਾਂ ’ਚ ਟੀਮ ਲਈ ਖੇਡਣਾ ਜਾਰੀ ਰੱਖਣਗੇ। (Kane Williamson)

ਇਹ ਵੀ ਪੜ੍ਹੋ : Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ

ਨਿਊਜ਼ੀਲੈਂਡ ਨੇ ਅਜੇ ਤੱਕ ਇੱਕ ਵੀ ਟੀ20 ਤੇ ਇੱਕਰੋਜ਼ਾ ਵਿਸ਼ਵ ਕੱਪ ਨਹੀਂ ਜਿੱਤਿਆ | Kane Williamson

ਨਿਊਜ਼ੀਲੈਂਡ ਦੀ ਟੀਮ ਪਿਛਲੇ ਤਿੰਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚੀ ਸੀ ਤੇ 2021 ’ਚ ਫਾਈਨਲ ਵੀ ਖੇਡੀ ਸੀ। ਹਾਲਾਂਕਿ ਨਿਊਜ਼ੀਲੈਂਡ ਨੇ ਅਜੇ ਤੱਕ ਇੱਕ ਵੀ ਟੀ-20 ਤੇ ਵਨਡੇ ਖਿਤਾਬ ਨਹੀਂ ਜਿੱਤਿਆ ਹੈ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਮੁਤਾਬਕ ਇੱਕ ਹੋਰ ਕ੍ਰਿਕੇਟਰ ਲਾਕੀ ਫਰਗੂਸਨ ਨੇ ਵੀ ਰਾਸ਼ਟਰੀ ਕਰਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। (Kane Williamson)

ਵਿਲੀਅਮਸਨ ਨੇ ਟੀ20 ’ਚ ਨਿਊਜੀਲੈਂਡ ਲਈ ਸਭ ਤੋਂ ਜ਼ਿਆਦਾ ਮੈਚਾਂ ’ਚ ਕੀਤੀ ਹੈ ਕਪਤਾਨੀ | Kane Williamson

Kane Williamson

ਕੇਨ ਵਿਲੀਅਮਸਨ ਨੇ 40 ਟੈਸਟ ਮੈਚਾਂ ’ਚ ਨਿਊਜ਼ੀਲੈਂਡ ਟੀਮ ਦੀ ਕਪਤਾਨੀ ਕੀਤੀ ਹੈ। ਇਨ੍ਹਾਂ ’ਚੋਂ ਟੀਮ ਨੇ 22 ਮੈਚ ਜਿੱਤੇ ਹਨ ਅਤੇ 10 ਮੈਚ ਹਾਰੇ ਹਨ, ਜਦਕਿ 8 ਮੈਚ ਡਰਾਅ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 75 ਟੀ-20 ਮੈਚਾਂ ’ਚ ਟੀਮ ਦੀ ਕਪਤਾਨੀ ਕੀਤੀ ਹੈ, ਜਿਸ ’ਚ 39 ਜਿੱਤੇ ਹਨ ਤੇ 34 ਹਾਰੇ ਹਨ। 1 ਮੈਚ ਡਰਾਅ ਵੀ ਰਿਹਾ ਹੈ। ਵਿਲੀਅਮਸਨ ਨੇ 91 ਇੱਕਰੋਜ਼ਾ ਮੈਚਾਂ ’ਚ ਟੀਮ ਦੀ ਕਪਤਾਨੀ ਕੀਤੀ ਹੈ ਤੇ ਟੀਮ ਨੇ 46 ਮੈਚ ਜਿੱਤੇ ਹਨ ਤੇ 40 ਮੈਚਾਂ ’ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। (Kane Williamson)