ਨੌਕਰੀ ਛੱਡ ਜਾਣ ਤੋਂ ਬਾਅਦ ਹੋਇਆ ਖੁਲਾਸਾ, ਮਾਮਲਾ ਦਰਜ਼ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਨਿੱਜੀ ਬੈਂਕ ਦੇ ਮੈਨੇਜਰ ਨੇ ਆਪਣੇ ਅਹੁਦੇ ਤੇ ਇੰਟਰਨੈੱਟ ਟੈਕਨੌਲਜੀ ਦੀ ਦੁਰਵਰਤੋਂ ਕਰਦਿਆਂ ਜ਼ਾਅਲੀ ਦਸਤਾਵੇਜ ਤਿਆ ਕਰਕੇ 6 ਖਾਤਾਧਾਰਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਨੌਕਰੀ ਛੱਡ ਗਿਆ। ਖੁਲਾਸਾ ਹੋਣ ਪਿੱਛੋਂ ਮਿਲੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਆਈਸੀਆਈਸੀਆਈ ਬੈਂਕ ਦੇ ਰਿਜਨਲ ਹੈੱਡ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਹੁਲ ਸ਼ਰਮਾਂ ਜੋ ਉਨ੍ਹਾਂ ਦੀ ਬੈਂਕ ’ਚ ਬਤੌਰ ਬ੍ਰਾਂਚ ਮੈਨੇਜਰ ਕੰਮ ਕਰਦਾ ਸੀ, ਨੇ ਸਾਲ 2022-23 ’ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਬੈਂਕ ਦੇ ਖਾਤਾਧਾਰਕਾਂ ਦੇ ਲੱਖਾਂ ਰੁਪਏ ਹੜੱਪ ਕਰ ਲਏ। (Fraud)
ਇਹ ਵੀ ਪੜ੍ਹੋ : ਸਾਲ ਪਹਿਲਾਂ ਸੇਵਾਮੁਕਤ DSP ਨੇ ਗੋਲੀ ਮਾਰ ਕੀਤੀ ਖੁਦਕੁਸ਼ੀ
ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਦੇ ਰਿਕਾਰਡ ਮੁਤਾਬਕ ਰਾਹੁਲ ਸ਼ਰਮਾਂ ਵੱਲੋਂ ਬੈਂਕ ਦੇ 6 ਖਾਤਾਧਾਰਕਾਂ ਦੇ ਕਰੀਬ 80, 75, 748 ਲੱਖ ਰੁਪਏ ਜ਼ਾਅਲੀ ਦਸਤਾਵੇਜ ਤਿਆਰ ਕਰਕੇ ਅਤੇ ਇੰਟਰਨੈੱਟ ਤਕਨੀਕ ਦੀ ਦੁਰਵਰਤੋਂ ਕਰਕੇ ਹੜੱਪ ਲਏ ਅਤੇ ਨੌਕਰੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਰਿਜਨਲ ਹੈੱਡ ਅਰਵਿੰਦਰ ਕੁਮਾਰ ਵਾਸੀ ਸੁਖਦੇਵ ਇੰਨਕਲੇਵ ਹੰਬੜਾ ਰੋੜ ਲੁਧਿਆਣਾ ਵੱਲੋਂ 11 ਮਾਰਚ 2024 ਨੂੰ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਕਰਨ ਉਪਰੰਤ ਰਾਹੁਲ ਸ਼ਰਮਾਂ ਵਾਸੀ ਰਾਜਾ ਐਸਸੀ ਮੁਲੀਕ ਰੋਡ ਗਰੀਆ ਨੇੜੇ ਐਕਸਿਸ ਬੈਂਕ ਕਲਕੱਤਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਾਂਚਕਰਤਾ ਅਧਿਕਾਰੀ ਸੁਖਦੇਵ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਰਾਹੁਲ ਸ਼ਰਮਾਂ ਦੀ ਭਾਲ ਆਰੰਭ ਦਿੱਤੀ ਹੈ। (Fraud)