ਸਾਲ ਪਹਿਲਾਂ ਸੇਵਾਮੁਕਤ DSP ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

Suicide
ਸੇਵਾਮੁਕਤ ਡੀਐੱਸਪੀ ਬਲਜਿੰਦਰ ਸਿੰਘ ਭੁੱਲਰ ਦੀ ਫਾਇਲ ਫੋਟੋ।

ਪਤਨੀ ਤੇ ਬੱਚੇ ਵਿਦੇਸ਼ ’ਚ, ਖੁੱਦ ਮਾਤਾ-ਪਿਤਾ ਨਾਲ ਰਹਿ ਰਿਹਾ ਸੀ ਲੁਧਿਆਣਾ | Suicide

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਲ ਕੁ ਪਹਿਲਾਂ ਸੇਵਾਮੁਕਤ ਹੋਏ ਇੱਕ ਡੀਐੱਸਪੀ ਨੇ ਲੁਧਿਆਣਾ ’ਚ ਮੰਗਲਵਾਰ ਦੇਰ ਸ਼ਾਮ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਨਸਿਕ ਤੌਰ ’ਤੇ ਬਿਮਾਰ ਸੀ, ਜਿਸ ਦੇ ਚਲਦਿਆਂ ਉਸ ਨੇ ਖੁਦ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਭੁੱਲਰ ਜੋ ਸਾਲ 2023 ਵਿੱਚ ਹੀ ਇੰਡੀਅਨ ਰਿਜਰਵ ਬਟਾਲੀਅਨ (ਆਈਆਰਬੀ) ’ਚੋਂ ਸੇਵਾਮੁਕਤ ਹੋਇਆ ਸੀ ਤੇ ਆਪਣੇ ਮਾਤਾ-ਪਿਤਾ ਨਾਲ ਸਰਾਭਾ ਨਗਰ ਦੇ ਗ੍ਰੀਨ ਐਵੇਨਿਊ ਸਥਿੱਤ ਘਰ ’ਚ ਰਹਿੰਦਾ ਸੀ। ਜਦਕਿ ਉਸਦੀ ਪਤਨੀ ਤੇ ਬੱਚੇ ਵਿਦੇਸ਼ ਵਸਦੇ ਹਨ। ਥਾਣਾ ਸਰਾਭਾ ਨਗਰ ਦੇ ਐਸਐਚਓ ਪਰਮਵੀਰ ਸਿੰਘ ਨੇ ਦੱਸਿਆ ਕਿ ਸਾਬਕਾ ਡੀਐੱਸਪੀ ਬਲਜਿੰਦਰ ਸਿੰਘ ਭੁੱਲਰ ਮਾਨਸਿੱਕ ਤੌਰ ’ਤੇ ਬਿਮਾਰ ਚੱਲ ਰਹੇ ਸਨ। (Suicide)

ਇਹ ਵੀ ਪੜ੍ਹੋ : ਕਿਸੇ ਇੱਕ ਪ੍ਰੀਖਿਆ ਨਾਲ ਨਾ ਹੋਵੇ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ

ਜਿੰਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਘਰ ਅੰਦਰ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਜਿੰਨ੍ਹਾਂ ਦੀ ਲਾਸ਼ ਘਰ ਦੇ ਕਮਰੇ ’ਚ ਕੁਰਸੀ ’ਤੇ ਪਈ ਮਿਲੀ ਹੈ। ਗੋਲੀ ਚੱਲਣ ਦੀ ਅਵਾਜ ਸੁਣਦਿਆਂ ਹੀ ਦੂਸਰੇ ਕਮਰੇ ’ਚੋਂ ਭੱਜ ਕੇ ਆਏ ਭੁੱਲਰ ਦੇ ਮਾਪਿਆਂ ਨੇ ਦੇਖਿਆ ਤੇ ਰੌਲਾ ਪਾਇਆ। ਜਿਸ ਨੂੰ ਸੁਣ ਕੇ ਆਂਢ-ਗੁਆਂਢ ਦੇ ਲੋਕਾਂ ਨੇ ਘਟਨਾਂ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਭੁੱਲਰ ਨੇ ਖੁਦ ਦੇ ਸਿਰ ’ਚ ਗੋਲੀ ਮਾਰੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਤਨੀ ਤੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ’ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। (Suicide)