Kisan Karj Mafi 2024 : ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਨਾ ਕੋਈ ਸਕੀਮਾਂ ਚਲਾਉਂਦੀਆਂ ਰਹਿੰਦੀਆਂ ਹਨ। ਇਸੇ ਤਹਿਤ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਦਰਅਸਲ ਝਰਖੰਡ ਸਰਕਾਰ ਨੇ ਆਪਣੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਝਾਰਖੰਡ ਦੇ ਖੇਤੀਬਾੜੀ ਮੰਤਰੀ ਬਾਦਲ ਪੱਤਰਲੇਖ ਨੇ ਕਿਹਾ ਕਿ ਰਾਜ ਸਰਕਾਰ ਨੇ 1.91 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਰਾਹਤ ਦੇਣ ਦੇ ਯਤਨ ਦੇ ਤਹਿਤ 2 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਰਾਂਚੀ ’ਚ ਰਾਜ ਪੱਧਰ ਬੈਂਕਰਸ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਨੇ ਬੈਂਕਾਂ ਨੂੰ ਇਸ ਸਬੰਧੀ ਪ੍ਰਸਤਾਵ ਪੇਸ਼ ਕਰਨ ਨੂੰ ਕਿਹਾ।
Also Read : ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਤੋਂ ਉਤਾਰਿਆ ਉਮੀਦਵਾਰ
ਮੰਤਰੀ ਨੇ ਕਿਹਾ ਕਿ ਕਿਸਾਨਾਂ ਦੁਆਰਾ 31 ਮਾਰਚ 2020 ਤੱਕ ਲਏ ਗਏ 50,000 ਰੁਪਏ ਤੋਂ 2 ਲੱਖ ਰੁਪਏ ਤੱਕ ਦੇ ਕਰਜ਼ੇ ਇੱਕਮੁਸ਼ਤ ਨਿਪਟਾਰੇ ਲਈ ਮਾਫ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 2021-22 ’ਚ ਸੂਬਾ ਸਰਕਾਰ ਨੇ 50,000 ਰੁਪਏ ਤੱਕ ਦੇ ਫਸਲ ਲੋਨ ਮਾਫ਼ ਕਰਨ ਦਾ ਐਲਾਨ ਕੀਤਾ ਸੀ। (Kisan Karj Mafi 2024)
ਝਰਖੰਡ ’ਚ ਮੌਜ਼ੂਦਾ ਹਾਲਾਤ ਬਦਲਣ ਲਈ ਇਕੱਠੇ ਹੋ ਕੇ ਕੰਮ ਕਰੇ : ਸੁਦੇਸ਼ ਕੁਮਾਰ ਮਹਿਤੋ | Kisan Karj Mafi 2024
ਆਜਸੂ ਪਾਰਟੀ ਦੇ ਕੇਂਦਰੀ ਪ੍ਰਧਾਨ ਸੁਦੇਸ਼ ਕੁਮਾਰ ਮਹਿਤੋ ਨੇ ਕਿਹਾ ਕਿ ਸੂਬੇ ’ਚ ਮੌਜ਼ੂਦਾ ਰਾਜਨੀਤਿਕ ਹਾਲਾਤ ਬਦਲਣ ਲਈ ਪਾਰਟੀ ਦੇ ਸਾਰੇ ਵਰਕਰ ਇਕੱਠੇ ਹੋ ਕੇ ਕੰਮ ਕਰਨ। ਮਹਿਤੋ ਨੇ ਰਾਂਚੀ ਕਾਂਕੇ ਰਿੰਗ ਰੋਡ ਸਥਿੱਤ ਸੁਨੈਨਾ ਬੈਂਕੇਟ ਹਾਲ ’ਚ ਹੋਏ ਕੇਂਦਰੀ ਕਮੇਟੀ ਦੀ ਮੀਟਿੰਗ ’ਚ ਕਿਹਾ ਕਿ ਸਮਾਂ ਘੱਟ ਹੈ ਅਤੇ ਸਾਡੀ ਜ਼ਿੰਮੇਵਾਰੀ ਵੱਡੀ ਹੈ। ਸੂਬੇ ਦੇ ਵਿਸ਼ੇ ਵਿਚਾਰ ਤੇ ਭਾਵਨਾ ਦੀ ਰੱਖਿਆ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤੀ ਦਿਓ। ਜਨਤਾ ਦੇ ਵਿਚਕਾਰ ਆਪਣੀ ਮੌਜ਼ੂਦਗੀ ਨੂੰ ਰਿਸ਼ਤੇ ’ਚ ਬਦਲਣਾ ਹੈ। ਇਸ ਦੌਰਾਨ ਪਾਰਟੀ ਦੀਆਂ ਭਾਵੀ ਰਣਨੀਤੀਆਂ ਤੇ ਪ੍ਰੋਗਰਾਮਾਂ ’ਤੇ ਪਾਰਟੀ ਦੇ ਅਹੁਦੇਦਾਰਾਂ ਨੇ ਵਿਸਤਾਰ ਨਾਲ ਚਰਚਾ ਕੀਤੀ। (Kisan Karj Mafi 2024)