ਸੇਵਾਦਾਰਾਂ ਨੇ ਰਾਹਗੀਰਾਂ ਲਈ ਕੀਤਾ ਠੰਢੇ ਪਾਣੀ ਦਾ ਇੰਤਜ਼ਾਮ

Moga News
ਸੇਵਾਦਾਰਾਂ ਨੇ ਰਾਹਗੀਰਾਂ ਲਈ ਕੀਤਾ ਠੰਢੇ ਪਾਣੀ ਦਾ ਇੰਤਜ਼ਾਮ

(ਵਿੱਕੀ ਕੁਮਾਰ) ਮੋਗਾ। ਅੱਤ ਦੀ ਪੈ ਰਹੀ ਲੋਅ ਅਤੇ ਗਰਮੀ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ-ਸੰਗਤ ਵੱਲੋਂ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਆਉਣ-ਜਾਣ ਵਾਲੇ ਰਾਹਗੀਰਾਂ ਲਈ ਠੰਢੇ ਪਾਣੀ ਦੀ ਪੱਕੀ ਛਬੀਲ ਲਗਾਈ ਗਈ ਹੈ। Moga News

ਇਹ ਵੀ ਪੜ੍ਹੋ: ਮਲੋਟ ਦੀ ਸਾਧ-ਸੰਗਤ ਕਰ ਰਹੀ ‘ਪੰਛੀਆਂ ਦੇ ਪਾਲਣ ਪੋਸ਼ਣ’ ’ਚ ਸਹਿਯੋਗ, ਪੰਛੀਆਂ ਲਈ ਕੀਤਾ ਪਾਣੀ ਅਤੇ ਚੋਗੇ ਦਾ ਪ੍ਰਬੰਧ

ਅੱਜ ਇਸ ਬਾਰੇ ਬਲਾਕ ਦੇ ਜਿੰਮੇਵਾਰਾਂ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਗਰਮੀ ਦੇ ਕਹਿਰ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪੀਣ ਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸਨੂੰ ਦੇਖਦੇ ਹੋਏ ਡੇਰਾ ਸੱਚਾ ਸੌਦਾ ਬਲਾਕ ਨਿਹਾਲ ਸਿੰਘ ਵਾਲਾ ਦੇ ਸੇਵਾਦਾਰਾਂ ਨੇ ਠੰਢੇ ਪਾਣੀ ਦੇ ਕੈਂਪਰ ਪੱਕੇ ਤੌਰ ’ਤੇ ਹੀ ਰੱਖ ਦਿੱਤੇ ਹਨ। ਜਿਸ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। Moga News

ਇਸ ਮੌਕੇ ਜਿੰਮੇਵਾਰ ਵੀਰਾਂ ਨੇ ਦੱਸਿਆ ਕਿ ਅਸੀਂ ਸਤਿਗੁਰੂ ਜੀ ਦਾ ਬਹੁੱਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਸਾਨੂੰ ਇਸ ਮਹਾਨ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸੇਵਾ ਸਾਰੀ ਗਰਮੀ ਨਿਰੰਤਰ ਚੱਲੇਗੀ। ਇਸ ਮੌਕੇ ਜਸਪਾਲ ਬਾਂਸਲ ਇੰਸਾਂ, ਹੈਪੀ ਸਿੰਗਲਾ ਇੰਸਾਂ, ਜਗਸੀਰ ਸਿੰਘ ਇੰਸਾਂ 15 ਮੈਂਬਰ, ਲਾਭ ਸਿੰਘ ਇੰਸਾਂ, ਮਹੀਪਾਲ ਇੰਸਾਂ 15 ਮੈਂਬਰ, ਬਸੰਤ ਸਿੰਘ 15 ਮੈਂਬਰ, ਪ੍ਰਦੀਪ ਬਾਂਸਲ ਇੰਸਾਂ, ਰਾਜ ਕੁਮਾਰ ਇੰਸਾਂ, ਤੁਲਸੀ ਰਾਮ ਪ੍ਰੇਮੀ ਸੇਵਕ, ਸਤਪਾਲ ਕਾਲੜਾ ਇੰਸਾਂ, ਮੋਹਨ ਲਾਲ ਇੰਸਾਂ, ਨਰੈਸ਼ ਕੁਮਾਰ ਅਰੋੜਾ ਇੰਸਾਂ, ਮੋਹਿਤ ਮੰਗਲਾ ਇੰਸਾਂ, ਪਰਮਜੀਤ ਸ਼ਰਮਾ ਇੰਸਾਂ, ਸੋਹਣ ਸਿੰਘ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਇਹ ਸੇਵਾ ਨਿਭਾ ਰਹੇ ਹਨ।