ਉੱਤਰਾਖੰਡ ’ਚ ਟੈਂਪੂ ਟਰੈਵਲਰ ਡੂੰਘੀ ਖਾਈ ’ਚ ਡਿੱਗਣ ਨਾਲ 10 ਮੌਤਾਂ, ਕਈ ਜ਼ਖਮੀ 

Uttarakhand News
ਉੱਤਰਾਖੰਡ ’ਚ ਟੈਂਪੂ ਟਰੈਵਲਰ ਡੂੰਘੀ ਖਾਈ ’ਚ ਡਿੱਗਣ ਨਾਲ 10 ਮੌਤਾਂ, ਕਈ ਜ਼ਖਮੀ 

ਬਦਰੀਨਾਥ ਹਾਈਵੇ ’ਤੇ ਵਾਪਰਿਆ ਹਾਦਸਾ | Uttarakhand News

(ਏਜੰਸੀ) ਦੇਹਰਾਦੂਨ। ਦੇਹਰਾਦੂਨ ਉੱਤਰਾਖੰਡ ਦੇ ਰੂਦਰਪ੍ਰਯਾਕ ਜਨਪਦ ਤੋਂ ਪੰਜ ਕਿਲੋਮੀਟਰ ਅੱਗੇ ਸ੍ਰੀਨਗਰ ਵੱਲੋਂ ਬਦਰੀਨਾਥ ਰਾਜਮਾਰਗ ’ਤੇ ਇੱਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਡੂੰਘੀ ਖਾਈ ’ਚ ਜਾ ਡਿੱਗਿਆ। ਇਸ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਵਾਹਨ ’ਚ ਕੁੱਲ 23 ਵਿਅਕਤੀ ਸਵਾਰ ਸਨ। ਵਾਹਨ ਨੋਇਡਾ ਤੋਂ ਚੋਪਤਾ ਜਾ ਰਿਹਾ ਸੀ। ਸੂਚਨਾ ਤੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਆਫਤ ਪ੍ਰਬੰਧਨ, ਡੀਡੀਆਰਐਫ ਸਮੇਤ ਹੋਰ ਟੀਮਾਂ ਮੌਕੇ ’ਤੇ ਬਚਾਅ ਕਾਰਜਾਂ ’ਚ ਜੁਟ ਗਈਆਂ ਹਨ। Uttarakhand News

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਦਰਪ੍ਰਯਾਗ ’ਚ ਟੈਂਪੂ ਟਰੈਵਲਰ ਦੇ ਹਾਦਸਗ੍ਰਸ਼ਤ ਹੋਣ ਦੀ ਦੁੱਖਦਾਈ ਘਟਨਾ ਮਿਲੀ ਹੈ। ਸਥਾਨਕ ਪ੍ਰਸ਼ਾਸਨ ਤੇ ਸੂਬਾ ਆਫਤ ਬਲ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ ’ਚ ਜੁਟੀਆਂ ਹਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

 

ਇਹ ਵੀ ਪੜ੍ਹੋ: ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਮੁੱਖ ਮੰਤਰੀ ਨੇ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ, ਉਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਪਰਿਵਾਰ ਨੂੰ ਦੁੱਖ ਸਹਿਣ ਕਰਨ ਦਾ ਬਲ ਬਖਸ਼ੇ ਤੇ ਹਾਦਸੇ ’ਚ ਜ਼ਖਮੀ ਵਿਅਕਤੀ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।