ਨਾਇਬ ਤਹਿਸੀਲਦਾਰ ਸ਼੍ਰੀਮਤੀ ਜਸਵਿੰਦਰ ਕੌਰ ਨੇ ਕੰਟੋਰੇ ਵੰਡ ਕੇ ਅਤੇ ਟੰਗ ਕੇ ਕੀਤੀ ਸ਼ੁਰੂਆਤ
- ਸਾਨੂੰ ਸਭ ਨੂੰ ਪ੍ਰੇਰਣਾ ਲੈਂਦੇ ਹੋਏ ਗਰਮੀ ਦੇ ਦਿਨਾਂ ਵਿੱਚ ਹਰ ਘਰ ਵਿੱਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ : ਸ਼੍ਰੀਮਤੀ ਜਸਵਿੰਦਰ ਕੌਰ | Malout News
ਮਲੋਟ (ਮਨੋਜ)। Malout News : ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ 163 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵਾਂ ਮਾਨਵਤਾ ਭਲਾਈ ਕਾਰਜ ‘ਪੰਛੀਆਂ ਦਾ ਪਾਲਣ ਪੋਸ਼ਣ’ ਤਹਿਤ ਪਿਛਲੇ ਕਈ ਸਾਲਾਂ ਤੋਂ ਹਰ ਗਰਮੀ ਦੇ ਮੌਸਮ ਵਿੱਚ ਜਿੱਥੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਦੀ ਹੈ ਉਥੇ ਨਾਲ-ਨਾਲ ਚੋਗੇ ਦਾ ਵੀ ਪ੍ਰਬੰਧ ਕਰਦੀ ਹੈ ਤਾਂ ਜੋ ਕੋਈ ਵੀ ਪੰਛੀ ਗਰਮੀ ਦੌਰਾਨ ਪਿਆਸਾ ਅਤੇ ਭੁੱਖਾ ਨਾ ਰਹੇ।
ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 5 ਦੀ ਸਮੂਹ ਸਾਧ-ਸੰਗਤ ਵੱਲੋਂ ਮੰਡੀ ਹਰਜੀ ਰਾਮ ਸਥਿਤ ਸਵਾਮੀ ਰਾਮ ਤੀਰਥ ਪਾਰਕ ਵਿੱਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡਣ ਅਤੇ ਟੰਗਣ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਮਲੋਟ ਸ਼੍ਰੀਮਤੀ ਜਸਵਿੰਦਰ ਕੌਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਮਲੋਟ ਦੇ ਜੂਨੀਅਰ ਸਹਾਇਕ ਬੰਟੀ ਖੂੰਗਰ, ਮੁਕੇਸ਼ ਕੁਮਾਰ ਰੀਡਰ ਤਹਿਸੀਲੀਦਾਰ ਵੀ ਮੌਜ਼ੂਦ ਸਨ। (Malout News)
ਉਚੇਚੇ ਤੌਰ ‘ਤੇ ਪਹੁੰਚੇ ਪਤਵੰਤਿਆਂ ਨੇ ਵੀ ਸਾਧ-ਸੰਗਤ ਦੇ ਇਸ ਕਾਰਜ ਦੀ ਕੀਤੀ ਪ੍ਰਸ਼ੰਸਾ
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਿੰਕੂ ਇੰਸਾਂ, ਰਾਹੁਲ ਇੰਸਾਂ, 85 ਮੈਂਬਰ ਭੈਣਾਂ ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਕਿਰਨ ਇੰਸਾਂ ਅਤੇ ਅਮਰਜੀਤ ਕੌਰ ਇੰਸਾਂ ਅਤੇ ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਕੁਮਾਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਕਾਰਜਾਂ ਤਹਿਤ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ਸਵਾਮੀ ਰਾਮ ਤੀਰਥ ਪਾਰਕ ਵਿੱਚ 77 ਕਟੋਰੇ ਅਤੇ ਚੋਗਾ ਵੰਡਿਆ ਅਤੇ 30 ਕਟੋਰੇ ਟੰਗਣ ਸਮੇਤ 107 ਕਟੋਰੇ ਵੰਡੇ ਅਤੇ ਟੰਗੇ ਗਏ ਹਨ ਜਿਸ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਮਲੋਟ ਸ਼੍ਰੀਮਤੀ ਜਸਵਿੰਦਰ ਕੌਰ ਨੇ ਕੀਤੀ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਰ ਚੰਦ ਕਮਰਾ, ਐਡਵੋਕੇਟ ਸੁਰਿੰਦਰ ਕੁਮਾਰ ਸੇਤੀਆ, ਫੂਡ ਅਤੇ ਸਿਵਲ ਸਪਲਾਈ ਇੰਸਪੈਕਟਰ ਨੀਤਿਸ਼ ਗਰੋਵਰ, ਨੀਰਜ਼ ਸੇਤੀਆ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਮਾਨਸਾ, ਚੇਅਰਮੈਨ ਬਲਕਾਰ ਸਿੰਘ ਔਲਖ, ਅਨਿਲ ਕੁਮਾਰ ਗੋਇਲ ਐਸ.ਡੀ.ਓ. ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ, ਐਡਵੋਕੇਟ ਰਵਿੰਦਰ ਸੇਤੀਆ (ਪਾਲਾ), ਐਡਵੋਕੇਟ ਵਿਕਾਸ ਸੇਤੀਆ (ਕਾਲਾ), ਐਡਵੋਕੇਟ ਦੀਪਕ ਸੇਤੀਆ (ਦੀਪਾ), ਐਡਵੋਕੇਟ ਰਜਤ ਸੇਤੀਆ, ਇੰਜੀਨੀਅਰ ਦਰਪਣ ਗਰੋਵਰ, ਇੰਜੀਨੀਅਰ ਅੰਕੁਰ ਸ਼ਰਮਾ, ਭੀਮ ਚੰਦ ਸ਼ਰਮਾ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਅਮਰਜੀਤ ਸਿੰਘ ਇੰਸਾਂ (ਬਿੱਟਾ) ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਸਾਧ-ਸੰਗਤ ਵੱਲੋਂ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ।
Also Read : ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਜੋਨ 5 ਦੇ 15 ਮੈਂਬਰ ਗੋਪਾਲ ਇੰਸਾਂ, ਸ਼ੰਭੂ ਇੰਸਾਂ, ਤਾਰਾ ਚੰਦ ਇੰਸਾਂ, ਬਲਜੀਤ ਕੁਮਾਰ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਅੰਸ਼ ਇੰਸਾਂ, ਭੈਣਾਂ ਆਗਿਆ ਕੌਰ ਇੰਸਾਂ, ਨੀਲਮ ਇੰਸਾਂ, ਨੀਸ਼ਾ ਫੁਟੇਲਾ ਇੰਸਾਂ, ਏਕਤਾ ਇੰਸਾਂ (ਹੈਪੀ), ਕਿਰਨ ਇੰਸਾਂ, ਜਸਵਿੰਦਰ ਕੌਰ ਇੰਸਾਂ, ਜੋਨ 4 ਦੇ 15 ਮੈਂਬਰ ਦੀਪਕ ਇੰਸਾਂ, ਪੂਨਮ ਇੰਸਾਂ, ਪ੍ਰਵੀਨ ਇੰਸਾਂ, ਅਮਨਦੀਪ ਕੌਰ ਇੰਸਾਂ ਤੋਂ ਇਲਾਵਾ ਸੇਵਾਦਾਰ ਸੁਨੀਲ ਧੂੜੀਆ ਇੰਸਾਂ (ਬਿੱਟੂ), ਅਸ਼ੋਕ ਗਰੋਵਰ ਇੰਸਾਂ, ਬਿਸ਼ੰਬਰ ਦਾਸ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਅਤੁੱਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਸੋਨੂੰ ਇੰਸਾਂ, ਸੱਚ ਕਹੂੰ ਦੇ ਏਜੰਸੀ ਹੋਲਡਰ ਅਰੁਣ ਇੰਸਾਂ, ਬੰਟੀ ਵਰਮਾ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਰੀਟਾ ਗਾਬਾ ਇੰਸਾਂ ਤੋਂ ਇਲਾਵਾ ਜੋਨ 5 ਦੇ ਸੇਵਾਦਾਰ ਭਾਈ ਅਤੇ ਭੈਣਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸਨ ।
ਪੰਛੀਆਂ ਲਈ ਠੰਡੇ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰਨਾ ਬਹੁਤ ਹੀ ਵਧੀਆ ਉਪਰਾਲਾ : ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਸ਼੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਪੰਛੀਆਂ ਲਈ ਠੰਡੇ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਹੈ। ਸਾਨੂੰ ਸਭ ਨੂੰ ਸੇਵਾਦਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਹਰ ਇੱਕ ਘਰ ਵਿੱਚ ਜਿੰਨ੍ਹਾਂ ਘਰ ਦਰੱਖਤ ਲੱਗੇ ਹੋਏ ਹਨ ਉਥੇ ਕਟੋਰੇ ਟੰਗਣੇ ਚਾਹੀਦੇ ਹਨ, ਛੱਤਾਂ ਤੇ ਵੀ ਕਟੋਰੇ ਰੱਖ ਕੇ ਅਤੇ ਚੋਗਾ ਰੱਖਣਾ ਚਾਹੀਦਾ ਹੈ ੍ਟ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਵਾਤਾਵਰਣ ਵਿੱਚ ਸੁਧਾਰ ਕਰਨਾ ਹੈ ਤਾਂ ਸਾਰੇ ਇੱਕ ਇੱਕ-ਇੱਕ ਜਾਂ ਦੋ-ਦੋ ਦਰੱਖਤ ਵੀ ਲਗਾਈਏ ਤਾਂ ਜੋ ਵਾਤਾਵਰਣ ਵਿੱਚ ਸੁਧਾਰ ਹੋ ਸਕੇ।
ਚੰਗੇ ਅਤੇ ਨੇਕ ਕਾਰਜ ਕਰਨ ਲਈ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ : ਐਸ.ਡੀ.ਓ. ਅਨਿਲ ਗੋਇਲ
ਇਸ ਮੌਕੇ ਅਨਿਲ ਕੁਮਾਰ ਗੋਇਲ ਐਸ.ਡੀ.ਓ. ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਚੰਗੇ ਅਤੇ ਨੇਕ ਕਾਰਜ ਕਰਨ ਲਈ ਪੱਬਾਂ ਭਾਰ ਹੈ ਅਤੇ ਦਿਨ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾਦਾਰ ਮਾਨਵਤਾ ਦੀ ਸੇਵਾ ਕਰ ਰਹੇ ਹਨ ਅਤੇ ਅੱਜ ਵੀ ਜੋਨ ਨੰਬਰ 5 ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ ਇਸ ਲਈ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।